Realme TV : ਪਹਿਲੀ ਸੇਲ 'ਚ 10 ਮਿੰਟਾਂ 'ਚ ਵਿਕੇ 15 ਹਜ਼ਾਰ ਤੋਂ ਜ਼ਿਆਦਾ ਯੂਨੀਟਸ

Tuesday, Jun 02, 2020 - 11:52 PM (IST)

Realme TV : ਪਹਿਲੀ ਸੇਲ 'ਚ 10 ਮਿੰਟਾਂ 'ਚ ਵਿਕੇ 15 ਹਜ਼ਾਰ ਤੋਂ ਜ਼ਿਆਦਾ ਯੂਨੀਟਸ

ਗੈਜੇਟ ਡੈਸਕ-ਰੀਅਲਮੀ ਟੀ.ਵੀ. ਲਈ ਅੱਜ ਪਹਿਲੀ ਸੇਲ ਦਾ ਆਯੋਜਨ ਕੀਤਾ ਗਿਆ ਸੀ ਅਤੇ ਅਜਿਹਾ ਲੱਗ ਰਿਹਾ ਹੈ ਕਿ ਇਹ ਸੇਲ ਸਫਲ ਰਹੀ। ਰੀਅਲਮੀ ਟੀ.ਵੀ. ਦੇ 32 ਇੰਚ ਅਤੇ 43 ਇੰਚ ਮਾਡਲਸ ਨੂੰ ਅੱਜ ਪਹਿਲੀ ਵਾਰ ਸੇਲ 'ਚ ਉਪਲੱਬਧ ਕਰਵਾਇਆ ਗਿਆ ਸੀ। ਸੇਲ ਰੀਅਲਮੀ ਦੀ ਵੈੱਬਸਾਈਟ ਅਤੇ ਫਲਿੱਪਕਾਰਟ 'ਤੇ ਦੁਪਹਿਰ 12 ਵਜੇ ਤੋਂ ਰੱਖੀ ਗਈ ਸੀ। ਕੰਪਨੀ ਨੇ ਹੁਣ ਜਾਣਕਾਰੀ ਦਿੱਤੀ ਹੈ ਕਿ ਟੀ.ਵੀ. ਦੀਆਂ 15,000 ਯੂਨੀਟਸ ਸਿਰਫ 10 ਮਿੰਟਾਂ 'ਚ ਹੀ ਵਿਕ ਗਈਆਂ, ਜਿਸ ਨਾਲ ਭਾਰਤ ਦਾ ਸਭ ਤੋਂ ਤੇਜ਼ੀ ਨਾਲ ਵਿਕਣ ਵਾਲਾ ਸਮਾਰਟ ਟੀ.ਵੀ. ਬਣ ਗਿਆ।

PunjabKesari

ਰੀਅਲਮੀ ਟੀ.ਵੀ. ਐਂਡ੍ਰਾਇਡ ਟੀ.ਵੀ. 9 ਪਾਈ 'ਤੇ ਚੱਲਦਾ ਹੈ ਅਤੇ ਇਹ ਬੇਜਲਲੈਸ ਡਿਸਪਲੇਅ, 24 ਡਬਲਿਊ ਕਵਾਡ ਸਪੀਕਰਸ ਅਤੇ ਕ੍ਰੋਮਾ ਬੂਸਟ ਵਰਗੇ ਫੀਚਰਸ ਨਾਲ ਆਉਂਦਾ ਹੈ। ਰੀਅਲਮੀ ਟੀ.ਵੀ. ਦੀ ਅਗਲੀ ਸੇਲ ਭਾਰਤ 'ਚ 9 ਜੂਨ ਨੂੰ ਇਨ੍ਹਾਂ ਪਲੇਟਫਾਰਮਸ ਦੇ ਰਾਹੀਂ ਹੋਵੇਗੀ।

ਰੀਅਲਮੀ ਸਮਾਰਟ ਟੀ.ਵੀ. ਨੂੰ ਦੋ ਸਕਰੀਨ 32 ਇੰਚ ਅਤੇ 43 ਇੰਚ 'ਚ ਪੇਸ਼ ਕੀਤਾ ਗਿਆ ਹੈ। ਫਿਲਹਾਲ ਇਨ੍ਹਾਂ ਦੀ ਵਿਕਰੀ ਫਲਿੱਪਕਾਰਟ ਅਤੇ ਰੀਅਲਮੀ ਦੀ ਆਧਿਕਾਰਿਤ ਵੈੱਬਸਾਈਟ 'ਤੇ ਹੀ ਕੀਤੀ ਜਾ ਰਹੀ ਹੈ। 32 ਇੰਚ ਮਾਡਲ ਦੀ ਕੀਮਤ 12,999 ਰੁਪਏ ਅਤੇ 43 ਇੰਚ ਮਾਡਲ ਦੀ ਕੀਮਤ 21,999 ਰੁਪਏ ਰੱਖੀ ਗਈ ਹੈ।

PunjabKesari

Realme TV ਦੇ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ 32 ਇੰਚ ਮਾਡਲ ਐੱਚ.ਡੀ. ਰੈਜੋਲਿਉਸ਼ਨ 43 ਇੰਚ ਮਾਡਲ ਐੱਫ.ਐੱਚ.ਡੀ.+ ਰੈਜੋਲਿਉਸ਼ਨ ਨਾਲ ਆਉਂਦਾ ਹੈ। ਇਸ ਸਮਾਰਟ ਟੀ.ਵੀ. 'ਚ ਨੈੱਟਫਲਿਕਸ, ਪ੍ਰਾਈਮ ਵੀਡੀਓ ਅਤੇ ਯੂਟਿਊਬ ਵਰਗੇ ਐਪਸ ਦਾ ਸਪੋਰਟ ਦਿੱਤਾ ਗਿਆ ਹੈ। ਇਸ 'ਚ 64-bit MediaTek ਪ੍ਰੋਸੈਸਰ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਇਸ 'ਚ ਬਲੂਟੁੱਥ 5.0 ਸਪੋਰਟ ਅਤੇ ਬਿਲਟ-ਇਨ ਕ੍ਰੋਮਕਾਸਟ ਦਾ ਸਪੋਰਟ ਵੀ ਮੌਜੂਦ ਹੈ।


author

Karan Kumar

Content Editor

Related News