ਰੀਅਲਮੀ ਦੀ ਇਸ ਜ਼ਬਰਦਸਤ ਤਕਨਾਲੋਜੀ ਨਾਲ 3 ਮਿੰਟ ''ਚ 33 ਫੀਸਦੀ ਚਾਰਜ ਹੋਵੇਗਾ ਫੋਨ
Thursday, Jul 16, 2020 - 11:03 PM (IST)
ਗੈਜੇਟ ਡੈਸਕ—ਓਪੋ ਤੋਂ ਬਾਅਦ ਹੁਣ ਰੀਅਲਮੀ ਨੇ ਵੀ ਆਪਣੀ 125ਵਾਟ ਦੀ ਫਾਸਟ ਚਾਰਜਿੰਗ ਤਕਨਾਲੋਜੀ Ultra Dart ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਖਾਸ ਗੱਲ ਹੈ ਕਿ ਇਹ 4000mAh ਦੀ ਬੈਟਰੀ ਨੂੰ ਤਿੰਨ ਮਿੰਟ 'ਚ 33 ਫੀਸਦੀ ਅਤੇ ਲਗਭਗ 20 ਮਿੰਟ 'ਚ ਫੁਲ ਚਾਰਜ ਕਰ ਦੇਵੇਗੀ। ਕੰਪਨੀ ਨੇ ਇਸ ਤੋਂ ਪਹਿਲਾਂ 65ਵਾਟ ਡਾਰਟ ਚਾਰਜਿੰਗ ਨੂੰ ਵੀ ਇੰਟਰੋਡਿਊਸ ਕੀਤਾ ਸੀ, ਜੋ ਰੀਅਲਮੀ X50 Pro 5G 'ਚ ਆਉਂਦੀ ਹੈ। ਹੁਣ ਕੰਪਨੀ ਦੀ ਤਿਆਰੀ ਹੈ ਕਿ ਉਹ 125ਵਾਟ ਦੀ ਚਾਰਜਿੰਗ ਨਾਲ 5ਜੀ ਸਮਾਰਟਫੋਨ ਦੀ ਬੈਟਰੀ ਨਾਲ ਜੁੜੀਆਂ ਦਿੱਕਤਾਂ ਨੂੰ ਦੂਰ ਕਰੇ।
ਖਾਸ ਥ੍ਰੀ-ਵੇਅ ਚਾਰਜਿੰਗ ਸਾਲਿਊਸ਼ਨ ਦਾ ਇਸਤੇਮਾਲ
ਇਸ ਫਾਸਟ ਚਾਰਜਿੰਗ ਲਈ ਕੰਪਨੀ ਨੇ ਖਾਸ ਥ੍ਰੀ-ਵੇਅ ਚਾਰਜਿੰਗ ਸਾਲਿਊਸ਼ਨ ਦਾ ਇਸਤੇਮਾਲ ਕੀਤਾ ਹੈ। ਇਹ ਤਕਨਾਲੋਜੀ ਵੋਲਟੇਜ਼ ਨੂੰ ਘੱਟ ਕਰਕੇ ਚਾਰਜਿੰਗ ਪਾਵਰ ਨੂੰ ਵਧਾ ਦਿੰਦੀ ਹੈ ਅਤੇ ਇਸ 'ਚ ਹੀਟ ਨੂੰ ਘੱਟ ਰੱਖਿਆ ਜਾਂਦਾ ਹੈ। ਕੰਪਨੀ ਨੇ ਕਿਹਾ ਕਿ ਥ੍ਰੀ-ਵੇਅ ਸਾਲਿਊਸ਼ਨ ਅਤੇ ਪੂਰੇ ਚਾਰਜਿੰਗ ਨੂੰ ਕੂਲਿੰਗ ਲਈ ਆਪਟੀਮਾਈਜ਼ ਕੀਤਾ ਗਿਆ ਹੈ ਅਤੇ ਇਹ 98 ਫੀਸਦੀ ਦੇ ਅਲਟਰਾ-ਹਾਈ ਕਵਰਜ਼ਨ ਰੇਟ ਆਫਰ ਕਰਦਾ ਹੈ।
13 ਮਿੰਟ 'ਚ ਵੀ ਹੋ ਸਕਦਾ ਹੈ ਫੁਚ ਚਾਰਜ
ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵੀਂ ਤਕਨਾਲੋਜੀਜ਼ ਨਾਲ ਫੋਨ ਦੇ ਟੈਂਪਰੇਚਰ ਨੂੰ 40 ਡਿਗਰੀ ਸੋਲੀਅਸ਼ਸ ਦੇ ਅੰਦਰ ਰੱਖਦੇ ਹੋਏ ਸਮਾਰਟ ਅਤੇ ਸੇਫ ਚਾਰਜਿੰਗ ਸਪੀਡ ਮਿਲੇਗੀ। ਰੀਅਲਮੀ ਨੇ ਅੱਗੇ ਕਿਹਾ ਕਿ ਬਿਨਾਂ ਟੈਂਪਰੇਚਰ ਕੰਟਰੋਲ ਲਈ 125ਵਾਟ ਡਾਰਟ ਤਕਨਾਲੋਜੀ ਫੋਨ ਦੀ ਬੈਟਰੀ ਨੂੰ 20 ਮਿੰਟ ਦੀ ਜਗ੍ਹਾ 13 'ਚ ਹੀ ਫੁਚ ਚਾਰਜ ਕਰ ਦੇਵੇਗੀ।
ਗੇਮਿੰਗ ਦੌਰਾਨ ਵੀ ਚਾਰਜ ਹੁੰਦਾ ਰਹਿੰਦਾ ਹੈ ਫੋਨ
ਨਵੀਂ ਤਕਨਾਲੋਜੀ 'ਚ ਖਾਸ ਮਲਟੀ ਲੇਅਰ ਪ੍ਰੋਟੈਕਸ਼ਨ ਦਿੱਤਾ ਗਿਆ ਹੈ ਜੋ ਚਾਰਜਿੰਗ ਨਾਲ ਜੁੜੀ ਕਿਸੇ ਵੀ ਦੁਰਘਟਨਾ ਦੇ ਸ਼ੱਕ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਰੀਅਲਮੀ ਨੇ ਦੱਸਿਆ ਕਿ 125ਵਾਟ ਡਾਰਟ ਫੋਨ ਉਸ ਵੇਲੇ ਵੀ ਚਾਰਜ ਕਰਦਾ ਹੈ ਜਦ ਸਕਰੀਨ ਆਨ ਰਹਿੰਦੀ ਹੈ। ਨਾਲ ਹੀ ਡਿਵਾਈਸ 'ਚ ਗੇਮਿੰਗ ਦੌਰਾਨ ਵੀ ਚਾਰਜਿੰਗ ਜਾਰੀ ਰਹਿੰਦੀ ਹੈ। ਕੰਪਨੀ ਨੇ 125 ਵਾਟ ਅਲਟਰਾਡਾਰਟ ਫਲੈਸ਼ ਚਾਰਜਿੰਗ ਨੂੰ ਗਲੋਬਲੀ ਲਾਂਚ ਤਾਂ ਕਰ ਦਿੱਤਾ ਹੈ ਪਰ ਬ੍ਰੈਂਡ ਨੇ ਇਸ ਨਾਲ ਜੁੜੀ ਕੋਈ ਡੀਟੇਲ ਨੂੰ ਹੁਣ ਤੱਕ ਉਪਲੱਬਧ ਨਹੀਂ ਕਰਾਇਆ ਹੈ।