ਲਾਂਚ ਹੁੰਦਿਆਂ ਹੀ ਇਸ ਸ਼ਾਨਦਾਰ SUV ਨੂੰ ਟੁੱਟ ਕੇ ਪੈ ਗਏ ਲੋਕ ! 2 ਮਹੀਨਿਆਂ ''ਚ ਹੀ ਹੱਥੋ-ਹੱਥ ਵਿਕ ਗਈਆਂ ਹਜ਼ਾਰਾਂ ਗੱਡੀਆਂ
Tuesday, Nov 17, 2026 - 02:30 PM (IST)
ਗੈਜੇਟ ਡੈਸਕ- ਭਾਰਤੀ ਬਾਜ਼ਾਰ 'ਚ ਕੀਆ (Kia) ਦੀ ਨਵੀਂ ਪ੍ਰੀਮੀਅਮ SUV ਸੋਰੇਂਟੋ (Sorento) ਨੂੰ ਚੰਗਾ ਰਿਸਪਾਂਸ ਮਿਲ ਰਿਹਾ ਹੈ। ਸਤੰਬਰ 'ਚ ਇਸ ਦੇ ਲਾਂਚ ਦੇ ਬਾਅਦ ਤੋਂ ਇਸ ਦੀ ਵਿਕਰੀ 4,500 ਯੂਨਿਟਾਂ ਨੂੰ ਪਾਰ ਕਰ ਗਈ ਹੈ। ਦਮਦਾਰ ਇੰਜਣ, ਹਾਈਬ੍ਰਿਡ ਤਕਨਾਲੋਜੀ, ਆਧੁਨਿਕ ਵਿਸ਼ੇਸ਼ਤਾਵਾਂ ਅਤੇ ਬਿਹਤਰ ਸੁਰੱਖਿਆ ਕਾਰਨ ਇਹ ਗਾਹਕਾਂ ਵਿਚਾਲੇ ਆਪਣੀ ਜਗ੍ਹਾ ਬਣਾਉਣ 'ਚ ਸਫ਼ਲ ਰਹੀ ਹੈ।
ਕੀਆ ਨੇ ਸਤੰਬਰ 'ਚ ਭਾਰਤੀ ਬਾਜ਼ਾਰ 'ਚ ਸੋਰੇਂਟੋ ਲਾਂਚ ਕੀਤਾ ਸੀ। ਇਸ ਦੀ ਐਕਸ-ਸ਼ੋਰੂਮ ਕੀਮਤ ਡੀਜ਼ਲ ਮਾਡਲ ਲਈ 27.99 ਲੱਖ ਰੁਪਏ ਅਤੇ ਹਾਈਬ੍ਰਿਡ ਮਾਡਲ ਲਈ 29.49 ਲੱਖ ਰੁਪਏ ਰੱਖੀ ਗਈ ਹੈ। ਕੰਪਨੀ ਦੇ ਅਨੁਸਾਰ, ਸੋਰੇਂਟੋ ਦੀਆਂ 2,148 ਯੂਨਿਟਾਂ ਇਕੱਲੇ ਅਕਤੂਬਰ 'ਚ ਵੇਚੀਆਂ ਗਈਆਂ ਸਨ, ਜੋ ਕਿ ਉਸ ਮਹੀਨੇ ਕੀਆ ਦੀ ਕੁੱਲ ਵਿਕਰੀ ਦਾ 6.42 ਫੀਸਦੀ ਹਿੱਸਾ ਸੀ। ਕੰਪਨੀ ਨੂੰ ਉਮੀਦ ਹੈ ਕਿ ਆਉਣ ਵਾਲੇ ਸਾਲਾਂ 'ਚ ਸੋਰੇਂਟੋ ਦਾ ਹਿੱਸਾ 10 ਫੀਸਦੀ ਤੱਕ ਪਹੁੰਚ ਸਕਦਾ ਹੈ।
ਸੋਰੇਂਟੋ ਨੂੰ ਕੰਪਨੀ ਨੇ ਡੀਜ਼ਲ ਅਤੇ ਹਾਈਬ੍ਰਿਡ, ਦੋਵੇਂ ਇੰਜਣ ਵਿਕਲਪਾਂ 'ਚ ਪੇਸ਼ ਕੀਤਾ ਹੈ। ਡੀਜ਼ਲ ਮਾਡਲ 'ਚ 2.2 ਲੀਟਰ ਦਾ ਇੰਜਣ ਹੈ ਜੋ 193 PS ਪਾਵਰ ਅਤੇ 442 Nm ਟਾਰਕ ਪੈਦਾ ਕਰਦਾ ਹੈ, ਜੋ ਕਿ 8-ਸਪੀਡ DCT ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਹਾਈਬ੍ਰਿਡ ਮਾਡਲ 'ਚ 1.6 ਲੀਟਰ ਟਰਬੋ ਪੈਟਰੋਲ ਇੰਜਣ ਹੈ ਜੋ 180 PS ਪਾਵਰ ਪੈਦਾ ਕਰਦਾ ਹੈ ਅਤੇ 65 PS ਇਲੈਕਟ੍ਰਿਕ ਮੋਟਰ ਨਾਲ ਵੀ ਜੋੜਿਆ ਗਿਆ ਹੈ। ਹਾਈਬ੍ਰਿਡ ਮਾਡਲ ਨੂੰ 6 ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਜੋੜਿਆ ਗਿਆ ਹੈ। ਇਸ ਦਾ ARAI ਪ੍ਰਮਾਣਿਤ ਮਾਈਲੇਜ 19.6 ਕਿਲੋਮੀਟਰ ਪ੍ਰਤੀ ਲੀਟਰ ਹੈ। ਖਾਸ ਤੌਰ 'ਤੇ, ਦੋਵੇਂ ਇੰਜਣ ਵਿਕਲਪ ਆਲ-ਵ੍ਹੀਲ ਡਰਾਈਵ (AWD) ਦੀ ਪੇਸ਼ਕਸ਼ ਕਰਦੇ ਹਨ। ਕੰਪਨੀ ਦਾ ਦਾਅਵਾ ਹੈ ਕਿ ਇਹ ਉਸ ਦੇ ਸੈਗਮੈਂਟ ਦੀ ਪਹਿਲੀ SUV ਹੈ, ਜੋ ਹਾਈਬ੍ਰਿਡ ਇੰਜਣ ਦੇ ਨਾਲ AWD ਦੀ ਪੇਸ਼ਕਸ਼ ਕਰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
