10050mAh ਬੈਟਰੀ ਨਾਲ ਲਾਂਚ ਹੋਇਆ Oppo ਦਾ ਸ਼ਾਨਦਾਰ ਟੈਬਲੇਟ! ਮਿਲਣਗੇ ਇਹ ਧਾਕੜ ਫੀਚਰਜ਼
Wednesday, Nov 18, 2026 - 11:07 AM (IST)
ਵੈੈੱਬ ਡੈਸਕ - 10050mAh ਦੀ ਬੈਟਰੀ ਨਾਲ ਓਪੋ ਨੇ ਆਪਣਾ ਸ਼ਾਨਦਾਰ ਟੈਬਲੇਟ ਲਾਂਚ ਕਰ ਦਿੱਤਾ ਹੈ ਜੋ ਕਿ ਹੈ Oppo Pad Air 6। ਓਪੋ ਨੇ ਇਸ ਟੈਬਲੇਟ ਨੂੰ ਘਰੇਲੂ ਬਾਜ਼ਾਰ 'ਚ ਰੇਨੋ 17 ਪ੍ਰੋ ਅਤੇ ਰੇਨੋ 17 ਦੇ ਨਾਲ ਲਾਂਚ ਕੀਤਾ ਹੈ। ਇਹ Oppo Reno 16 ਦਾ ਇਕ ਛੋਟਾ ਜਿਹਾ ਮਾਡਲ ਹੈ, ਜਿਸਨੂੰ ਭਾਰਤ 'ਚ Oppo Pad 6F ਦੇ ਰੂਪ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਟੈਬਲੇਟ ਨੂੰ ਹਾਲ ਹੀ 'ਚ BIS 'ਤੇ ਦੇਖਿਆ ਗਿਆ ਸੀ। ਇਹ ਓਪੋ ਟੈਬਲੇਟ CNY 3099 (ਲਗਭਗ 44,000 ਰੁਪਏ) ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਇਹ 8GB RAM + 128GB, 8GB RAM + 256GB, ਅਤੇ 12GB RAM + 256GB 'ਚ ਪੇਸ਼ ਕੀਤਾ ਗਿਆ ਹੈ। ਬੇਸ ਵੇਰੀਐਂਟ ਤੋਂ ਇਲਾਵਾ, ਕੰਪਨੀ ਨੇ ਦੋਵਾਂ ਵੇਰੀਐਂਟਾਂ ਦੇ ਸਾਫਟ ਲਾਈਟ ਮਾਡਲ ਵੀ ਲਾਂਚ ਕੀਤੇ ਹਨ।
ਪੈਡ ਏਅਰ 6 ਦੇ 8GB RAM + 256GB ਵੇਰੀਐਂਟ ਦੀ ਕੀਮਤ CNY 3499 (ਲਗਭਗ 49,000 ਰੁਪਏ) ਹੈ, ਜਦੋਂ ਕਿ ਸਾਫਟ ਲਾਈਟ ਵਰਜ਼ਨ ਦੀ ਕੀਮਤ CNY 3799 (ਲਗਭਗ 54,000 ਰੁਪਏ) ਹੈ। ਇਸਦੇ 12GB RAM + 256GB ਵੇਰੀਐਂਟ ਦੀ ਕੀਮਤ CNY 3999 (ਲਗਭਗ 56,000 ਰੁਪਏ) ਹੈ, ਜਦੋਂ ਕਿ ਇਸਦਾ ਸਾਫਟ ਲਾਈਟ ਵਰਜ਼ਨ CNY 4299 (ਲਗਭਗ 61,000 ਰੁਪਏ) ਵਿੱਚ ਆਉਂਦਾ ਹੈ। ਇਹ 20 ਨਵੰਬਰ ਨੂੰ ਕੰਪਨੀ ਦੇ ਅਧਿਕਾਰਤ ਸਟੋਰ ਤੋਂ ਐਨਕਾਊਂਟਰ ਬਲੂ ਅਤੇ ਸਟਾਰਲਾਈਟ ਸਿਲਵਰ ਰੰਗ ਵਿਕਲਪਾਂ ਵਿੱਚ ਖਰੀਦਣ ਲਈ ਉਪਲਬਧ ਹੋਵੇਗਾ।
ਇਸ ਓਪੋ ਟੈਬਲੇਟ 'ਚ 2.8K ਰੈਜ਼ੋਲਿਊਸ਼ਨ (2800 x 1980 ਪਿਕਸਲ) ਦੇ ਨਾਲ 12.1-ਇੰਚ ਡਿਸਪਲੇਅ ਹੈ। ਕੰਪਨੀ ਨੇ ਇਸ 'ਚ ਇਕ LCD ਪੈਨਲ ਦੀ ਵਰਤੋਂ ਕੀਤੀ ਹੈ, ਜੋ 120Hz ਰਿਫਰੈਸ਼ ਰੇਟ ਨੂੰ ਸਪੋਰਟ ਕਰਦਾ ਹੈ। ਇਸਦੀ ਪੀਕ ਬ੍ਰਾਈਟਨੈੱਸ 900 ਨਿਟਸ ਤੱਕ ਹੈ। ਇਹ ਟੈਬਲੇਟ ਮੀਡੀਆਟੈੱਕ ਡਾਇਮੈਂਸਿਟੀ 7360 ਸੁਪਰ ਚਿੱਪਸੈੱਟ 'ਤੇ ਕੰਮ ਕਰਦਾ ਹੈ। ਇਹ 12GB ਤੱਕ RAM ਅਤੇ 256GB ਸਟੋਰੇਜ ਨੂੰ ਸਪੋਰਟ ਕਰਦਾ ਹੈ। ਕੰਪਨੀ ਨੇ ਇਸ ਦੇ ਨਾਲ ਸਿਮ ਕਾਰਡ ਸਪੋਰਟ ਦਿੱਤਾ ਹੈ। ਇਸਦੀ ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਇਹ ਟੈਬਲੇਟ ਐਂਡਰਾਇਡ 17 'ਤੇ ਆਧਾਰਿਤ ColorOS 17 'ਤੇ ਚੱਲਦਾ ਹੈ।
ਓਪੋ ਪੈਡ ਏਅਰ 6 'ਚ 8MP ਰੀਅਰ ਕੈਮਰਾ ਅਤੇ 8MP ਸੈਲਫੀ ਕੈਮਰਾ ਹੈ। ਕੰਪਨੀ ਨੇ ਇਕ ਕਵਾਡ ਸਪੀਕਰ ਸਿਸਟਮ ਅਤੇ ਦੋਹਰੇ ਮਾਈਕ੍ਰੋਫੋਨ ਪ੍ਰਦਾਨ ਕੀਤੇ ਹਨ। ਇਸ 'ਚ ਸੁਰੱਖਿਆ ਲਈ ਫੇਸ ਅਨਲਾਕ ਅਤੇ ਸਾਈਡ-ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਹੈ। ਇਹ 10,050mAh ਬੈਟਰੀ ਦੁਆਰਾ ਸਮਰਥਤ ਹੈ ਅਤੇ 33W ਵਾਇਰਡ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ।
