7,000 ਰੁਪਏ ਸਸਤਾ ਮਿਲ ਰਿਹੈ ਇਹ ਦਮਦਾਰ 5ਜੀ ਸਮਾਰਟਫੋਨ, ਮਿਲੇਗਾ ਡਿਊਲ ਸੈਲਫੀ ਕੈਮਰਾ

Monday, Dec 21, 2020 - 05:45 PM (IST)

7,000 ਰੁਪਏ ਸਸਤਾ ਮਿਲ ਰਿਹੈ ਇਹ ਦਮਦਾਰ 5ਜੀ ਸਮਾਰਟਫੋਨ, ਮਿਲੇਗਾ ਡਿਊਲ ਸੈਲਫੀ ਕੈਮਰਾ

ਗੈਜੇਟ ਡੈਸਕ– ਭਾਰਤੀ ਸਮਾਰਟਫੋਨ ਬਾਜ਼ਾਰ ’ਚ ਤੇਜ਼ੀ ਨਾਲ ਆਪਣੀ ਮਜ਼ਬੂਤੀ ਬਣਾ ਰਹੀ ਕੰਪਨੀ ਰੀਅਲਮੀ ਨੇ ‘ਰੀਅਲਮੀ ਡੇਜ਼ ਸੇਲ’ ਦਾ ਐਲਾਨ ਕੀਤਾ ਹੈ ਜੋ ਕਿ 18 ਦਸੰਬਰ ਤੋਂ ਸ਼ੁਰੂ ਹੋ ਗਈ ਹੈ ਅਤੇ 25 ਦਸੰਬਰ ਤਕ ਚੱਲੇਗੀ। ਇਸ ਸੇਲ ’ਚ ਰੀਅਲਮੀ ਨੇ ਆਪਣੇ ਪਹਿਲੇ 5ਜੀ ਸਮਾਰਟਫੋਨ Realme X50 Pro 5G ’ਤੇ ਸ਼ਾਨਦਾਰ ਆਫਰ ਦਾ ਐਲਾਨ ਕੀਤਾ ਹੈ। ਰੀਅਲਮੀ ਦੇ ਇਸ ਫੋਨ ਨੂੰ 7,000 ਰੁਪਏ ਦੀ ਛੋਟ ਨਾਲ ਖ਼ਰੀਦਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਆਫਰ ਬਾਰੇ ਵਿਸਤਾਰ ਨਾਲ...

ਇਹ ਵੀ ਪੜ੍ਹੋ– 2020 ’ਚ ਇਸ ਯੂਟਿਊਬਰ ਨੇ ਕਮਾਏ ਸਭ ਤੋਂ ਜ਼ਿਆਦਾ ਪੈਸੇ, ਉਮਰ ਤੇ ਕਮਾਈ ਜਾਣ ਉੱਡ ਜਾਣਗੇ ਹੋਸ਼

 

 

Realme X50 Pro 5G ਨਾਲ ਮਿਲਣ ਵਾਲੇ ਆਫਰ
ਦੱਸ ਦੇਈਏ ਕਿ ਇਸ ਫੋਨ ਦੀ ਕੀਮਤ 41,999 ਰੁਪਏ ਹੈ ਪਰ ਇਸ ਸੇਲ ’ਚ ਆਫਰ ਤਹਿਤ ਇਸ ਫੋਨ ਨੂੰ ਫਲੈਟ 7,000 ਰੁਪਏ ਦੀ ਛੋਟ ਨਾਲ 34,999 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। ਦੱਸ ਦੇਈਏ ਕਿ ਇਸ ਫੋਨ ਦੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਮਾਡਲ ਨੂੰ 44,999 ਰੁਪਏ, 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 39,999 ਰੁਪਏ ਅਤੇ 6 ਜੀ.ਬੀ. ਸਟੋਰੇਜ+128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 37,999 ਰੁਪਏ ਦੀ ਕੀਮਤ ’ਚ ਇਸੇ ਸਾਲ ਫਰਵਰੀ ’ਚ ਲਾਂਚ ਕੀਤਾ ਗਿਆ ਹੈ।

ਇਹ ਵੀ ਪੜ੍ਹੋ– ਸੈਮਸੰਗ ਭਾਰਤ ’ਚ ਲਿਆ ਰਹੀ ਨਵਾਂ ਪ੍ਰੋਡਕਟ, ਬਿਨਾਂ ਧੋਤੇ ਹੀ ਮਿੰਟਾਂ ’ਚ ਸਾਫ਼ ਹੋ ਜਾਣਗੇ ਕੱਪੜੇ

PunjabKesari

Realme X50 Pro 5G ਦੇ ਫੀਚਰਜ਼
ਫੋਨ ’ਚ ਕੁਆਲਕਾਮ ਦਾ ਸਨੈਪਡ੍ਰੈਗਨ 865 ਪ੍ਰੋਸੈਸਰ ਦਿੱਤਾ ਗਿਆ ਹੈ ਜੋ ਕਿ 5ਜੀ ਨੂੰ ਵੀ ਸੁਪੋਰਟ ਕਰਦਾ ਹੈ। ਇਸ ਫੋਨ ’ਚ 6.44 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। 

ਇਹ ਵੀ ਪੜ੍ਹੋ– ਇਹ ਹਨ ਗੂਗਲ ਦੀਆਂ 5 ਮਜ਼ੇਦਾਰ ਟ੍ਰਿਕਸ, ਇਕ ਵਾਰ ਜ਼ਰੂਰ ਕਰੋ ਟਰਾਈ

PunjabKesari

ਫੋਨ ’ਚ ਚਾਰ ਰੀਅਰ ਕੈਮਰੇ ਦਿੱਤੇ ਗਏ ਹਨ ਜਿਨ੍ਹਾਂ ’ਚੋਂ ਮੇਨ ਲੈੱਨਜ਼ 64 ਮੈਗਾਪਿਕਸਲ ਦਾ ਹੈ ਅਤੇ ਇਸ ਦਾ ਅਪਰਚਰ ਐੱਫ/1.8 ਹੈ। ਉਥੇ ਹੀ ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਹੈ। ਤੀਜਾ ਲੈੱਨਜ਼ 12 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਮਿਲੇਗਾ ਅਤੇ ਚੌਥਾ ਲੈੱਨਜ਼ 2 ਮੈਗਾਪਿਕਸਲ ਦਾ ਡੈਪਥ ਸੈਂਸਰ ਹੈ। ਫੋਨ ’ਚ ਡਿਊਲ ਸੈਲਫੀ ਕੈਮਰਾ ਹੈ ਜਿਸ ਵਿਚ 32 ਮੈਗਾਪਿਕਸਲ ਅਤੇ 8 ਮੈਗਾਪਿਕਸਲ ਦੇ ਲੈੱਨਜ਼ ਸ਼ਾਮਲ ਹਨ। ਕੈਮਰੇ ਨਾਲ 20x ਹਾਈਬ੍ਰਿਡ ਜ਼ੂਮ ਮਿਲੇਗਾ। 

ਇਹ ਵੀ ਪੜ੍ਹੋ– ਵੱਡੀ ਖ਼ਬਰ! 1 ਜਨਵਰੀ 2021 ਤੋਂ ਇਨ੍ਹਾਂ ਸਮਾਰਟਫੋਨਾਂ ’ਤੇ ਨਹੀਂ ਚੱਲੇਗਾ WhatsApp

ਫੋਨ ’ਚ 4200mAh ਦੀ ਬੈਟਰੀ ਮਿਲੇਗੀ ਜੋ ਫਾਸਟ ਚਾਰਜਿੰਗ ਨੂੰ ਸੁਪੋਰਟ ਕਰੇਗੀ। ਇਸ ਲਈ ਫੋਨ ਦੇ ਨਾਲ 65 ਵਾਟ ਦਾ ਸੁਪਰਡਾਰਟ ਫਾਸਟ ਚਾਰਜਰ ਮਿਲੇਗਾ। ਇਸ ਤੋਂ ਇਲਾਵਾ ਰੀਅਲਮੀ ਦੇ ਇਸ ਫੋਨ ’ਚ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਮਿਲੇਗਾ। ਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਇਸ ਵਿਚ ਟਾਈਪ-ਸੀ ਚਾਰਜਿੰਗ, 4ਜੀ ਵੀ.ਓ.ਐੱਲ.ਟੀ.ਈ. ਅਤੇ ਹੈੱਡਫੋਨ ਜੈੱਕ ਮਿਲੇਗਾ। ਦੱਸ ਦੇਈਏ ਕਿ ਇਹ ਪਹਿਲਾ ਫੋਨ ਹੈ ਜਿਸ ਵਿਚ ਨਾਵਿਕ ਨੈਵਿਗੇਸ਼ਨ ਸੁਪੋਰਟ ਹੈ। ਨਾਵਿਕ ਭਾਰਤ ਦਾ ਆਪਣਾ ਸੈਟੇਲਾਈਟ ਨੈਵਿਗੇਸ਼ਨ ਸਿਸਟਮ ਹੈ। 


author

Rakesh

Content Editor

Related News