Realme Pad Mini ਭਾਰਤ ’ਚ ਲਾਂਚ, ਕੀਮਤ 10,999 ਰੁਪਏ ਤੋਂ ਸ਼ੁਰੂ

Saturday, Apr 30, 2022 - 01:20 PM (IST)

Realme Pad Mini ਭਾਰਤ ’ਚ ਲਾਂਚ, ਕੀਮਤ 10,999 ਰੁਪਏ ਤੋਂ ਸ਼ੁਰੂ

ਗੈਜੇਟ ਡੈਸਕ– ਰੀਅਲਮੀ ਨੇ Realme Pad Mini ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। Realme Pad Mini ਨੂੰ Realme Buds Q2s, Realme GT Neo 3 ਅਤੇ Realme Smart TV X FHD ਦੇ ਨਾਲ ਲਾਂਚ ਕੀਤਾ ਗਿਆ ਹੈ। Realme Pad Mini ਕੰਪਨੀ ਦਾ ਸਭ ਤਂ ਸਸਤਾ ਐਂਡਰਾਇਡ ਹੈ। ਇਸਦੇ ਨਾਲ ਸਟੀਰੀਓ ਸਪੀਕਰ ਹੈ। ਇਸਨੂੰ 8.7 ਇੰਚ ਦੀ ਡਿਸਪਲੇਅ ਅਤੇ ਡਾਲਬੀ ਐਟਮਾਸ ਆਡੀਓ ਦੇ ਨਾਲ ਪੇਸ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ– Realme GT Neo 3 ਭਾਰਤ ’ਚ ਲਾਂਚ, ਮਿਲੇਗੀ 150W ਦੀ ਫਾਸਟ ਚਾਰਜਿੰਗ

Realme Pad Mini ਦੇ ਵਾਈ-ਫਾਈ ਦੇ ਨਾਲ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 10,999 ਰੁਪਏ ਹੈ। ਉੱਥੇ ਹੀ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਅਤੇ ਵਾਈ-ਫਾਈ ਵੇਰੀਐਂਟ ਦੀ ਕੀਮਤ 12,999 ਰੁਪਏ ਰੱਖੀ ਗਈ ਹੈ। ਟੈਬ ਦਾ LTE ਵੇਰੀਐਂਟ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਦੇ ਨਾਲ 12,999 ਰੁਪਏ ਅਤੇ LTE ਦੇ ਨਾਲ 4 ਜੀ.ਬੀ. ਰੈਮ+64 ਜੀ.ਬੀ. ਮਾਡਲ ਦੀ ਕੀਮਤ 14,999 ਰੁਪਏ ਰੱਖੀ ਗਈ ਹੈ। Realme Pad Mini ਨੂੰ 2 ਮਈ ਤੋਂ ਨੀਲੇ ਅਤੇ ਗ੍ਰੇਅ ਰੰਗ ’ਚ ਖਰੀਦਿਆ ਜਾ ਸਕੇਗਾ। 2-9 ਮਈ ਵਿਚਕਾਰ ਟੈਬ ’ਤੇ 2,000 ਰੁਪਏ ਦੀ ਛੋਟ ਮਿਲੇਗੀ।

ਇਹ ਵੀ ਪੜ੍ਹੋ– ਗੂਗਲ ਦੀ ਨਵੀਂ ਪਾਲਿਸੀ ਦਾ ਅਸਰ, ਹੁਣ Truecaller ’ਚ ਵੀ ਨਹੀਂ ਹੋਵੇਗੀ ਕਾਲ ਰਿਕਾਰਡਿੰਗ

PunjabKesari

ਇਹ ਵੀ ਪੜ੍ਹੋ– ਹੁਣ ਗੂਗਲ ਤੁਹਾਡੇ ਆਦੇਸ਼ ’ਚ ਹਟਾਏਗਾ ਤੁਹਾਡੀ ਜਾਣਕਾਰੀ, ਇਹ ਹੈ ਤਰੀਕਾ

Realme Pad Mini ’ਚ ਐਂਡਰਾਇਡ 11 ਆਧਾਰਿਤ Realme UI ਹੈ। ਇਸਦੇ ਨਾਲ 8.7 ਇੰਚ ਦੀ ਡਿਸਪਲੇਅ ਹੈ। ਟੈਬ ’ਚ Unisoc T616 ਆਕਟਾ-ਕੋਰ ਪ੍ਰੋਸੈਸਰ ਹੈ ਜਿਸਦੇ ਨਾਲ ਗ੍ਰਾਫਿਕਸ ਲਈ Mali-G57 MP1 GPU ਅਤੇ 4 ਜੀ.ਬੀ. ਤਕ ਰੈਮ+64 ਜੀ.ਬੀ. ਤਕ ਸਟੋਰੇਜ ਹੈ।
ਰੀਅਲਮੀ ਦੇ ਇਸ ਟੈਬ ’ਚ 8 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।

ਕੁਨੈਕਟੀਵਿਟੀ ਲਈ Realme Pad Mini ’ਚ ਵਾਈ-ਫਾਈ, ਬਲੂਟੁੱਥ v5.0 ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦੇ ਨਾਲ 4 ਜੀ.ਬੀ. ਦਾ ਸਪੋਰਟ ਹੈ। ਇਸ ਵਿਚ ਡਿਊਲ ਸਟੀਰੀਓ ਸਪੀਕਰ ਹੈ। ਟੈਬ ’ਚ 6400mAh ਦੀ ਬੈਟਰੀ ਹੈ ਜਿਸਦੇ ਨਾਲ 18 ਵਾਟ ਦੀ ਫਾਸਟ ਚਾਰਜਿੰਗ ਦਾ ਸਪੋਰਟ ਹੈ।

ਇਹ ਵੀ ਪੜ੍ਹੋ– ਐਪਲ ਦਾ ਵੱਡਾ ਐਲਾਨ: ਐਪ ਸਟੋਰ ਤੋਂ ਅਜਿਹੇ ਐਪਸ ਦੀ ਹੋਵੇਗੀ ਛੁੱਟੀ


author

Rakesh

Content Editor

Related News