Realme Narzo 20 ਸੀਰੀਜ਼ ਭਾਰਤ 'ਚ ਲਾਂਚ, ਸ਼ੁਰੂਆਤੀ ਕੀਮਤ 8,499 ਰੁਪਏ

09/21/2020 5:01:13 PM

ਗੈਜੇਟ ਡੈਸਕ- ਰੀਅਲਮੀ ਨੇ ਭਾਰਤੀ ਬਾਜ਼ਾਰ 'ਚ Realme Narzo 20 ਸੀਰੀਜ਼ ਦੇ 3 ਨਵੇਂ ਸਮਾਰਟਫੋਨ ਲਾਂਚ ਕਰ ਦਿੱਤੇ ਹਨ ਜਿਨ੍ਹਾਂ 'ਚ Realme Narzo 20, Narzo 20A ਅਤੇ Narzo 20 Pro ਸ਼ਾਮਲ ਹਨ। ਇਨ੍ਹਾਂ 'ਚੋਂ Realme Narzo 20A ਇਕ ਐਂਟਲੀ ਲੈਵਲ ਫੋਨ ਹੈ ਜਦਕਿ ਰੀਅਲਮੀ ਨਾਰਜ਼ੋ 20 ਅਤੇ ਰੀਅਲਮੀ ਨਰਜ਼ੋ 20 ਪ੍ਰੋ ਇਕ ਮਿਡਰੇਂਜ ਸਮਾਰਟਫੋਨ ਹਨ। ਰੀਅਲਮੀ ਨਾਰਜ਼ੋ 20 ਪ੍ਰੋ ਇਸ ਸੀਰੀਜ਼ ਦਾ ਪ੍ਰੀਮੀਅਮ ਸਮਾਰਟਫੋਨ ਹੈ। 

Realme Narzo 20, Narzo 20A ਅਤੇ Narzo 20 Pro ਦੀ ਭਾਰਤ 'ਚ ਕੀਮਤ
Realme Narzo 20 ਦੀ ਕੀਮਤ 10,499 ਰੁਪਏ ਹੈ ਅਤੇ ਇਸ ਕੀਮਤ 'ਚ ਇਸ ਫੋਨ ਦਾ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲਾ ਮਾਡਲ ਮਿਲੇਗਾ, ਉਥੇ ਹੀ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀਕੀਮਤ 11,499 ਰੁਪਏ ਹੈ। Realme Narzo 20A ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 8,499 ਰੁਪਏ ਅਤੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 9,499 ਰੁਪਏ ਹੈ। Realme Narzo 20 Pro ਦੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 14,999 ਰੁਪਏ ਅਤੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 16,999 ਰੁਪਏ ਹੈ। Narzo 20 ਅਤੇ Narzo 20A ਗਲੋਰੀ ਸਿਲਵਰ ਅਤੇ ਵਿਕਟਰੀ ਬਲਿਊ ਰੰਗ 'ਚ ਮਿਲਣਗੇ, ਜਦਕਿ  Narzo 20 Pro ਨੂੰ ਬਲੈਕ ਨਿੰਜਾ ਅਤੇ ਵਾਈਟ ਨਾਈਟ ਰੰਗ 'ਚ ਖ਼ਰੀਦਿਆ ਜਾ ਸਕੇਗਾ। ਇਸ ਫੋਨ ਦੀ ਪਹਿਲੀ ਸੇਲ 25 ਸਤੰਬਰ ਨੂੰ ਦੁਪਹਿਰ 12 ਵਜੇ ਤੋਂ, Narzo 20A ਦੀ ਸੇਲ 30 ਸਤੰਬਰ ਤੋਂ ਹੋਵੇਗੀ। ਤਿੰਨਾਂ ਫੋਨਾਂ ਨੂੰ ਫਲਿਪਕਾਰਟ ਅਤੇ ਰੀਅਲਮੀ ਦੀ ਵੈੱਬਸਾਈਟ ਤੋਂ ਖ਼ਰੀਦਿਆ ਜਾ ਸਕੇਗਾ। 

Realme Narzo 20 ਦੇ ਫੀਚਰਜ਼

PunjabKesari
ਫੋਨ 'ਚ ਡਿਊਲ ਸਿਮ ਸੁਪੋਰਟ ਨਾਲ ਐਂਡਰਾਇਡ 10 ਅਧਾਰਿਤ ਰੀਅਲਮੀ ਯੂਜ਼ਰ ਇੰਟਰਫੇਸ ਮਿਲੇਗਾ। ਫੋਨ 'ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ। ਇਸ ਤੋਂ ਇਲਾਵਾ ਇਸ ਵਿਚ ਮੀਡੀਆਟੈੱਕ ਹੀਲੀਓ ਜੀ85 ਪ੍ਰੋਸੈਸਰ ਨਾਲ 4 ਜੀ.ਬੀ. ਰੈਮ ਅਤੇ 128 ਜੀ.ਬੀ. ਤਕ ਦੀ ਸਟੋਰੇਜ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਗਿਆ ਹੈ ਜਿਸ ਵਿਚ ਮੇਨ ਕੈਮਰਾ 48 ਮੈਗਾਪਿਕਸਲ, ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਅਤੇ ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਹੈ। ਸੈਲਫੀ ਲਈ ਇਸ ਫੋਨ 'ਚ 8 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਕੁਨੈਕਟੀਵਿਟੀ ਲਈ ਇਸ ਫੋਨ 'ਚ 4ਜੀ, ਵੀ.ਓ.ਐੱਲ.ਟੀ.ਈ., ਵਾਈ-ਫਾਈ, ਬਲੂਟੂਥ ਵੀ5.0, ਜੀ.ਪੀ.ਐੱਸ./ਏ-ਜੀ.ਪੀ.ਐੱਸ., ਯੂ.ਐੱਸ.ਬੀ. ਟਾਈਪ ਸੀ ਪੋਰਟ ਅਤੇ 3.5 ਐੱਮ.ਐੱਮ. ਦਾ ਹੈੱਡਫੋਨ ਜੈੱਕ ਹੈ। ਇਸ ਵਿਚ 6,000 ਐੱਮ.ਏ.ਐੱਚ. ਦੀ ਬੈਟਰੀ ਹੈ ਜੋ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। 

Realme Narzo 20A ਦੇ ਫੀਚਰਜ਼

PunjabKesari
ਇਸ ਫੋਨ 'ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ 'ਤੇ ਗੋਰਿਲਾ ਗਲਾਸ 3 ਦਾ ਪ੍ਰੋਟੈਕਸ਼ਨ ਹੈ। ਫੋਨ 'ਚ ਕੁਆਲਕਾਮ ਦਾ ਸਨੈਪਡ੍ਰੈਗਨ 665 ਪ੍ਰੋਸੈਸਰ ਮਿਲੇਗਾ। ਇਸ ਤੋਂ ਇਲਾਵਾ ਇਸ ਫੋਨ 'ਚ 3 ਜੀ.ਬੀ. ਅਤੇ 4 ਜੀ.ਬੀ. ਰੈਮ ਨਾਲ 32 ਜੀ.ਬੀ. ਅਤੇ 64 ਜੀ.ਬੀ. ਦੀ ਸਟੋਰੇਜ ਮਿਲੇਗੀ। ਇਸ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ 12 ਮੈਗਾਪਿਕਸਲ, 2 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦੇ ਲੈੱਨਜ਼ ਹਨ। ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਕੈਮਰਾ ਹੈ। ਕੁਨੈਕਟੀਵਿਟੀ ਲਈ ਇਸ ਫੋਨ 'ਚ 4ਜੀ, ਵੀ.ਓ.ਐੱਲ.ਟੀ.ਈ., ਵਾਈ-ਫਾਈ, ਬਲੂਟੂਥ ਵੀ5.0, ਜੀ.ਪੀ.ਐੱਸ./ਏ-ਜੀ.ਪੀ.ਐੱਸ., ਮਾਈਕ੍ਰੋ-ਯੂ.ਐੱਸ.ਬੀ. ਪੋਰਟ ਅਤੇ 3.5 ਐੱਮ.ਐੱਮ. ਦਾ ਹੈੱਡਫੋਨ ਜੈੱਕ ਹੈ। ਇਸ ਵਿਚ 5,000 ਐੱਮ.ਏ.ਐੱਚ. ਦੀ ਬੈਟਰੀ ਹੈ ਜੋ ਰਿਵਰਸ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਫੋਨ ਦੇ ਬੈਕ ਪੈਨਲ 'ਤੇ ਫਿੰਗਰਪ੍ਰਿੰਟ ਸੈਂਸਰ ਹੈ। 

Realme Narzo 20 Pro ਦੇ ਫੀਚਰਜ਼

PunjabKesari
ਫੋਨ 'ਚ 6.5 ਇੰਚ ਦੀ ਐੱਚ.ਡੀ. ਪਲੱਸ. ਡਿਸਪਲੇਅ ਹੈ ਜਿਸ 'ਤੇ ਗੋਰਿਲਾ ਗਲਾਸ ਦਾ ਪ੍ਰੋਟੈਕਸ਼ਨ ਹੈ। ਡਿਸਪਲੇਅ ਦੀ ਰਿਫ੍ਰੈਸ਼ ਰੇਟ 120 ਹਰਟਜ਼ ਹੈ। ਫੋਨ 'ਚ ਮੀਡੀਆਟੈੱਕ ਹੀਲੀਓ ਜੀ95 ਪ੍ਰੋਸੈਸਰ ਨਾਲ 6 ਜੀ.ਬੀ. ਅਤੇ 8 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ। ਫੋਨ 'ਚ ਚਾਰ ਰੀਅਰ ਕੈਮਰੇ ਹਨ ਜਿਨ੍ਹਾਂ 'ਚ ਮੇਨ ਕੈਮਰਾ 48 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 8 ਮੈਗਾਪਿਕਸਲ ਦਾ, ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੋਨੋਕ੍ਰੋਮ ਅਤੇ ਚੌਥਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਹੈ। ਸੈਲਫੀ ਲਈ ਫੋਨ 'ਚ 16 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਫੋਨ 'ਚ ਕੁਨੈਕਟੀਵਿਟੀ ਲਈ 4ਜੀ ਵੀ.ਓ.ਐੱਲ.ਟੀ.ਈ., ਵਾਈ-ਫਾਈ, ਬਲੂਟੂਥ ਵੀ5.0, ਜੀ.ਪੀ.ਐੱਸ./ਏ-ਜੀ.ਪੀ.ਐੱਸ., ਮਾਈਕ੍ਰੋ-ਯੂ.ਐੱਸ.ਬੀ. ਟਾਈਪ-ਸੀ ਪੋਰਟ, ਸਾਈਡ ਮਾਊਂਟਿਡ ਫਿੰਗਰਪ੍ਰਿੰਟ ਸੈਂਸਰ ਅਤੇ 3.5 ਐੱਮ.ਐੱਮ. ਦਾ ਹੈੱਡਫੋਨ ਜੈੱਕ ਹੈ। ਫੋਨ 'ਚ 4500 ਐੱਮ.ਏ.ਐੱਚ. ਦੀ ਬੈਟਰੀ ਹੈ ਜੋ 65 ਵਾਟ ਦੀ ਫਾਸਟ ਚਾਰਜਿੰਗ ਤਕਨੀਕ ਨੂੰ ਸੁਪੋਰਟ ਕਰਦੀ ਹੈ। 


Rakesh

Content Editor

Related News