128GB ਸਟੋਰੇਜ ਵਾਲੇ Redmi 9 ਦੀ ਪਹਿਲੀ ਸੇਲ ਅੱਜ, ਕੀਮਤ 10 ਹਜ਼ਾਰ ਰੁਪਏ ਤੋਂ ਵੀ ਘੱਟ
Monday, Aug 31, 2020 - 11:00 AM (IST)

ਗੈਜੇਟ ਡੈਸਕ– ਸ਼ਾਓਮੀ ਵਲੋਂ Redmi 9 ਸਮਾਰਟਫੋਨ ਨੂੰ ਅੱਜ ਪਹਿਲੀ ਵਾਰ ਵਿਕਰੀ ਲਈ ਪੇਸ਼ ਕੀਤਾ ਜਾ ਰਿਹਾ ਹੈ। ਫੋਨ ਦੀ ਵਿਕਰੀ ਅੱਜ ਦੁਪਹਿਰ ਨੂੰ 12 ਵਜੇ ਸ਼ੁਰੂ ਹੋਵੇਗੀ। ਇਸ ਫੋਨ ਨੂੰ ਗਾਹਕ Mi.com ਤੋਂ ਇਲਾਵਾ Amazon India ਵੈੱਬਸਾਈਟ ਤੋਂ ਖ਼ਰੀਦ ਸਕਣਗੇ। ਫੋਨ ਦੀ ਖ਼ਰੀਦ ’ਤੇ ਡਿਸਕਾਊਂਟ ਸਮੇਤ ਕਈ ਹੋਰ ਆਫਰ ਦਿੱਤੇ ਜਾ ਰਹੇ ਹਨ। ਇਹ ਸਮਾਰਟਫੋਨ ਸਪੋਰਟੀ ਓਰੇਂਜ, ਸਕਾਈ ਬਲਿਊ ਅਤੇ ਕਾਰਬਨ ਬਲੈਕ ਰੰਗ ’ਚ ਖ਼ਰੀਦਿਆ ਜਾ ਸਕਦਾ ਹੈ। ਰੈੱਡਮੀ 9 ਸਮਾਰਟਫੋਨ ਦੀ ਲਾਂਚਿੰਗ 27 ਅਗਸਤ ਨੂੰ ਹੋਈ ਹੈ।
ਕੀਮਤ ਤੇ ਆਫਰ
ਰੈੱਡਮੀ 9 ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 8,999 ਰੁਪਏ ਰੱਖੀ ਗਈ ਹੈ। ਉਥੇ ਹੀ ਇਸ ਫੋਨ ਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 9,999 ਰੁਪਏ ਹੈ। ਆਫਰ ਦੀ ਗੱਲ ਕਰੀਏ ਤਾਂ ICICI ਬੈਂਕ ਦੇ ਡੈਬਿਟ ਕਾਰਡ ਰਾਹੀਂ ਈ.ਐੱਮ.ਆਈ. ਟ੍ਰਾਂਜੈਕਸ਼ਨ ’ਤੇ 5 ਫੀਸਦੀ ਦਾ ਕੈਸ਼ਬੈਕ ਅਤੇ 1500 ਰੁਪਏ ਦਾ ਡਿਸਕਾਊਂਟ ਆਫਰ ਕੀਤਾ ਜਾ ਰਿਹਾ ਹੈ। HSBC ਕੈਸ਼ਬੈਕ ਕਾਰਡ ’ਤੇ 5 ਫੀਸਦੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਨਾਲ ਹੀ ਫੋਨ ਨੂੰ 1000 ਰੁਪਏ ਦੇ ਈ.ਐੱਮ.ਆਈ. ’ਤੇ ਖ਼ਰੀਦਣ ਦਾ ਆਪਸ਼ਨ ਹੋਵੇਗਾ।
Redmi 9 ਦੇ ਫੀਚਰਜ਼
ਇਸ ਸਮਾਰਟਫੋਨ ’ਚ 6.53 ਇੰਚ ਦਾ ਐੱਚ.ਡੀ. ਪਲੱਸ ਆਈ.ਪੀ.ਐੱਸ. ਡਿਸਪਲੇਅ ਦਿੱਤੀ ਗਈ ਹੈ। ਫਰੰਟ ਡਿਸਪਲੇਅ ਨੌਚ ਅਤੇ ਪਿਛਲੇ ਪਾਸੇ ਡਿਊਲ ਰੀਅਰ ਕੈਮਰਾ ਅਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਸਮਾਰਟਫੋਨ ’ਚ 3.5mm ਦਾ ਹੈੱਡਫੋਨ ਜੈੱਕ ਵੀ ਦਿੱਤਾ ਗਿਆ ਹੈ। ਫੋਨ ’ਚ 4 ਜੀ.ਬੀ. ਰੈਮ ਅਤੇ 64 ਜੀ.ਬੀ./128 ਜੀ.ਬੀ. ਸਟੋਰੇਜ ਨਾਲ ਆਉਂਦਾ ਹੈ। ਸਟੋਰੇਜ ਨੂੰ ਮੈਮਰੀ ਕਾਰਡ ਰਾਹੀਂ 128 ਜੀ.ਬੀ. ਤਕ ਵਧਾਇਆ ਵੀ ਜਾ ਸਕਦਾ ਹੈ। ਦੱਸ ਦੇਈਏ ਕਿ ਇਹ ਕੰਪਨੀ ਦਾ ਪਹਿਲਾ ਫੋਨ ਹੈ ਜੋ ਐਂਡਾਰਇਡ 10 ਅਧਾਰਿਤ MIUI 12 ਦੇ ਨਾਲ ਲਾਂਚ ਹੋਇਆ ਹੈ।
ਫੋਟੋਗ੍ਰਾਫੀ ਲਈ ਸਮਾਰਟਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ 13 ਮੈਗਾਪਿਕਸਲ ਦਾ ਮੇਨ ਸੈਂਸਰ ਅਤੇ 2 ਮੈਗਾਪਿਕਸਲ ਦਾ ਸੈਕੇਂਡਰੀ ਸੈਂਸਰ ਦਿੱਤਾ ਗਿਆ ਹੈ। ਕੈਮਰੇ ’ਚ AI Scene Detection, Portrait Mode ਅਤੇ Pro Mode ਵਰਗੇ ਮੋਡ ਦਿੱਤੇ ਗਏ ਹਨ। ਸੈਲਫੀ ਲਈ ਫੋਨ ’ਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਸਮਾਰਟਫੋਨ ’ਚ 5000mAh ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਦਾਅਵਾ ਹੈ ਕਿ ਬੈਟਰੀ 2 ਦਿਨਾਂ ਤਕ ਦਾ ਬੈਕਅਪ ਦਿੰਦੀ ਹੈ।