ਰੈੱਡਮੀ ਨੇ ਭਾਰਤ ''ਚ ਲਾਂਚ ਕੀਤੇ ਨਵੇਂ Earbuds S, ਕੀਮਤ 1,800 ਤੋਂ ਵੀ ਘੱਟ

05/26/2020 2:24:35 PM

ਗੈਜੇਟ ਡੈਸਕ— ਸ਼ਾਓਮੀ ਨੇ ਭਾਰਤ 'ਚ ਆਪਣੇ ਨਵੇਂ ਰੈੱਡਮੀ ਈਅਰਬਡਸ ਐੱਸ ਲਾਂਚ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਕੰਪਨੀ ਨੇ ਮੀ ਟਰੂ ਵਾਇਰਲੈੱਸ ਈਅਰਫੋਨ 2 ਦੇਸ਼ 'ਚ ਮੁਹੱਈਆ ਕਰਵਾਏ ਸਨ। ਰੈੱਡਮੀ ਈਅਰਬਡਸ ਐੱਸ ਦੀ ਕੀਮਤ 1,799 ਰੁਪਏ ਹੈ। ਅਜੇ ਈਅਰਬਡਸ ਐੱਸ ਕਾਲੇ ਰੰਗ 'ਚ ਲਾਂਚ ਕੀਤੇ ਗਏ ਹਨ। ਰੈੱਡਮੀ ਈਅਰਬਡਸ ਨੂੰ ਪਹਿਲੀ ਵਾਰ ਬੁੱਧਵਾਰ (27 ਮਈ) ਦੁਪਹਿਰ ਨੂੰ 12 ਵਜੇ ਵਿਕਰੀ ਲਈ ਮੁਹੱਈਆ ਕਰਵਾਇਆ ਜਾਵੇਗਾ। ਇਨ੍ਹਾਂ ਈਅਰਬਡਸ ਨੂੰ ਐਮਾਜ਼ੋਨ ਇੰਡੀਆ, ਮੀ ਡਾਟਕਾਮ, ਮੀ ਹੋਮ ਸਟੋਰ ਅਤੇ ਮੀ ਸਟੂਡੀਓ ਤੋਂ ਖਰੀਦਿਆ ਜਾ ਸਕੇਗਾ। 

PunjabKesari

ਰੈੱਡਮੀ ਈਅਰਬਡਸ ਐੱਸ ਦੀਆਂ ਖੂਬੀਆਂ
ਰੈੱਡਮੀ ਈਅਰਬਡਸ ਐੱਸ 'ਚ 7.2 ਐੱਮ.ਐੱਮ. ਡਰਾਈਵਰਸ ਦੀ ਵਰਤੋਂ ਕੀਤੀ ਗਈ ਹੈ। ਪਾਣੀ ਤੋਂ ਬਚਾਅ ਲਈ IPX4 ਰੇਟਿੰਗ ਮਿਲੀ ਹੈ। ਈਅਰਫੋਨਜ਼ ਦੇ ਇਕ ਹੈੱਡਸੈੱਟ ਦਾ ਭਾਰ 4.1 ਗ੍ਰਾਮ ਹੈ। ਇਨ੍ਹਾਂ ਈਅਰਬਡਸ 'ਚ ਐੱਸ.ਬੀ.ਸੀ. ਕੋਡੇਕ ਸੁਪੋਰਟ ਮਿਲਦੀ ਹੈ। ਸਮਾਰਟਫੋਨ 'ਤੇ ਗੇਮਿੰਗ ਦੌਰਾਨ ਈਅਰਬਡਸ 'ਚ ਦਿੱਤਾ ਲੋ-ਲੇਟੈਂਸੀ ਮੋਡ ਕਾਫੀ ਕੰਮ ਆਏਗਾ। ਕੰਪਨੀ ਦਾ ਦਾਅਵਾ ਹੈ ਕਿ ਈਅਰਫੋਨ ਇਕ ਵਾਰ ਚਾਰਜ ਹੋਣ 'ਤੇ 4 ਘੰਟੇ ਤਕ ਚੱਲਣਗੇ। 

ਰੈੱਡਮੀ ਈਅਰਬਡਸ ਐੱਸ 'ਚ Realtek RTL8763BFR ਬਲੂਟੂਥ ਚਿੱਪ ਰਾਹੀਂ ਵੌਇਸ ਅਸਿਸਟੈਂਟ, ਵਾਤਾਵਰਣ ਰੋਲਾ ਘਟਾਉਣ ਲਈ ਵੀ ਸੁਪੋਰਟ ਮਿਲਦੀ ਹੈ। ਰੈੱਡਮੀ ਈਅਰਬਡਸ ਐੱਸ ਭਾਰਤ 'ਚ ਮੌਜੂਦ ਸਭ ਤੋਂ ਕਿਫਾਇਤੀ ਟਰੂ ਵਾਇਰਲੈੱਸ ਈਅਰਫੋਨਜ਼ 'ਚੋਂ ਇਕ ਹਨ। ਰੈੱਡਮੀ ਦੇ ਇਹ ਈਅਰਬਡਸ ਨੌਇਜ਼ ਅਤੇ ਬੋਟ ਵਰਗੀਆਂ ਕੰਪਨੀਆਂ ਨੂੰ ਟੱਕਰ ਦੇਣਗੇ।


Rakesh

Content Editor

Related News