20 ਜੁਲਾਈ ਨੂੰ ਭਾਰਤ ’ਚ ਲਾਂਚ ਹੋਵੇਗਾ Redmi ਦਾ ਪਹਿਲਾ 5G ਸਮਾਰਟਫੋਨ

Monday, Jul 12, 2021 - 04:19 PM (IST)

ਗੈਜੇਟ ਡੈਸਕ– ਰੈੱਡਮੀ ਨੋਟ 10ਟੀ 5ਜੀ ਦੀ ਭਾਰਤ ’ਚ ਲਾਂਚਿੰਗ ਦੀ ਤਾਂ ਪਹਿਲਾਂ ਹੀ ਪੁਸ਼ਟੀ ਹੋ ਗਈ ਸੀ ਪਰ ਕੋਈ ਸਹੀ ਤਾਰੀਖ਼ ਨਹੀਂ ਦੱਸੀ ਗਈ ਸੀ। ਹੁਣ ਕੰਪਨੀ ਵਲੋਂ ਇਸ ਫੋਨ ਦੀ ਲਾਂਚਿੰਗ ਤਾਰੀਖ਼ ਦਾ ਅਧਿਕਾਰਤ ਐਲਾਨ ਹੋ ਗਿਆ ਹੈ। ਰੈੱਡਮੀ ਨੋਟ 10ਟੀ 5ਜੀ ਭਾਰਤ ’ਚ 20 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ। ਇਸ ਨਵੇਂ ਫੋਨ ਦਾ ਮੁਕਾਬਲਾ ਆਪਣੇ ਹੀ ਤਿੰਨ ਸਮਾਰਟਫੋਨਾਂ- ਰੈੱਡਮੀ ਨੋਟ 10, ਰੈੱਡਮੀ ਨੋਟ 10 ਪ੍ਰੋ ਅਤੇ ਰੈੱਡਮੀ ਨੋਟ 10 ਪ੍ਰੋ ਮੈਕਸ ਨਾਲ ਹੋਵੇਗਾ। ਰੈੱਡਮੀ ਨੋਟ 10ਟੀ 5ਜੀ ਭਾਰਤ ’ਚ ਲਾਂਚ ਹੋਣ ਵਾਲਾ ਰੈੱਡਮੀ ਦਾ ਪਹਿਲਾ 5ਜੀ ਸਮਾਰਟਫੋਨ ਹੋਵੇਗਾ। 

ਰੈੱਡਮੀ ਨੋਟ 10 5ਜੀ ਨੂੰ ਹਾਲ ਹੀ ’ਚ ਭਾਰਤ ’ਚ ਪੋਕੋ ਐੱਮ3 ਪ੍ਰੋ 5ਜੀ ਦੇ ਨਾਂ ਨਾਲ ਲਾਂਚ ਕੀਤਾ ਗਿਆ ਹੈ। ਇਹ ਤਿੰਨੋਂ ਫੋਨ ਫੀਚਰਜ਼ ਦੇ ਮਾਮਲੇ ’ਚ ਇਕੋ ਜਿਹੇ ਹਨ ਅਤੇ ਸਾਰਿਆਂ ’ਚ ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ ਦਿੱਤਾ ਗਿਆ ਹੈ। ਨਵੇਂ ਫੋਨ ਦੀ ਵਿਕਰੀ ਐਮੇਜ਼ਾਨ ਇੰਡੀਆ ’ਤੇ ਹੋਵੇਗੀ। 

ਇਸ ਤੋਂ ਇਲਾਵਾ ਤਿੰਨਾਂ ਫੋਨਾਂ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦੇ ਨਾਲ 5000mAh ਦੀ ਬੈਟਰੀ ਹੈ। ਐਮੇਜ਼ਾਨ ਇੰਡੀਆ ’ਤੇ ਰੈੱਡਮੀ ਨੋਟ 10ਟੀ 5ਜੀ ਦੀ ਮਾਈਕ੍ਰੋਸਾਈਟ ਲਾਈਵ ਹੋ ਗਈ ਹੈ। ਸ਼ਾਓਮੀ ਨੇ ਵੀ ਟਵੀਟ ਕਰਕੇ ਫੋਨ ਦੀ ਲਾਂਚਿੰਗ ਦੀ ਜਾਣਕਾਰੀ ਦਿੱਤੀ ਹੈ। 

 


Rakesh

Content Editor

Related News