ਕੋਰੋਨਾ : ਹੁਣ ATM ਰਾਹੀਂ ਵੀ ਕਰ ਸਕਦੇ ਹੋ Jio ਰਿਚਾਰਜ, ਇੰਝ ਮਿਲੇਗਾ ਲਾਭ

03/30/2020 7:36:52 PM

ਗੈਜੇਟ ਡੈਸਕ — ਕੋਰੋਨਾ ਵਾਇਰਸ ਕਾਰਨ ਲਾਕਡਾਊਨ ਦੌਰਾਨ ਲੋਕਾਂ 'ਚ ਡਰ ਦਾ ਮਾਹੌਲ ਬਣ ਗਿਆ ਹੈ। ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਕੰਪਨੀਆਂ ਅੱਗੇ ਆ ਰਹੀਆਂ ਹਨ। ਇਸੇ ਦੌਰਾਨ ਰਿਲਾਇੰਸ ਜੀਓ ਨੇ ਆਪਣੇ ਗਾਹਕਾਂ ਨੂੰ ਏ.ਟੀ.ਐਮ. ਰਾਹੀਂ ਰਿਚਾਰਜ ਕਰਨ ਦੀ ਸੁਵਿਧਾ ਦਿੱਤੀ ਹੈ, ਜਿਸ ਤੋਂ ਬਾਅਦ ਕੋਈ ਵੀ ਯੂਜ਼ਰ ਨਜ਼ਦੀਕੀ ਏ.ਟੀ.ਐੱਮ. 'ਤੇ ਜਾ ਕੇ ਆਪਣਾ ਮੋਬਾਇਲ ਰਿਚਾਰਜ ਕਰ ਸਕਦੀ ਹੈ।
 

* ਜੀਓ ਰਿਚਾਰਜ ਦੀ ਸੁਵਿਧਾ ਐਸ.ਬੀ.ਆਈ., ਐਕਸਿਸ ਬੈਂਕ, ਐੱਚ.ਡੀ.ਐੱਫ.ਸੀ. ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ, ਆਈ.ਡੀ.ਬੀ.ਆਈ. ਬੈਂਕ, ਡੀ.ਸੀ.ਬੀ. ਬੈਂਕ, ਸਿਟੀ ਬੈਂਕ ਅਤੇ ਸਟੈਂਡਰਡ ਚਾਰਟਿਡ ਬੈਂਕ ਦੇ ਏ.ਟੀ.ਐੱਮ. ਬੂਥ 'ਤੇ ਉਪਲੱਬਧ ਹੈ।

ਇੰਝ ਕਰਵਾਓ ਮੋਬਾਇਲ
1. ਏ.ਟੀ.ਐੱਮ. ਮਸ਼ੀਨ 'ਚ ਸਭ ਤੋਂ ਪਹਿਲਾਂ ਆਪਣਾ ਡੈਬਿਟ ਕਾਰਡ ਪਾਓ।
2. ਹੁਣ ਰਿਚਾਰਜ ਦੇ ਆਪਸ਼ਨ 'ਤੇ ਕਲਿਕ ਕਰੋ।
3. ਆਪਣੀ ਜੀਓ ਦਾ ਨੰਬਰ ਐਂਟਰ ਕਰੋ।
4. ਹੁਣ ਏ.ਟੀ.ਐੱਮ. ਪਿਨ ਐਂਟਰ ਕਰੋ।
5. ਰਿਚਾਰਜ ਪਲਾਨ ਸਿਲੈਕਟ ਕਰੋ ਅਤੇ ਕਨਫਰਮ ਕਰੋ।

 


Inder Prajapati

Content Editor

Related News