ਬਿਹਤਰੀਨ ਫੀਚਰਜ਼ ਨਾਲ Redmi ਨੇ ਲਾਂਚ ਕੀਤਾ ਸਸਤਾ ਸਮਾਰਟਫੋਨ
Tuesday, Jan 03, 2023 - 05:30 PM (IST)
ਗੈਜੇਟ ਡੈਸਕ- ਰੈੱਡਮੀ ਨੇ ਘਰੇਲੂ ਬਾਜ਼ਾਰ 'ਚ ਆਪਣੇ ਨਵੇਂ ਫੋਨ Redmi 12C ਨੂੰ ਲਾਂਚ ਕਰ ਦਿੱਤਾ ਹੈ। Redmi 12C ਦੀ ਲਾਂਚਿੰਗ ਦੇ ਨਾਲ ਹੀ ਕੰਪਨੀ ਦੇ ਨਵੇਂ ਫਲੈਗਸ਼ਿਪ Redmi K60 ਸੀਰੀਜ਼ ਦੀ ਵਿਕਰੀ ਵੀ ਸ਼ੁਰੂ ਹੋ ਗਈ ਹੈ। Redmi 12C, Redmi 10C ਦਾ ਅਪਗ੍ਰੇਡਿਡ ਵਰਜ਼ਨ ਹੈ।
Redmi 12C ਦੀ ਕੀਮਤ
Redmi 12C ਦੀ ਸ਼ੁਰੂਆਤੀ ਕੀਮਤ 699 ਚੀਨੀ ਯੁਆਨ (ਕਰੀਬ 8,400 ਰੁਪਏ) ਹੈ। ਇਸ ਕੀਮਤ 'ਚ 4 ਜੀ.ਬੀ. ਰੈਮ+64 ਜੀ.ਬੀ. ਦੀ ਸਟੋਰੇਜ ਮਿਲੇਗੀ। ਇਸ ਤੋਂ ਇਲਾਵਾ ਫੋਨ ਦੇ 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 799 ਯੁਆਨ (ਕਰੀਬ 9,600 ਰੁਪਏ) ਹੈ। ਫੋਨ ਦੇ ਟਾਪ ਵੇਰੀਐਂਟ ਯਾਨੀ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 899 ਯੁਆਨ (ਕਰੀਬ 10,800 ਰੁਪਏ) ਹੈ। Redmi 12C ਦੀ ਵਿਕਰੀ ਕੰਪਨੀ ਦੀ ਸਾਈਟ 'ਤੇ ਸ਼ੁਰੂ ਹੋ ਗਈ ਹੈ ਅਤੇ ਇਸਨੂੰ ਸੀ ਬਲਿਊ, ਮਿੰਟ ਗਰੀਨ, ਸ਼ੈਡੋ ਬਲੈਕ ਅਤੇ ਲਾਵੇਂਡਰ ਰੰਗ 'ਚ ਖਰੀਦਿਆ ਜਾ ਸਕੇਗਾ।
Redmi 12C ਦੇ ਫੀਚਰਜ਼
Redmi 12C 'ਚ 6.71 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸਦੀ ਬ੍ਰਾਈਟਨੈੱਸ 500 ਨਿਟਸ ਹੈ। Redmi 12C 'ਚ ਮੀਡੀਆਟੈੱਕ ਹੀਲਿਓ ਜੀ85 ਪ੍ਰੋਸੈਸਰ ਦੇ ਨਾਲ ਗ੍ਰਾਫਿਕਸ ਲਈ Mali-G52 GPU ਹੈ। ਇਸ ਤੋਂ ਇਲਾਵਾ ਇਸ ਵਿਚ 6 ਜੀ.ਬੀ. ਤਕ LPDDR4X ਰੈਮ ਅਤੇ 128 ਜੀ.ਬੀ. ਤਕ eMMC 5.1 ਫਲੈਸ਼ ਮੈਮਰੀ ਦਾ ਇਸਤੇਮਾਲ ਕੀਤਾ ਗਿਆ ਹੈ। ਫੋਨ ਦੇ ਨਾਲ 512 ਜੀ.ਬੀ. ਮੈਮਰੀ ਕਾਰਡ ਦਾ ਸਪੋਰਟ ਹੈ।
ਫੋਨ 'ਚ 50 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਕੈਮਰੇ ਦੇ ਨਾਲ ਫਲੈਸ਼ ਲਾਈਟ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੈਮਰੇ ਦੇ ਨਾਲ ਐੱਚ.ਡੀ.ਆਰ. ਸਣੇ ਕਈ ਮੋਡਸ ਦਿੱਤੇ ਗਏ ਹਨ।
ਫੋਨ 'ਚ ਕੁਨੈਕਟੀਵਿਟੀ ਲਈ 3.5mm ਦਾ ਹੈੱਡਫੋਨ ਜੈੱਕ, 4ਜੀ, ਮਾਈਕ੍ਰੋ ਯੂ.ਐੱਸ.ਬੀ. ਪੋਰਟ ਹੈ। ਫੋਨ 'ਚ 5000mAh ਦੀ ਬੈਟਰੀ ਹੈ ਜਿਸਦੇ ਨਾਲ 10 ਵਾਟ ਦੀ ਚਾਰਜਿੰਗ ਦਾ ਸਪੋਰਟ ਹੈ। ਭਾਰਤ 'ਚ ਇਸ ਫੋਨ ਨੂੰ ਸ਼ਾਇਦ ਟਾਈਪ-ਸੀ ਪੋਟ ਦੇ ਨਾਲ ਪੇਸ਼ ਕੀਤਾ ਜਾਵੇਗਾ।