ਮਹਿੰਗਾ ਹੋਇਆ ਰੀਅਲਮੀ ਦਾ ਇਹ ਦਮਦਾਰ ਫੋਨ, ਜਾਣੋ ਨਵੀਂ ਕੀਮਤ
Tuesday, Aug 17, 2021 - 10:55 AM (IST)

ਗੈਜੇਟ ਡੈਸਕ– ਜੇਕਰ ਤੁਸੀਂ ਵੀ ਇਨ੍ਹੀਂ ਦਿਨੀ ਰੀਅਲਮੀ ਦਾ ਸਮਾਰਟਫੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੀ ਹੈ। ਰੀਅਲਮੀ ਨੇ ਆਪਣੇ ਸ਼ਾਨਦਾਰ ਸਮਾਰਟਫੋਨ ਰੀਅਲਮੀ ਨਾਰਜ਼ੋ 30 ਦੇ ਤਿੰਨਾਂ ਸਟੋਰੇਜ ਮਾਡਲਾਂ ਦੀਆਂ ਕੀਮਤਾਂ ’ਚ 500 ਰੁਪਏ ਦਾ ਵਾਧਾ ਕਰ ਦਿੱਤਾ ਹੈ।
ਹੁਣ ਇਸ ਡਿਵਾਈਸ ਦਾ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲਾ ਮਾਡਲ 12,499 ਰੁਪਏ ਦੀ ਥਾਂ 12,999 ਰੁਪਏ ’ਚ ਮਿਲੇਗਾ, ਉਥੇ ਹੀ ਇਸ ਦੇ 6 ਜੀ.ਬੀ.+64 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 13,999 ਰੁਪਏ ਅਤੇ 6 ਜੀ.ਬੀ. +128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 14,999 ਰੁਪਏ ਦੀ ਕੀਮਤ ਨਾਲ ਖਰੀਦਿਆ ਜਾ ਸਕਦਾ ਹੈ। ਇਹ ਡਿਵਾਈਸ ਰੇਸਿੰਗ ਬਲਿਊ ਅਤੇ ਸਿਲਵਰ ਰੰਗ ’ਚ ਉਪਲੱਬਧ ਹੈ। ਉਥੇ ਹੀ ਇਸ ਹੈਂਡਸੈੱਟ ਦੀ ਨਵੀਂ ਕੀਮਤ ਕੰਪਨੀ ਦੀ ਅਧਿਕਾਰਤ ਵੈੱਬਸਾਈਟ ’ਤੇ ਅਪਡੇਟ ਹੋ ਗਈ ਹੈ।
Realme Narzo 30 4G ਦੇ ਫੀਚਰਜ਼
ਡਿਸਪਲੇਅ - 6.5 ਇੰਚ ਦੀ ਫੁਲ ਐੱਚ.ਡੀ. ਪਲੱਸ (ਰਿਫ੍ਰੈਸ਼ ਰੇਟ 90Hz)
ਪ੍ਰੋਸੈਸਰ - ਮੀਡੀਆਟੈੱਕ ਹੀਲਿਓ ਜੀ95 (2.05 GHz ਕਲਾਕ ਸਪੀਡ)
ਰੈਮ - 4 ਜੀ.ਬੀ./6 ਜੀ.ਬੀ.
ਸਟੋਰੇਜ - 64 ਜੀ.ਬੀ./128 ਜੀ.ਬੀ.
ਰੀਅਰ ਕੈਮਰਾ - 48MP+2MP+2MP
ਫਰੰਟ ਕੈਮਰਾ - 16MP
ਓ.ਐੱਸ. - ਐਂਡਰਾਇਡ 11 ਆਧਾਰਿਤ ਰੀਅਲਮੀ ਯੂ.ਆਈ. 2.0
ਬੈਟਰੀ - 5,000mAh (30 ਵਾਟ ਫਾਸਟ ਚਾਰਜਿੰਗ ਸਪੋਰਟ)