ਐਂਡਰਾਇਡ 12 ’ਤੇ ਆਧਾਰਿਤ Realme UI 3.0 ਪੇਸ਼, ਇਨ੍ਹਾਂ ਫੋਨਾਂ ’ਤੇ ਜਲਦ ਮਿਲੇਗੀ ਅਪਡੇਟ

10/15/2021 1:55:55 PM

ਗੈਜੇਟ ਡੈਸਕ– ਰੀਅਲਮੀ ਨੇ ਗੂਗਲ ਦੇ ਐਂਡਰਾਇਡ 12 ’ਤੇ ਆਧਾਰਿਤ ਆਪਣੇ ਨਵੇਂ ਆਪਰੇਟਿੰਗ ਸਿਸਟਮ Realme UI 3.0 ਨੂੰ ਪੇਸ਼ ਕਰ ਦਿੱਤਾ ਹੈ। ਇਸ ਦੇ ਆਉਣ ਨਾਲ ਰੀਅਲਮੀ ਯੂਜ਼ਰਸ ਦਾ ਫੋਨ ਚਲਾਉਣ ਦਾ ਅਨੁਭਵ ਹੋਰ ਵੀ ਬਿਹਤਰ ਹੋ ਜਾਵੇਗਾ। ਇਹ ਪਿਛਲੇ ਸਾਲ ਲਾਂਚ ਹੋਏ Realme UI 2.0 ਦਾ ਅਪਗ੍ਰੇਡਿਡ ਮਾਡਲ ਹੈ ਜਿਸ ਵਿਚ ਯੂਜ਼ਰਸ ਨੂੰ ਨਵਾਂ ਇੰਟਰਫੇਸ ਵੇਖਣ ਨੂੰ ਮਿਲੇਗਾ। 

ਦਸੰਬਰ ਤਕ ਇਨ੍ਹਾਂ ਫੋਨਾਂ ਨੂੰ ਮਿਲੇਗੀ Realme UI 3.0 ਅਪਡੇਟ
Realme X7 Max, Realme GT Master Edition, Realme 8 Pro ਅਤੇ ਨਵੇਂ Realme GT Neo 2 ਨੂੰ ਸਭ ਤੋਂ ਪਹਿਲਾਂ ਇਹ ਅਪਡੇਟ ਉਪਲੱਬਧ ਕਰਵਾਈ ਜਾਵੇਗੀ। ਉਥੇ ਹੀ Q1 2022 ’ਚ ਨਵੇਂ ਯੂ.ਆਈ. ਨੂੰ  Realme X50 Pro, Realme 7 Pro, Realme X7 Pro, Realme 8, Realme Narzo30, Realme C25, Realme C25s, Realme Narzo 50A ਅਤੇ Realme 8i ਲਈ ਜਾਰੀ ਕੀਤਾ ਜਾਵੇਗਾ। ਇਸ ਤੋਂ ਬਾਅਦ Q2 2022 ’ਚ ਨਵਾਂ UI Realme X7, Realme X3, Realme X3 SuperZoom, Realme 8 5G, Realme 8s, Realme 7 5G, Realme Narzo 30 Pro 5G ਅਤੇ Realme Narzo 30 5G ਨੂੰ ਇਹ ਅਪਡੇਟ ਮਿਲੇਗੀ।

Realme UI 3.0 ’ਚ ਮਿਲਣਗੇ ਇਹ ਫੀਚਰਜ਼
- Realme UI 3.0 ’ਚ ਯੂਜ਼ਰਸ ਨੂੰ ਨਵੇਂ 3ਡੀ ਆਈਕਨਸ ਵੇਖਣ ਨੂੰ ਮਿਲਣਗੇ।
- ਇਸ ਵਿਚ ਨਵੇਂ ਰੰਗਾਂ ਦੇ ਥੀਮ ਵੇਖੇ ਜਾ ਸਕਣਗੇ।
- ਨਵੇਂ ਯੂ.ਆਈ. ’ਚ ਟਾਈਟਲ ਸਾਈਜ਼, ਸਿੰਬਲਸ ਅਤੇ ਟੈਕਸਟ ਕੰਟਰਾਸਟ ਨੂੰ ਵਧਾਇਆ ਗਿਆ ਹੈ।
- ਯੂਜ਼ਰਸ ਆਈਕਨਸ, ਬੈਕਗ੍ਰਾਊਂਡਸ ਅਤੇ ਫੋਂਟਸ ਨੂੰ ਆਪਣੀ ਪਸੰਦ ਦੇ ਹਿਸਾਬ ਨਾਲ ਕਸਟਮਾਈਜ਼ ਕਰ ਸਕੋਗੇ। 
- ਯੂਜ਼ਰਸ ਆਲਵੇਜ਼ ਆਨ ਡਿਸਪਲੇਅ ’ਚ ਆਪਣੀ ਫੋਟੋ ਨੂੰ ਵੀ ਸੈੱਟ ਕਰ ਸਕਣਗੇ।


Rakesh

Content Editor

Related News