ਰੈੱਡਮੀ ਭਾਰਤ ’ਚ ਲਾਂਚ ਕਰੇਗੀ ਇਕ ਹੋਰ ਧਮਾਕੇਦਾਰ ਫੋਨ, ਓਮਨੀਵਿਜ਼ਨ ਕੈਮਰੇ ਦੀ ਮਿਲੇਗੀ ਸਪੋਰਟ
Friday, Jan 14, 2022 - 02:44 PM (IST)

ਗੈਜੇਟ ਡੈਸਕ– ਰੈੱਡਮੀ ਇੰਡੀਆ ਨੇ ਆਪਣੇ ਅਪਕਮਿੰਗ ਸਮਾਰਟਫੋਨ ਦੀ ਟੀਜ਼ਰ ਫੋਟੋ ਸੋਸ਼ਲ ਮੀਡੀਆ ’ਤੇ ਜਾਰੀ ਕਰ ਦਿੱਤੀ ਹੈ। ਇਸ ਫੋਨ ਨੂੰ Redmi Note 1S ਨਾਮ ਨਾਲ ਜਲਦ ਹੀ ਭਾਰਤ ’ਚ ਲਾਂਚ ਕੀਤਾ ਜਾਵੇਗਾ। ਇਸਤੋਂ ਪਹਿਲਾਂ ਇਸ ਨੂੰ ਕਈ ਸਰਟੀਫਿਕੇਸ਼ਨ ਸਾਈਟਾਂ ’ਤੇ ਵੇਖਿਆ ਜਾ ਚੁੱਕਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫੋਨ ਦੇ ਰੀਅਰ ’ਚ ਮਿਲਣ ਵਾਲੇ ਕੈਮਰੇ ਸੈੱਟਅਪ ’ਚ ਮੇਨ ਕੈਮਰਾ 108 ਮੈਗਾਪਿਕਸਲ ਦਾ ਹੋਵੇਗਾ।
ਇਸਤੋਂ ਇਲਾਵਾ ਦੂਜਾ ਕੈਮਰਾ 64 ਮੈਗਾਪਿਕਸਲ ਦਾ ਓਮਨੀ ਵਿਜ਼ਨ ਹੋਵੇਗਾ। ਫਿਲਹਾਲ ਇਹ ਕੰਮ ਕਿਵੇਂ ਕਰੇਗਾ, ਇਸਦੀ ਜਾਣਕਾਰੀ ਨਹੀਂ ਦਿੱਤੀ ਗਈ। ਇਸ ਫੋਨ ’ਚ ਤੀਜਾ ਕੈਮਰਾ 8 ਮੈਗਾਪਿਕਸਲ ਦਾ Sony IMX355 ਅਲਟਰਾ ਵਾਈਡ ਐਂਗਲ ਲੈੱਨਜ਼ ਹੋਵੇਗਾ ਅਤੇ ਚੌਥਾ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਹੋਵੇਗਾ। ਰੈੱਡਮੀ ਨੋਟ 11 ਐੱਸ ਨੂੰ ਮੀਡੀਆਟੈੱਕ ਪ੍ਰੋਸੈਸਰ ਨਾਲ ਲਾਂਚ ਕੀਤਾ ਜਾ ਸਕਦਾ ਹੈ।