ਸਸਤਾ ਹੋਇਆ ਸ਼ਾਓਮੀ ਦਾ 5G ਫੋਨ, ਜਾਣੋ ਨਵੀਂ ਕੀਮਤ

Thursday, Jun 11, 2020 - 10:37 AM (IST)

ਸਸਤਾ ਹੋਇਆ ਸ਼ਾਓਮੀ ਦਾ 5G ਫੋਨ, ਜਾਣੋ ਨਵੀਂ ਕੀਮਤ

ਗੈਜੇਟ ਡੈਸਕ– ਸ਼ਾਓਮੀ ਨੇ ਬੀਤੇ ਸਾਲ ਦਸੰਬਰ ’ਚ ਆਪਣਾ ਫਲੈਗਸ਼ਿਪ ਫੋਨ ਰੈੱਡਮੀ ਕੇ30 (Redmi K30 5G) ਪੇਸ਼ ਕੀਤਾ ਸੀ। ਇਸ ਫੋਨ ਦੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 1,999 ਯੁਆਨ ਅਤੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 2,299 ਯੁਆਨ ਦੀ ਕੀਮਤ ਨਾਲ ਚੀਨ ’ਚ ਲਾਂਚ ਕੀਤਾ ਗਿਆ ਸੀ। ਹੁਣ ਇਸ ਫੋਨ ਦੀ ਕੀਮਤ ’ਚ ਕਟੌਤੀ ਕੀਤੀ ਗਈ ਹੈ। ਹਾਲਾਂਕਿ, ਇਹ ਕਟੌਤੀ ਸਿਰਫ਼ ਚੀਨ ’ਚ ਹੀ ਲਾਗੂ ਹੁੰਦੀ ਹੈ। ਕੰਪਨੀ ਨੇ ਫੋਨ ਦੇ ਸਾਰੇ ਮਾਡਲਾਂ ਦੀਆਂ ਕੀਮਤਾਂ ’ਚ ਕਟੌਤੀ ਦਾ ਐਲਾਨ ਕੀਤਾ ਹੈ। 

ਕਿਹੜੇ ਮਾਡਲ ’ਤੇ ਕਿੰਨੀ ਛੋਟ
ਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ’ਤੇ 100 ਯੁਆਨ (ਕਰੀਬ 1,071 ਰੁਪਏ) ਦੀ ਕਟੌਤੀ ਕੀਤੀ ਗਈ ਹੈ। 8 ਜੀ.ਬੀ. ਰੈਮ+128 ਜੀ.ਬੀ. ਮਾਡਲ ’ਤੇ 200 ਯੁਆਨ (ਕਰੀਬ 2,200 ਰੁਪਏ) ਦੀ ਕਟੌਤੀ ਕੀਤੀ ਗਈ ਹੈ। 8 ਜੀ.ਬੀ. ਰੈਮ+256 ਜੀ.ਬੀ. ਮਾਡਲ ਦੀ ਕੀਮਤ ’ਚ ਵੀ 200 ਯੁਆਨ ਦੀ ਕਟੌਤੀ ਕੀਤੀ ਗਈ ਹੈ। 

ਇਸ ਸਮਾਰਟਫੋਨ ਦਾ ਰੇਸਿੰਗ ਐਡੀਸ਼ਨ ਵੀ ਲਾਂਚ ਕੀਤਾ ਜਾ ਚੁੱਕਾ ਹੈ। ਸ਼ਾਓਮੀ ਨੇ ਇਸ ਸਮਾਰਟਫੋਨ ਨੂੰ ਨਵੇਂ ਕੁਆਲਕਾਮ ਸਨੈਪਡ੍ਰੈਗ 768G ਪ੍ਰੋਸੈਸਰ ਨਾਲ ਲਾਂਚ ਕੀਤਾ ਹੈ। ਇਹ ਚਿਪਸੈੱਟ ਦਰਅਸਲ, ਸਨੈਪਡ੍ਰੈਗਨ 765G ਦਾ ਓਵਰਕਲਾਕਡ ਵਰਜ਼ਨ ਹੈ, ਜੋ ਪ੍ਰੋਸੈਸਰ ਇਸ ਤੋਂ ਪਹਿਲਾਂ ਲਾਂਚ ਕੀਤੇ ਗਏ ਰੈੱਡਮੀ ਕੇ30 5ਜੀ ’ਚ ਦਿੱਤਾ ਗਿਆ ਹੈ। ਨਵੇਂ ਕੁਆਲਕਾਮ ਪ੍ਰੋਸੈਸਰ ਦੀ ਮਦਦ ਨਾਲ ਨਾ ਸਿਰਫ਼ ਕੁਨੈਕਟੀਵਿਟੀ ਸਗੋਂ ਗੇਮਿੰਗ ਅਨੁਭਵ ਵੀ ਕਈ ਗੁਣਾ ਬਿਹਤਰ ਹੋ ਜਾਵੇਗਾ ਅਤੇ ਡਿਵਾਈਸ ਦੀ 120Hz ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਇਸ ਵਿਚ ਪ੍ਰੋਸੈਸਰ ਦੀ ਮਦਦ ਕਰਦੀ ਹੈ। 

MIUI 12 ਇੰਟਰਫੇਸ ਨਾਲ ਆਉਂਦਾ ਹੈ ਫੋਨ
ਬਾਕੀ ਫੀਚਰਜ਼ ਦੀ ਗੱਲ ਕਰੀਏ ਤਾਂ ਡਿਵਾਈਸ ’ਚ MIUI 12 ਯੂਜ਼ਰ ਇੰਟਰਫੇਸ ਦਿੱਤਾ ਗਿਆ ਹੈ, ਜਿਸ ਵਿਚ ਬਿਹਤਰ ਪ੍ਰਾਈਵੇਸੀ ਰਿਲੇਟਿਡ ਫੀਚਰਜ਼ ਜਿਵੇਂ- ਐਪਲੀਕੇਸ਼ੰਸ ਵਿਵਹਾਰ ਰਿਕਾਰਡਿੰਗ ਵੀ ਦਿੱਤੇ ਗਏ ਹਨ। ਸ਼ਾਓਮੀ ਦਾ ਨਵਾਂਕਸਟਮ ਸਕਿਨ ਐਂਡਰਾਇਡ 10 ਆਪਰੇਟਿੰਗ ਸਿਸਟਮ ’ਤੇ ਬੇਸਡ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਮਦਦ ਨਾਲ ਮਲਟੀਟਾਸਕਿੰਗ ਅਨੁਭਵ ਅਤੇ ਸਿਸਟਮ ਆਪਟੀਮਾਈਜੇਸ਼ਨ ਵੀ ਬਿਹਤਰ ਕੀਤਾ ਗਿਆ ਹੈ। ਸਮਾਰਟਫੋਨ ’ਚ 64 ਮੈਗਾਪਿਕਸਲ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ। 


author

Rakesh

Content Editor

Related News