108MP ਪ੍ਰਾਈਮਰੀ ਲੈੱਨਜ਼ ਦੇ ਨਾਲ ਆਏਗਾ ਰੈੱਡਮੀ ਦਾ ਇਹ ਫੋਨ, 11 ਅਗਸਤ ਨੂੰ ਹੋਵੇਗਾ ਲਾਂਚ

08/10/2022 6:16:26 PM

ਗੈਜੇਟ ਡੈਸਕ– Redmi K50 Extreme Edition ਦੀ ਲਾਂਚਿੰਗ ਦੀ ਪੁਸ਼ਟੀ ਹੋ ਗਈ ਹੈ। ਇਸ ਫੋਨ ਨੂੰ 11 ਅਗਸਤ ਨੂੰ ਲਾਂਚ ਕੀਤਾ ਜਾਵੇਗਾ। ਸ਼ਾਓਮੀ ਨੇ ਆਪਣੇ ਇਸ ਨਵੇਂ ਫੋਨ ਦੀ ਲਾਂਚਿੰਗ ਦੀ ਜਾਣਕਾਰੀ ਚੀਨੀ ਸੋਸ਼ਲ ਮੀਡੀਆ ਸਾਈਟ ਵੀਬੋ ਰਾਹੀਂ ਦਿੱਤੀ ਹੈ। Redmi K50 Extreme Edition ਦਾ ਡਿਜ਼ਾਈਨ ਅਤੇ ਕੁਝ ਫੀਚਰਜ਼ ਵੀ ਲਾਂਚਿੰਗ ਤੋਂ ਪਹਿਲਾਂ ਸਾਹਮਣੇ ਆ ਚੁੱਕੇ ਹਨ। 

Redmi K50 Extreme Edition ਨੂੰ ਲੈ ਕੇ ਪੁਸ਼ਟੀ ਹੋ ਗਈ ਹੈ ਕਿ ਇਸ ਵਿਚ ਸਨੈਪਡ੍ਰੈਗਨ 8+ Gen 1 ਪ੍ਰੋਸੈਸਰ ਮਿਲੇਗਾ। ਇਸਤੋਂ ਇਲਾਵਾ ਰੈੱਡਮੀ ਦੇ ਇਸ ਫੋਨ ’ਚ 120Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਮਿਲੇਗੀ। ਫੋਨ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਲੈਸ ਹੋਵੇਗਾ ਜਿਸ ਵਿਚ ਪ੍ਰਾਈਮਲੀ ਲੈੱਨਜ਼ 108 ਮੈਗਾਪਿਕਸਲ ਦਾ ਹੋਵੇਗਾ। ਫੋਨ ’ਚ ਪੰਚਹੋਲ ਡਿਸਪਲੇਅ ਡਿਜ਼ਾਈਨ ਮਿਲੇਗਾ। 

Redmi K50 Extreme Edition ਦੀ ਲਾਂਚਿੰਗ 11 ਅਗਸਤ ਨੂੰ ਭਾਰਤੀ ਸਮੇਂ ਮੁਤਾਬਕ, ਸ਼ਾਮ ਨੂੰ 4 ਵਜੇ ਹੋਵੇਗੀ। ਕੁਝ ਦਿਨ ਪਹਿਲਾਂ ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਸੀ ਕਿ Redmi K50 Extreme Edition ਨੂੰ OLED ਡਿਸਪਲੇਅ ਨਾਲ ਪੇਸ਼ ਕੀਤਾ ਜਾਵੇਗਾ। 

ਇਸਤੋਂ ਇਲਾਵਾ Redmi K50 Extreme Edition ’ਚ 120 ਵਾਟ ਦੀ ਫਾਸਟ ਚਾਰਜਿੰਗ ਮਿਲੇਗੀ। ਫੋਨ ’ਚ 108 ਮੈਗਾਪਿਕਸਲ ਪ੍ਰਾਈਮਰੀ ਕੈਮਰੇ ਤੋਂ ਇਲਾਵਾ ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਹੋਵੇਗਾ। ਫਰੰਟ ’ਚ 20 ਮੈਗਾਪਿਕਸਲ ਦਾ ਕੈਮਰਾ ਮਿਲ ਸਕਦਾ ਹੈ। ਕੁਨੈਕਟੀਵਿਟੀ ਲਈ ਫੋਨ ’ਚ ਬਲੂਟੁੱਥ v5.2, NFC ਅਤੇ Wi-Fi 6E ਦੇ ਨਾਲ 5ਜੀ ਦਾ ਸਪੋਰਟ ਮਿਲੇਗਾ। 


Rakesh

Content Editor

Related News