Realme Watch 2 ਹੋਈ ਲਾਂਚ, 12 ਦਿਨਾਂ ਤਕ ਚੱਲੇਗੀ ਬੈਟਰੀ

Saturday, May 01, 2021 - 11:46 AM (IST)

Realme Watch 2 ਹੋਈ ਲਾਂਚ, 12 ਦਿਨਾਂ ਤਕ ਚੱਲੇਗੀ ਬੈਟਰੀ

ਗੈਜੇਟ ਡੈਸਕ– ਰੀਅਲਮੀ ਨੇ ਆਪਣੀ ਸਮਾਰਟਵਾਚ Realme Watch 2 ਨੂੰ ਮਲੇਸ਼ੀਆ ’ਚ ਲਾਂਚ ਕਰ ਦਿੱਤਾ ਹੈ। ਰੀਅਲਮੀ ਵਾਚ 2 ਪਿਛਲੇ ਸਾਲ ਭਾਰਤ ’ਚ ਲਾਂਚ ਹੋਈ ਰੀਅਲਮੀ ਵਾਚ ਦਾ ਅਪਗ੍ਰੇਡਿਡ ਮਾਡਲ ਹੈ। ਪਹਿਲੀ ਵਾਚ ਦੇ ਮੁਕਾਬਲੇ ਇਸਦੇ ਡਿਜ਼ਾਇਨ ’ਚ ਕੋਈ ਬਦਲਾਅ ਨਹੀਂ ਕੀਤਾ ਗਿਆ। Realme Watch 2 ਦੀ ਬੈਟਰੀ ਨੂੰ ਲੈ ਕੇ 12 ਦਿਨਾਂ ਦੇ ਬੈਕਅਪ ਦਾ ਦਾਅਵਾ ਹੈ। ਇਸ ਤੋਂ ਇਲਾਵਾ ਇਸ ਵਿਚ 90 ਸਪੋਰਟਸ ਮੋਡ ਦਿੱਤੇ ਗਏ ਹਨ। ਇਸ ਵਾਚ ’ਚ Realme AIoT ਡਿਵਾਈਸ ਕੰਟਰੋਲ ਕਰਨ ਦੀ ਵੀ ਸੁਪੋਰਟ ਹੈ। ਨਾਲ ਹੀ ਇਸ ਵਿਚ SpO2 ਮਾਨਿਟਰ ਵੀ ਹੈ। 

ਇਹ ਵੀ ਪੜ੍ਹੋ– ਐਪਲ ਮੁਫ਼ਤ ’ਚ ਬਦਲੇਗੀ ਆਈਫੋਨ 11 ਦੀ ਬੈਟਰੀ, ਆ ਰਹੀ ਇਹ ਸਮੱਸਿਆ

Realme Watch 2 ਦੀ ਕੀਮਤ
ਰੀਅਲਮੀ ਵਾਚ 2 ਦੀ ਮਲੇਸ਼ੀਆ ’ਚ ਕੀਮਤ 229 ਮਲੇਸ਼ੀਅਨ ਰਿੰਗਿਟ (ਕਰੀਬ 4,100 ਰੁਪਏ) ਹੈ। ਇਸ ਵਾਚ ਨੂੰ ਕਾਲੇ ਰੰਗ ’ਚ ਖ਼ਰੀਦਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ– ਐਪਲ AirDrop ’ਚ ਆਈ ਖਾਮੀ, ਲੀਕ ਹੋ ਸਕਦੀ ਹੈ ਨਿੱਜੀ ਜਾਣਕਾਰੀ ਤੇ ਨੰਬਰ

Realme Watch 2 ਦੀਆਂ ਖੂਬੀਆਂ
ਰੀਅਲਮੀ ਵਾਚ 2 ਚੌਰਸ ਡਾਇਲ ਨਾਲ ਆਉਂਦੀ ਹੈ। ਇਸ ਤੋਂ ਇਲਾਵਾ ਇਸ ਵਿਚ 1.4 ਇੰਚ ਦੀ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 320x320 ਪਿਕਸਲ ਹੈ। ਵਾਚ ਦਾ ਫੇਸ ਕਸਟਮਾਈਜੇਬਲ ਹੈ, ਹਾਲਾਂਕਿ ਇਸ ਲਈ ਇਕ ਓ.ਟੀ.ਏ. ਅਪਡੇਟ ਮਿਲੇਗੀ। 

ਇਹ ਵੀ ਪੜ੍ਹੋ– ਹੋਰ ਕੌਣ ਚਲਾ ਰਿਹੈ ਤੁਹਾਡੇ ਨਾਂ ਦਾ ਸਿਮ ਕਾਰਡ, ਘਰ ਬੈਠੇ ਮਿੰਟਾਂ ’ਚ ਕਰੋ ਪਤਾ

ਰੀਅਲਮੀ ਵਾਚ 2 ’ਚ 90 ਸਪੋਰਟਸ ਮੋਡ ਦਿੱਤੇ ਗਏ ਹਨ ਜਿਨ੍ਹਾਂ ’ਚ ਬਾਸਕੇਟਬਾਲ, ਬਾਕਸਿੰਗ, ਗੋਲਫ, ਸਾਈਕਲਿੰਗ ਆਦਿ ਸ਼ਾਮਲ ਹਨ. ਇਸ ਵਾਚ ’ਚ 315mAh ਦੀ ਬੈਟਰੀ ਹੈ ਜਿਸ ਨੂੰ ਲੈ ਕੇ 12 ਦਿਨਾਂ ਦੇ ਬੈਕਅਪ ਦਾ ਦਾਅਵਾ ਕੀਤਾ ਗਿਆ ਹੈ। ਚਾਰਜਿੰਗ ਲਈ ਇਕ ਮੈਗਨੇਟਿਕ ਚਾਰਜਰ ਮਿਲੇਗਾ। 

ਇਹ ਵੀ ਪੜ੍ਹੋ– ਇਕ ਚੰਗਾ Pulse Oximeter ਖ਼ਰੀਦਣਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

ਵਾਟਰ ਅਤੇ ਡਸਟਪਰੂਫ ਲਈ ਇਸ ਨੂੰ IP68 ਦੀ ਰੇਟਿੰਗ ਮਿਲੀ ਹੈ, ਹਾਲਾਂਕਿ ਕੰਪਨੀ ਨੇ ਇਹ ਨਹੀਂ ਦੱਸਿਆ ਕਿ ਇਸ ਵਾਚ ਨੂੰ ਪਹਿਨ ਕੇ ਸਵਿਮਿੰਗ ਕੀਤੀ ਜਾ ਸਕਦੀ ਹੈ ਜਾਂ ਨਹੀਂ। ਇਸ ਵਿਚ ਪੀ.ਪੀ.ਜੀ. ਸੈਂਸਰ ਵੀ ਹੈ ਜੋ 24 ਘੰਟੇ ਹਾਰਟ ਰੇਟ ਬਾਰੇ ਜਾਣਕਾਰੀ ਦਿੰਦਾ ਹੈ। ਇਸ ਤੋਂ ਇਲਾਵਾ ਇਸ ਵਾਚ ’ਚ ਬਲੱਡ ਆਕਸੀਜਨ ਮਾਨਿਟਰ ਲਈ SpO2 ਮਾਨਿਟਰ, ਸਲੀਪ ਮਾਨਿਟਰ, ਹਾਈਡ੍ਰੇਸ਼ਨ ਰਿਮਾਇੰਡਰ ਵਰਗੇ ਫੀਚਰਜ਼ ਹਨ। ਕੁਨੈਕਟੀਵਿਟੀ ਲਈ ਇਸ ਵਿਚ ਬਲੂਟੂਥ v5 ਹੈ। 


author

Rakesh

Content Editor

Related News