Redmi Fire TV ਦੀ ਲਾਂਚਿੰਗ ਭਾਰਤ ''ਚ ਕਨਫਰਮ, ਨਵੇਂ OS ਨਾਲ ਪੇਸ਼ ਹੋਵੇਗਾ ਇਹ ਸਮਾਰਟ ਟੀਵੀ
Saturday, Mar 04, 2023 - 11:51 AM (IST)
ਗੈਜੇਟ ਡੈਸਕ- ਰੈੱਡਮੀ ਇੰਡੀਆ ਨੇ ਆਪਣੇ ਨਵੇਂ ਸਮਾਰਟ ਟੀਵੀ Redmi Fire TV ਦੀ ਲਾਂਚਿੰਗ ਦੀ ਪੁਸ਼ਟੀ ਕਰ ਦਿੱਤੀ ਹੈ। Redmi Fire TV ਨੂੰ ਭਾਰਤ 'ਚ 14 ਮਾਰਚ ਨੂੰ ਪੇਸ਼ ਕੀਤਾ ਜਵੇਗਾ। ਇਸ ਟੀਵੀ ਨੂੰ ਲੈ ਕੇ ਰੈੱਡਮੀ ਇੰਡੀਆ ਦੇ ਅਧਿਕਾਰਤ ਟਵਿਟਰ ਹੈਂਡਲ ਤੋਂ ਟਵੀਟ ਵੀ ਕੀਤਾ ਗਿਆ ਹੈ। ਨਵੇਂ ਟੀਵੀ ਨੂੰ ਐਮਾਜ਼ੋਨ 'ਤੇ ਵਿਸ਼ੇਸ਼ ਤੌਰ 'ਤੇ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।
Redmi Fire TV ਦੀ ਲਾਂਚਿੰਗ 14 ਮਾਰਚ ਨੂੰ ਭਾਰਤ 'ਚ ਦੁਪਹਿਰ 12 ਵਜੇ ਹੋਵੇਗੀ। ਟੀਵੀ ਦੇ ਨਾਲ ਇਨਬਿਲਟ ਫਾਇਰ ਸਟਿਕ ਮਿਲੇਗਾ ਜਿਸ ਰਾਹੀਂ ਯੂਜ਼ਰਜ਼ ਨੂੰ Netflix, Amazon Prime Video, Disney+ Hotstar, YouTube ਆਦਿ ਦਾ ਆਕਸੈਸ ਮਿਲੇਗਾ। Redmi Fire TV 'ਚ Fire OS 7 ਮਿਲੇਗਾ। ਇਸ ਤੋਂ ਇਲਾਵਾ ਰੈੱਡਮੀ ਦੇ ਇਸ ਟੀਵੀ ਦੇ ਨਾਲ ਮਟੈਲਿਕ ਬੇਜ਼ਲ ਲੈੱਸ ਡਿਜ਼ਾਈਨ ਮਿਲੇਗਾ। Redmi Fire TV ਨੂੰ ਇਕੋ ਫ੍ਰੈਂਡਲੀ ਪੈਕੇਜਿੰਗ ਦੇ ਨਾਲ ਲਾਂਚ ਕੀਤਾ ਜਾਵੇਗਾ।
Reinvent your smart tv experience with the all-new #RedmiSmartFireTV.
Watching your favorite entertainment shows will now be fiery than ever!
Launch on 14.03.2023, 12PM
Know more: https://t.co/qNUCPqnIv5#FireUp pic.twitter.com/iz5g7O2lNl
— Xiaomi TV India (@XiaomiTVIndia) March 3, 2023
ਟੀਵੀ ਦੇ ਨਾਲ ਵੌਇਸ ਕੰਟਰੋਲ ਵਾਲਾ ਰਿਮੋਟ ਵੀ ਮਿਲੇਗਾ ਜਿਸ ਵਿਚ Netflix, Prime Video ਅਤੇ Amazon Music ਐਪਸ ਲਈ ਹਾਟ ਬਟਨ ਹੋਣਗੇ। ਰੈੱਡਮੀ ਫਾਇਰ ਟੀਵੀ ਦੇ ਨਾਲ ਏਅਰਪਲੇਅ, ਮਾਈਰਾਕਾਸਟ, ਡਿਊਲ ਬੈਂਡ ਵਾਈ-ਫਾਈ ਅਤੇ ਬਲੂਟੁੱਥ 5.0 ਮਿਲੇਗਾ। ਲਾਂਜਿੰਗ ਦੇ ਨਾਲ ਹੀ ਟੀਵੀ ਦੀ ਵਿਕਰੀ ਐਮਾਜ਼ੋਨ 'ਤੇ ਸ਼ੁਰੂ ਹੋ ਜਾਵੇਗੀ, ਹਾਲਾਂਕਿ ਕੀਮਤ ਨੂੰ ਲੈ ਕੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।