Redmi ਦਾ ਸਸਤਾ ਸਮਾਰਟਫੋਨ ਖ਼ਰੀਦਣ ਦਾ ਮੌਕਾ ਅੱਜ, ਜਾਣੋ ਕੀਮਤ
Friday, Sep 04, 2020 - 10:41 AM (IST)
ਗੈਜੇਟ ਡੈਸਕ– ਰੈੱਡਮੀ ਨੇ ਪਿਛਲੇ ਦਿਨੀਂ ਹੀ ਭਾਰਤੀ ਬਾਜ਼ਾਰ ’ਚ ਆਪਣਾ ਐਂਟਰੀ ਲੈਵਲ ਸਮਾਰਟਫੋਨ Redmi 9A ਲਾਂਚ ਕੀਤਾ ਸੀ ਜੋ ਅੱਜ ਯਾਨੀ 4 ਸਤੰਬਰ ਨੂੰ ਪਹਿਲੀ ਵਾਰ ਵਿਕਰੀ ਲਈ ਉਪਲੱਬਧ ਕਰਵਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਇਹ ਸਮਾਰਟਫੋਨ ਗਲੋਬਲ ਬਾਜ਼ਾਰ ’ਚ ਜੂਨ ਮਹੀਨੇ ’ਚ ਹੀ ਲਾਂਚ ਕੀਤਾ ਜਾ ਚੁੱਕਾ ਹੈ ਅਤੇ ਹੁਣ ਭਾਰਤ ’ਚ ਵੀ ਇਸ ਨੂੰ ਵਿਕਰੀ ਲਈ ਉਪਲੱਬਧ ਕਰਵਾ ਦਿੱਤਾ ਗਿਆ ਹੈ। ਇਹ ਸਮਾਰਟਫੋਨ 3 ਰੰਗਾਂ ਅਤੇ ਦੋ ਸਟੋਰੇਜ ਆਪਸ਼ਨ ’ਚ ਉਪਲੱਬਧ ਹੋਵੇਗਾ।
Redmi 9A ਦੀ ਕੀਮਤ
Redmi 9A ਦੇ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 6,799 ਰੁਪਏ ਅਤੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 7,499 ਰੁਪਏ ਹੈ। ਇਹ ਸਮਾਰਟਫੋਨ ਮਿਡਨਾਈਟ ਬਲੈਕ, ਨੇਚਰ ਗਰੀਨ ਅਤੇ ਸੀ-ਬਲਿਊ ਰੰਗ ’ਚ ਉਪਲੱਬਧ ਹੋਵੇਗਾ। ਗਾਹਕ ਇਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ Mi.com ਤੋਂ ਇਲਾਵਾ ਐਮਾਜ਼ੋਨ ਅਤੇ ਮੀ ਹੋਮ ਤੋਂ ਖ਼ਰੀਦ ਸਕਦੇ ਹਨ।
Redmi 9A ਦ ਫੀਚਰਜ਼
ਫੋਨ ’ਚ 6.53 ਇੰਚ ਦੀ IPS ਡਿਸਪਲੇਅ ਦਿੱਤੀ ਗਈ ਹੈ। ਓਰਾ 360 ਡਿਜ਼ਾਇਨ ਵਾਲੇ ਇਸ ਫੋਨ ’ਚ ਯੂਨੀਬਾਡੀ 3ਡੀ ਡਿਜ਼ਾਇਨ ਦਿੱਤਾ ਗਿਆ ਹੈ। ਫੋਨ ’ਚ ਮੀਡੀਆਟੈੱਕ ਹੇਲੀਓ ਜੀ25 ਪ੍ਰੋਸੈਸਰ ਦਿੱਤਾ ਗਿਆ ਹੈ। ਗੇਮਿੰਗ ਲਈ ਇਸ ਵਿਚ ਹਾਈਪਰ ਇੰਜਣ ਗੇਮ ਤਕਨੀਕ ਦਿੱਤੀ ਗਈ ਹੈ। ਲੋੜ ਪੈਣ ’ਤੇ ਫੋਨ ਦੀ ਮੈਮਰੀ ਨੂੰ ਵਧਾਇਆ ਵੀ ਜਾ ਸਕਦਾ ਹੈ।
ਫੋਨ ਐਂਡਰਾਇਡ 10 ’ਤੇ ਬੇਸਡ MIUI 12 ’ਤੇ ਕੰਮ ਕਰਦਾ ਹੈ। ਫੋਟੋਗ੍ਰਾਫੀ ਲਈ ਫੋਨ ’ਚ ਐੱਲ.ਈ.ਡੀ. ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਏ.ਆਈ. ਰੀਅਰ ਕੈਮਰਾ ਦਿੱਤਾ ਗਿਆ ਹੈ। ਫੋਨ ’ਚ ਬਿਹਤਰ ਫੋਟੋਗ੍ਰਾਫੀ ਲਈ ਕਈ ਮੋਡ ਦਿੱਤੇ ਗਏ ਹਨ। ਸੈਲਫੀ ਲਈ ਫੋਨ ’ਚ 5 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਫੋਟ ਦਾ ਫਰੰਟ ਕੈਮਰਾ ਫੇਸ ਅਨਲਾਕ ਫੀਚਰ ਨੂੰ ਸੁਪੋਰਟ ਕਰਦਾ ਹੈ।
ਫੋਨ ਨੂੰ ਪਾਵਰ ਦੇਣ ਲਈ 5,000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਜਲਦੀ ਚਾਰਜ ਹੋ ਜਾਵੇ ਇਸ ਲਈ ਇਸ ਵਿਚ 10 ਵਾਟ ਦਾ ਚਾਰਜਰ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਬੈਟਰੀ ਦੋ ਦਿਨਾਂ ਤਕ ਦਾ ਬੈਕਅਪ ਦੇ ਸਕਦੀ ਹੈ। ਫੋਨ ’ਚ 24 ਘੰਟਿਆਂ ਤਕ ਵੀਡੀਓ ਵੇਖੀ ਜਾ ਸਕਦੀ ਹੈ। ਫੋਨ P2i ਕੋਟਿੰਗ ਨਾਲ ਆਉਂਦਾ ਹੈ ਜੋ ਇਸ ਨੂੰ ਪਾਣੀ ਤੋਂ ਬਚਾਉਂਦਾ ਹੈ।