ਕਵਾਡ ਰੀਅਰ ਕੈਮਰਾ ਸੈੱਟਅਪ ਨਾਲ ਲਾਂਚ ਹੋਏ Redmi Note 11 ਤੇ Redmi Note 11S

02/09/2022 4:50:21 PM

ਗੈਜੇਟ ਡੈਸਕ– ਸ਼ਾਓਮੀ ਨੇ ਆਖ਼ਿਰਕਾਰ ਆਪਣੇ ਸਬ-ਬ੍ਰਾਂਡ ਰੈੱਡਮੀ ਤਹਿਤ ਨਵੀਂ ਨੋਟ 11 ਸਮਾਰਟਫੋਨ ਸੀਰੀਜ਼ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਦੋ ਨਵੇਂ ਸਮਾਰਟਫੋਨ Redmi Note 11 ਅਤੇ Redmi Note 11S ਲੈ ਕੇ ਆਈ ਹੈ ਜਿਨ੍ਹਾਂ ’ਚ 90Hz ਡਿਸਪਲੇਅ ਅਤੇ ਕਵਾਡ ਰੀਅਰ ਕੈਮਰਾ ਸੈੱਟਅਪ ਨਾਲ ਭਾਰਤੀ ਸਮਾਰਟਫੋਨ ਬਾਜ਼ਾਰ ’ਚ ਉਤਾਰਿਆ ਗਿਆ ਹੈ। 

ਇਹ ਵੀ ਪੜ੍ਹੋ– ਆਲਵੇਜ਼ ਆਨ ਡਿਸਪਲੇਅ ਨਾਲ ਭਾਰਤ ’ਚ ਲਾਂਚ ਹੋਇਆ Redmi Smart Band Pro, ਜਾਣੋ ਕੀਮਤ

Redmi Note 11 ਦੀ ਕੀਮਤ
4GB ਰੈਮ + 64GB ਸਟੋਰੇਜ - 13,499 ਰੁਪਏ
6GB ਰੈਮ + 64GB ਸਟੋਰੇਜ - 14,499 ਰੁਪਏ
6GB ਰੈਮ + 128GB ਸਟੋਰੇਜ - 15,999 ਰੁਪਏ

ਇਸ ਫੋਨ ਦੀ ਵਿਕਰੀ 11 ਫਰਵਰੀ ਤੋਂ ਸ਼ੁਰੂ ਹੋਵੇਗੀ। ਗਾਹਕ ਇਸ ਫੋਨ ਨੂੰ ਈ-ਕਾਮਰਸ ਸਾਈਟ ਐਮਾਜ਼ੋਨ ਤੋਂ ਖ਼ਰੀਦ ਸਕਣਗੇ।

ਇਹ ਵੀ ਪੜ੍ਹੋ– Samsung ਵਰਚੁਅਲ ਦੁਨੀਆ ’ਚ ਕਦਮ ਰੱਖਣ ਲਈ ਤਿਆਰ, Metaverse ’ਚ ਲਾਂਚ ਕਰੇਗਾ Galaxy S22

Redmi Note 11S ਦੀ ਕੀਮਤ
6GB ਰੈਮ + 64GB ਸਟੋਰੇਜ - 16,499 ਰੁਪਏ
6GB ਰੈਮ + 128GB ਸਟੋਰੇਜ - 17,499
8GB ਰੈਮ + 128GB ਸਟੋਰੇਜ - 18,499 ਰੁਪਏ

ਇਸ ਫੋਨ ਦੀ ਵਿਕਰੀ 21 ਫਰਵਰੀ 2022 ਤੋਂ ਸ਼ੁਰੂ ਹੋਵੇਗੀ ਅਤੇ ਇਸਨੂੰ ਵੀ ਐਮਾਜ਼ੋਨ ਤੋਂ ਹੀ ਖ਼ਰੀਦਿਆ ਜਾ ਸਕੇਗਾ।

ਇਹ ਵੀ ਪੜ੍ਹੋ– ਭਾਰਤ ’ਚ ਆਈਫੋਨ ਮੁਹੱਈਆ ਕਰਨ ਤੋਂ ਪਹਿਲਾਂ ਇਨ੍ਹਾਂ ਫੀਚਰਜ਼ ਨੂੰ ਹਟਾ ਦਿੰਦੀ ਹੈ ਐਪਲ

Redmi Note 11 ਦੇ ਫੀਚਰਜ਼

ਡਿਸਪਲੇਅ    - 6.43 ਇੰਚ ਦੀ FHD, AMOLED, 90Hz ਰਿਫ੍ਰੈਸ਼ ਰੇਟ
ਪ੍ਰੋਸੈਸਰ    - ਕੁਆਲਕਾਮ ਸਨੈਪਡ੍ਰੈਗਨ 680
ਓ.ਐੱਸ.    - ਐਂਡਰਾਇਡ 11 ’ਤੇ ਆਧਾਰਿਤ MIUI 13
ਰੀਅਰ ਕੈਮਰਾ    - 50MP (ਪ੍ਰਾਈਮਰੀ)  + 8MP (ਅਲਟਰਾ ਵਾਈਡ ਐਂਗਲ ਲੈੱਨਜ਼) + 2MP (ਮੈਕ੍ਰੋ ਲੈੱਨਜ਼) + 2MP (ਪੋਟਰੇਟ ਲੈੱਨਜ਼)
ਫਰੰਟ ਕੈਮਰਾ    - 16MP
ਬੈਟਰੀ    - 5000 mAh (33W ਫਾਸਟ ਚਾਰਜਿੰਗ ਦੀ ਸਪੋਰਟ)
ਕੁਨੈਕਟੀਵਿਟੀ    - 4G LTE, Wi-Fi 802.11ac, Bluetooth v5.0, GPS/ A-GP
S

ਇਹ ਵੀ ਪੜ੍ਹੋ– ਰਿਲਾਇੰਸ ਜੀਓ ਜਲਦ ਲਾਂਚ ਕਰੇਗੀ ਛੋਟਾ ਲੈਪਟਾਪ, ਨਾਂ ਹੋਵੇਗਾ JioBook

Redmi Note 11S ਦੇ ਫੀਚਰਜ਼

ਡਿਸਪਲੇਅ    - 6.43 ਇੰਚ ਦੀ FHD, AMOLED, 90Hz ਰਿਫ੍ਰੈਸ਼ ਰੇਟ
ਪ੍ਰੋਸੈਸਰ    - ਮੀਡੀਆਟੈੱਕ ਹੀਲੀਓ ਜੀ96
ਓ.ਐੱਸ.    - ਐਂਡਰਾਇਡ 11 ’ਤੇ ਆਧਾਰਿਤ MIUI 13
ਰੀਅਰ ਕੈਮਰਾ    - 108MP (ਪ੍ਰਾਈਮਰੀ)  + 8MP (ਅਲਟਰਾ ਵਾਈਡ ਐਂਗਲ ਲੈੱਨਜ਼) + 2MP (ਮੈਕ੍ਰੋ ਲੈੱਨਜ਼) + 2MP (ਪੋਟਰੇਟ ਲੈੱਨਜ਼)
ਫਰੰਟਾ ਕੈਮਰਾ    - 16MP
ਬੈਟਰੀ    - 5000 mAh (33W ਫਾਸਟ ਚਾਰਜਿੰਗ ਦੀ ਸਪੋਰਟ)
ਕੁਨੈਕਟੀਵਿਟੀ    - 4G LTE, Wi-Fi 802.11ac, Bluetooth v5.0, GPS/ A-GPS

ਇਹ ਵੀ ਪੜ੍ਹੋ– Instagram ਨੇ ਭਾਰਤ ’ਚ ਲਾਂਚ ਕੀਤਾ Take a Break ਫੀਚਰ, ਇੰਝ ਕਰਦਾ ਹੈ ਕੰਮ


Rakesh

Content Editor

Related News