ਸ਼ਾਓਮੀ ਦਾ ਸਸਤਾ ਫੋਨ Redmi 9A ਖ਼ਰੀਦਣ ਦਾ ਮੌਕਾ ਅੱਜ, ਕੀਮਤ 6,799 ਰੁਪਏ ਤੋਂ ਸ਼ੁਰੂ
Tuesday, Sep 29, 2020 - 10:46 AM (IST)
ਗੈਜੇਟ ਡੈਸਕ– Redmi 9A ਸਮਾਰਟਫੋਨ ਖ਼ਰੀਦਣ ਦਾ ਅੱਜ ਸ਼ਾਨਦਾਰ ਮੌਕਾ ਹੈ। ਤੁਸੀਂ ਇਸ ਜ਼ਬਰਦਸਤ ਬਜਟ ਫੋਨ ਨੂੰ ਦੁਪਹਿਰ ਨੂੰ 12 ਵਜੇ ਐਮਾਜ਼ੋਨ ਇੰਡੀਆ ਅਤੇ mi.com ਰਾਹੀਂ ਆਰਡਰ ਕਰ ਸਕਦੇ ਹੋ। ਇਹ ਸਮਾਰਟਫੋਨ 3 ਰੰਗਾਂ ਅਤੇ ਦੋ ਸਟੋਰੇਜ ਆਪਸ਼ਨ ’ਚ ਆਉਂਦਾ ਹੈ। 7 ਹਜ਼ਾਰ ਰੁਪਏ ਤੋਂ ਘੱਟ ਦੀ ਸ਼ੁਰੂਆਤੀ ਕੀਮਤ ਵਾਲੇ ਇਸ ਫੋਨ ’ਚ ਮੀਡੀਆਟੈੱਕ ਹੀਲੀਓ ਪ੍ਰੋਸੈਸਰ, P2i ਕੋਟਿੰਗ ਵਰਗੇ ਕੁਝਬੈਸਟ-ਇਨ-ਕਲਾਸ ਫੀਚਰ ਦਿੱਤੇ ਗਏ ਹਨ।
ਕੀਮਤ ਤੇ ਆਫਰ
Redmi 9A ਦੇ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 6,799 ਰੁਪਏ ਅਤੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 7,499 ਰੁਪਏ ਹੈ। ਇਹ ਸਮਾਰਟਫੋਨ ਮਿਡਨਾਈਟ ਬਲੈਕ, ਨੇਚਰ ਗਰੀਨ ਅਤੇ ਸੀ-ਬਲਿਊ ਰੰਗ ’ਚ ਉਪਲੱਬਧ ਹੋਵੇਗਾ।
ਇਸ ਫੋਨ ਨੂੰ ਗਾਹਕ ਖ਼ਾਸ ਪੇਸ਼ਕਸ਼ ਨਾਲ ਵੀ ਖ਼ਰੀਦ ਸਕਦੇ ਹਨ। ਫੋਨ ਨੂੰ ਐਮਾਜ਼ੋਨ ਪੇਅ ICICI ਬੈਂਕ ਕ੍ਰੈਡਿਟ ਕਾਰਡ ਰਾਹੀਂ ਖ਼ਰੀਦਣ ’ਤੇ 5 ਫੀਸਦੀ ਦਾ ਕੈਸ਼ਬੈਕ ਮਿਲੇਗਾ। ਉਥੇ ਹੀ ਨਾਨ-ਪ੍ਰਾਈਮ ਗਾਹਕਾਂ ਲਈ ਇਹ ਡਿਸਕਾਊਂਟ 3 ਫੀਸਦੀ ਹੈ। ਐੱਚ.ਐੱਸ.ਬੀ.ਸੀ. ਕੈਸ਼ਬੈਕ ਕਾਰਡ ਵਾਲੇ ਗਾਹਕਾਂ ਨੂੰ ਅੱਜ ਦੀ ਸੇਲ ’ਚ ਇਸ ਫੋਨ ਦੀ ਖ਼ਰੀਦ ’ਤੇ 5 ਫੀਸਦੀ ਦੇ ਇੰਸਟੈਂਟ ਡਿਸਕਾਊਂਟ ਦਾ ਫਾਇਦਾ ਹੋਵੇਗਾ।
Redmi 9A ਦ ਫੀਚਰਜ਼
ਫੋਨ ’ਚ 6.53 ਇੰਚ ਦੀ IPS ਡਿਸਪਲੇਅ ਦਿੱਤੀ ਗਈ ਹੈ। ਓਰਾ 360 ਡਿਜ਼ਾਇਨ ਵਾਲੇ ਇਸ ਫੋਨ ’ਚ ਯੂਨੀਬਾਡੀ 3ਡੀ ਡਿਜ਼ਾਇਨ ਦਿੱਤਾ ਗਿਆ ਹੈ। ਫੋਨ ’ਚ ਮੀਡੀਆਟੈੱਕ ਹੇਲੀਓ ਜੀ25 ਪ੍ਰੋਸੈਸਰ ਦਿੱਤਾ ਗਿਆ ਹੈ। ਗੇਮਿੰਗ ਲਈ ਇਸ ਵਿਚ ਹਾਈਪਰ ਇੰਜਣ ਗੇਮ ਤਕਨੀਕ ਦਿੱਤੀ ਗਈ ਹੈ। ਲੋੜ ਪੈਣ ’ਤੇ ਫੋਨ ਦੀ ਮੈਮਰੀ ਨੂੰ ਵਧਾਇਆ ਵੀ ਜਾ ਸਕਦਾ ਹੈ।
ਫੋਨ ਐਂਡਰਾਇਡ 10 ’ਤੇ ਬੇਸਡ MIUI 12 ’ਤੇ ਕੰਮ ਕਰਦਾ ਹੈ। ਫੋਟੋਗ੍ਰਾਫੀ ਲਈ ਫੋਨ ’ਚ ਐੱਲ.ਈ.ਡੀ. ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਏ.ਆਈ. ਰੀਅਰ ਕੈਮਰਾ ਦਿੱਤਾ ਗਿਆ ਹੈ। ਫੋਨ ’ਚ ਬਿਹਤਰ ਫੋਟੋਗ੍ਰਾਫੀ ਲਈ ਕਈ ਮੋਡ ਦਿੱਤੇ ਗਏ ਹਨ। ਸੈਲਫੀ ਲਈ ਫੋਨ ’ਚ 5 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਫੋਟ ਦਾ ਫਰੰਟ ਕੈਮਰਾ ਫੇਸ ਅਨਲਾਕ ਫੀਚਰ ਨੂੰ ਸੁਪੋਰਟ ਕਰਦਾ ਹੈ।
ਫੋਨ ਨੂੰ ਪਾਵਰ ਦੇਣ ਲਈ 5,000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਜਲਦੀ ਚਾਰਜ ਹੋ ਜਾਵੇ ਇਸ ਲਈ ਇਸ ਵਿਚ 10 ਵਾਟ ਦਾ ਚਾਰਜਰ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਬੈਟਰੀ ਦੋ ਦਿਨਾਂ ਤਕ ਦਾ ਬੈਕਅਪ ਦੇ ਸਕਦੀ ਹੈ। ਫੋਨ ’ਚ 24 ਘੰਟਿਆਂ ਤਕ ਵੀਡੀਓ ਵੇਖੀ ਜਾ ਸਕਦੀ ਹੈ। ਫੋਨ P2i ਕੋਟਿੰਗ ਨਾਲ ਆਉਂਦਾ ਹੈ ਜੋ ਇਸ ਨੂੰ ਪਾਣੀ ਤੋਂ ਬਚਾਉਂਦਾ ਹੈ।