ਇਸ ਕਾਂਪੈਕਟ SUV ਦੇ ਦੀਵਾਨੇ ਹੋਏ ਲੋਕ ! ਵਿਕ ਗਈਆਂ 2 ਲੱਖ ਗੱਡੀਆਂ, ''ਸਸਤੇ'' ''ਚ ਮਿਲ ਰਹੇ ਸ਼ਾਨਦਾਰ ਫੀਚਰਜ਼
Wednesday, Nov 18, 2026 - 12:37 PM (IST)
ਗੈਜੇਟ ਡੈਸਕ- ਭਾਰਤੀ ਬਾਜ਼ਾਰ 'ਚ ਕਾਂਪੈਟਕ ਐੱਸਯੂਵੀ ਵਾਹਨਾਂ ਦੀ ਡਿਮਾਂਡ ਹਮੇਸ਼ਾ ਤੋਂ ਹੀ ਰਹੀ ਹੈ। ਘੱਟ ਕੀਮਤ, ਬਿਹਤਰ ਮਾਈਲੇਜ਼ ਅਤੇ ਲੋਅ ਮੇਂਟਨੇਂਸ ਕਾਰਨ ਲੋਕ ਇਨ੍ਹਾਂ ਗੱਡੀਆਂ ਨੂੰ ਬਹੁਤ ਪਸੰਦ ਕਰਦੇ ਹਨ। ਟਾਟਾ ਪੰਚ ਨੇ ਨੈਕਸਨ ਵਰਗੀ ਐੱਸਯੂਵੀ ਨੂੰ ਪਿੱਛੇ ਛੱਡ ਦਿੱਤਾ ਹੈ। ਇਸ ਸਾਲ ਜਨਵਰੀ ਤੋਂ ਲੈ ਕੇ ਅਕਤੂਬਰ ਵਿਚਾਲੇ ਇਸ ਐੱਸਯੂਵੀ ਦੇ 2,02,794 ਯੂਨਿਟ ਦੀ ਵਿਕਰੀ ਹੋਈ ਹੈ।
ਜ਼ਬਰਦਸਤ ਸੇਲ ਕਾਰਨ ਪੰਚ ਨੇ ਕੰਪਨੀ ਦੀ ਮਸ਼ਹੂਰ ਐੱਸਯੂਵੀ ਨੈਕਸਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਬੀਤੇ 10 ਮਹੀਨਿਆਂ 'ਚ ਨੈਕਸਨ ਦੇ ਸਿਰਫ਼ 1,96,490 ਯੂਨਿਟ ਵੇਚੇ ਗਏ ਹਨ। ਟਾਟਾ ਪੰਚ ਪੈਟਰੋਲ, ਸੀਐੱਨਜੀ ਅਤੇ ਇਲੈਕਟ੍ਰਿਕ ਤਿੰਨਾਂ ਵਰਜਨ 'ਚ ਆਉਂਦੀ ਹੈ। ਇਸ ਦੇ ਪੈਟਰੋਲ ਵਰਜਨ ਦੀ ਕੀਮਤ 5.75 ਲੱਖ, ਸੀਐੱਨਜੀ ਦੀ ਕੀਮਤ 6.85 ਲੱਖ ਰੁਪਏ ਹੈ। ਈਵੀ ਦੀ ਕੀਮਤ 9.79 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
ਪੰਚ 'ਚ 1.2 ਲੀਟਰ, 3-ਸਿਲੰਡਰ ਪੈਟਰੋਲ ਇੰਜਣ ਦਿੱਤਾ ਗਿਆ ਹੈ, ਜੋ 87.8 PS ਦੀ ਪਾਵਰ ਅਤੇ 115 Nm ਦਾ ਟਾਰਕ ਜਨਰੇਟ ਕਰਦਾ ਹੈ। ਸੀਐੱਨਜੀ ਮੋਡ 'ਚ 73.4 PS ਦੀ ਪਾਵਰ ਅਤੇ 103 Nm ਦਾ ਟਾਰਕ ਦਿੰਦਾ ਹੈ। ਇਸ ਤੋਂ ਇਲਾਵਾ ਨਵਾਂ 1.2-ਲੀਟਰ ਟਰਬੋ ਪੈਟਰੋਲ ਇੰਜਣ 120 PS ਦੀ ਪਾਵਰ ਅਤੇ 170Nm ਦਾ ਟਾਰਕ ਜਨਰੇਟ ਕਰਦਾ ਹੈ। ਇਸ 'ਚ 5-ਸਪੀਡ ਮੈਨੁਅਲ, ਏਐੱਮਟੀ ਅਤੇ 6 ਸਪੀਡ ਗੀਅਰਬਾਕਸ ਮਿਲਦਾ ਹੈ।
ਇਸ ਕਾਰ 'ਚ 10.25 ਇੰਚ ਟਚਸਕ੍ਰੀਨ ਇੰਫੋਟੇਨਮੈਂਟ ਸਿਸਟਮ, 360 ਡਿਗਰੀ ਕੈਮਰਾ, ਡਿਜ਼ੀਟਲ ਇੰਸਟਰੂਮੈਂਟ ਕਲਸਟਰ, ਵੁਆਇਸ ਅਸਿਸਟੇਡ, ਇਲੈਕਟ੍ਰਿਕ ਸਨਰੂਫ਼, ਆਟੋਮੈਟਿਕ ਕਲਾਈਮੇਟ ਕੰਟਰੋਲ ਵਰਗੇ ਫੀਚਰਜ਼ ਮਿਲਦੇ ਹਨ। ਉੱਥੇ ਹੀ ਸੇਫਟੀ ਲਈ ਇਸ 'ਚ 6 ਏਅਰਬੈਗ, ਈਬੀਡੀ ਨਾਲ ਏਬੀਐੱਸ, ਇਲੈਕਟ੍ਰਾਨਿਕ ਸਟੇਬਿਲਿਟੀ ਪ੍ਰੋਗਰਾਮ, ਹਿਲ ਹੋਲਡ ਕੰਟਰੋਲ ਵਰਗੇ ਫੀਚਰਜ਼ ਦਿੱਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
