Redmi Note 11E ਹੋਇਆ ਲਾਂਚ, ਘੱਟ ਕੀਮਤ ’ਚ ਮਿਲਣਗੇ ਜ਼ਬਰਦਸਤ ਫੀਚਰਜ਼

03/02/2022 5:28:05 PM

ਗੈਜੇਟ ਡੈਸਕ– Redmi Note 11E ਨੂੰ ਰੈੱਡਮੀ ਨੇ ਚੀਨ ’ਚ ਲਾਂਚ ਕਰ ਦਿੱਤਾ ਹੈ। Redmi Note 11E ’ਚ ਡਿਊਲ ਰੀਅਰ ਕੈਮਰਾ ਦੇ ਨਾਲ 90Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਹੈ। Redmi Note 11E ’ਚ ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ ਦੇ ਨਾਲ 6 ਜੀ.ਬੀ. ਰੈਮ ਹੈ। ਫੋਨ ’ਚ 5ਜੀ ਦਾ ਸਪੋਰਟ ਹੈ। 

Redmi Note 11E ਦੀ ਕੀਮਤ
Redmi Note 11E ਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,999 ਯੁਆਨ (ਕਰੀਬ 14,400 ਰੁਪਏ) ਹੈ। ਉਥੇ ਹੀ ਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,299 ਯੁਆਨ (ਕਰੀਬ 15,600 ਰੁਪਏ) ਹੈ। ਫੋਨ ਨੂੰ ਕਾਲੇ, ਗ੍ਰੇਅ ਅਤੇ ਮਿੰਟ ਰੰਗ ’ਚ ਖ਼ਰੀਦਿਆ ਜਾ ਸਕੇਗਾ। ਫੋਨ ਦੀ ਭਾਰਤ ’ਚ ਉਪਲੱਬਧਤਾ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। 

Redmi Note 11E ਦੇ ਫੀਚਰਜ਼
Redmi Note 11E ’ਚ MIUI 13 ਹੈ ਜੋ ਕਿ ਐਂਡਰਾਇਡ 11 ’ਤੇ ਆਧਾਰਿਤ ਹੈ। ਫੋਨ ’ਚ 6.58 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸਦਾ ਰਿਫ੍ਰੈਸ਼ ਰੇਟ 90Hz ਹੈ। ਫੋਨ ’ਚ ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ ਦੇ ਨਾਲ Mali-G57 MC2 GPU, 6 ਜੀ.ਬੀ. ਤਕ LPDDR4xਰੈਮ ਅਤੇ 128 ਜੀ.ਬੀ. ਦੀ ਸਟੋਰੇਜ ਹੈ। 

ਫੋਟੋਗ੍ਰਾਫੀ ਲਈ ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਇਸ ਵਿਚ ਦੂਜਾ ਲੈੱਨਜ਼ 2 ਮੈਗਾਪਿਕਸਲ ਦਾ ਡੈੱਫਤ ਸੈਂਸਰ ਹੈ। ਸੈਲਫੀ ਲਈ Redmi Note 11E ’ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।

ਕੁਨੈਕਟੀਵਿਟੀ ਲਈ ਫੋਨ ’ਚ 5G, 4G LTE, ਡਿਊਲ ਬੈਂਡ Wi-Fi, v5.1, GPS/A-GPS, IR ਬਲਾਸਟਰ, USB ਟਾਈਪ-ਸੀ ਪੋਰਟ ਅਤੇ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਹੈ। ਇਸ ਵਿਚ 5000mAh ਦੀ ਬੈਟਰੀ ਦਿੱਤੀ ਗਈ ਹੈ ਜਿਸ ਨਾਲ 18 ਵਾਟ ਦੀ ਫਾਸਟ ਚਾਰਜਿੰਗ ਦਾ ਸਪੋਰਟ ਹੈ।


Rakesh

Content Editor

Related News