Realme ਦੇ ਇਨ੍ਹਾਂ ਸਮਾਰਟਫੋਨ ਨੂੰ ਨਵੀਂ ਅਪਡੇਟ ’ਚ ਮਿਲੇਗਾ Nightscape ਮੋਡ

03/26/2019 4:00:04 PM

ਗੈਜੇਟ ਡੈਸਕ– ਰਿਅਲਮੀ 1, ਰਿਅਲਮੀ 2 ਪ੍ਰੋ ਅਤੇ ਰਿਅਲਮੀ U1 ਨੂੰ ਜਲਦੀ ਹੀ ਵੱਡੀ ਐਂਡਰਾਇਡ ਅਪਡੇਟ ਮਿਲਣ ਵਾਲੀ ਹੈ। ਇਨ੍ਹਾਂ ਤਿੰਨਾਂ ਸਮਾਰਟਫੋਨਜ਼ ਨੂੰ ਐਂਡਰਾਇਡ 9 ਪਾਈ ਅਪਡੇਟ ਦੇ ਨਾਲ ਕੁਝ ਕੈਮਰਾ ਸੁਧਾਰ ਵੀ ਮਿਲਣਗੇ। ਹੁਣ ਤਕ ਸਿਰਫ ਰਿਅਲਮੀ 3 ’ਚ ਲੇਟੈਸਟ ਐਂਡਰਾਇਡ ਸਾਫਟਵੇਅਰ ਸੀ। ਨਵੀਂ ਅਪਡੇਟ ਨਾਲਨਾਈਟਸਕੇਪ ਮੋਡ ਵੀ ਇਨ੍ਹਾਂ ਸਮਾਰਟਫੋਨਜ਼ ਨੂੰ ਮਿਲੇਗਾ ਜਿਸ ਨਾਲ ਯੂਜ਼ਰਜ਼ ਘੱਟ ਲਾਈਟ ’ਚ ਬਿਹਤਰ ਤਸਵੀਰਾਂ ਖਿੱਚ ਸਕਣਗੇ। ਇਨ੍ਹਾਂ ਤਿੰਨਾਂ ਸਮਾਰਟਫੋਨ ’ਚ ਨਾਈਟਸਕੇਪ ਮੋਡ ਉਂਝ ਹੀ ਕੰਮ ਕਰੇਗਾ ਜਿਵੇਂ ਰਿਅਲਮੀ 3 ’ਚ ਕਰਦਾ ਹੈ। 

 

ਰਿਅਲਮੀ ਇੰਡੀਆ ਦੇ ਸੀ.ਈ.ਓ. ਮਾਧਵ ਸੇਠ ਨੇ ਮਾਈਕ੍ਰੋ-ਬਲਾਗਿੰਗ ਸਾਈਟ ਸਟਿਬਟਰ ’ਤੇ ਟਵੀਟ ਕਰਕੇ ਰਿਅਲਮੀ ਯੂਜ਼ਰਜ਼ ਨੂੰ ਇਸ ਅਪਡੇਟ ਦੀ ਜਾਣਕਾਰੀ ਦਿੱਤੀ। ਰਿਅਲਮੀ 3 ਸਮਾਰਟਫੋਨ ਹਾਲ ਹੀ ’ਚ ਭਾਰਤ ’ਚ ਲਾਂਚ ਕੀਤਾ ਗਿਆ ਸੀ। ਦੱਸ ਦੇਈਏ ਕਿ ਰਿਅਲਮੀ 1, ਰਿਅਲਮੀ 2 ਪ੍ਰੋ ਅਤੇ ਰਿਅਲਮੀ U1 ਸਮਾਰਟਫੋਨ ਮਿਡ ਰੇਂਜ ਬਜਟ ਸਮਾਰਟਫੋਨਜ਼ ਹਨ ਜਿਨ੍ਹਾਂ ਦੀਆਂ ਕੀਮਤਾਂ 12,990 ਰੁਪਏ, 13,990 ਰੁਪਏ ਅਤੇ 11,990 ਰੁਪਏ ਹਨ। ਇਹ ਸਾਰੇ ਸਮਾਰਟਫੋਨ ਫਲਿਪਕਾਰਟ ਮੋਬਾਇਲਸ ਬੋਨਾਂਜ਼ਾ ਸੇਲ ’ਚ ਡਿਸਕਾਊਂਟ ’ਤੇ ਮਿਲ ਰਹੇ ਹਨ। ਇਸ ਤੋਂ ਇਲਾਵਾ ਇਨ੍ਹਾਂ ਸਮਾਰਟਫੋਨਜ਼ ਨੂੰ ਅਮੇਜ਼ਨ ਅਤੇ Realme.com ਤੋਂ ਵੀ ਖਰੀਦਿਆ ਜਾ ਸਕਦਾ ਹੈ। 


Related News