ਅੱਜ ਵਿਕਰੀ ਲਈ ਉਪਲੱਬਧ ਹੋਵੇਗਾ Realme Narzo 10A, ਮਿਲਣਗੇ ਸ਼ਾਨਦਾਰ ਆਫਰ

Friday, Sep 04, 2020 - 11:00 AM (IST)

ਅੱਜ ਵਿਕਰੀ ਲਈ ਉਪਲੱਬਧ ਹੋਵੇਗਾ Realme Narzo 10A, ਮਿਲਣਗੇ ਸ਼ਾਨਦਾਰ ਆਫਰ

ਗੈਜੇਟ ਡੈਸਕ– ਜੇਕਰ ਤੁਸੀਂ ਘੱਟ ਕੀਮਤ ’ਚ ਦਮਦਾਰ ਫੀਚਰਜ਼ ਵਾਲਾ ਫੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਅੱਜ ਤੁਹਾਡੇ ਕੋਲ ਸੁਨਹਿਰੀ ਮੌਕਾ ਹੈ। ਰੀਅਲਮੀ ਦੀ ਨਾਰਜ਼ੋ ਸੀਰੀਜ਼ ਦਾ ਬਜਟ ਫੋਨ Realme Narzo 10A ਅੱਜ ਦੁਪਹਿਰ ਨੂੰ 12 ਵਜੇ ਫਲੈਸ਼ ਸੇਲ ਲਈ ਆਉਣ ਵਾਲਾ ਹੈ। ਜੂਨ ’ਚ ਲਾਂਚ ਕੀਤੇ ਗਏ ਰੀਅਲਮੀ ਦੇ ਇਸ ਫੋਨ ਨੂੰ ਰੀਅਲਮੀ ਇੰਡੀਆ ਦੀ ਵੈੱਬਸਾਈਟ ਅਤੇ ਈ-ਕਾਮਰਸ ਸਾਈਟ ਫਲਿਪਕਾਰਟ ਤੋਂ ਖਰੀਦਿਆ ਜਾ ਸਕੇਗਾ। ਫੋਨ ’ਚ ਮੀਡੀਆਟੈੱਕ ਹੇਲੀਓ ਜੀ70 ਚਿਪਸੈੱਟ ਦਿੱਤਾ ਗਿਆ ਹੈ ਅਤੇ ਰੀਅਰ ਪੈਨਲ ’ਤੇ ਟ੍ਰਿਪਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਹ 5,000mAh ਦੀ ਬੈਟਰੀ ਨਾਲ ਆਉਂਦਾ ਹੈ। 

ਕੀਮਤ ਤੇ ਆਫਰਜ਼
Realme Narzo 10A ਨੂੰ ਦੋ ਸਟੋਰੇਜ ਮਾਡਲਾਂ ’ਚ ਉਤਾਰਿਆ ਗਿਆ ਹੈ। ਪਹਿਲੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 8,999 ਰੁਪਏ ਹੈ। ਉਥੇ ਹੀ ਦੂਜਾ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲਾ ਮਾਡਲ 9,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। 

ਆਫਰਜ਼ ਦੀ ਗੱਲ ਕਰੀਏ ਤਾਂ Realme Narzo 10A ਗਾਹਕਾਂ ਨੂੰ ਫਲਿਪਕਾਰਟ ’ਤੇ ਐਕਸਿਸ ਬੈਂਕ ਕ੍ਰੈਡਿਟ ਕਾਰਡ ਰਾਹੀਂ ਖਰੀਦਾਰੀ ਕਰਨ ’ਤੇ 5 ਫੀਸਦੀ ਦਾ ਕੈਸ਼ਬੈਕ ਮਿਲੇਗਾ। ਇਸੇ ਤਰ੍ਹਾਂ ਐਕਸਿਸ ਬੈਂਕ ਬਜ਼ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਨ ’ਤੇ 10 ਫੀਸਦੀ ਦਾ ਇੰਸਟੈਂਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਸਾਈਟ ’ਤੇ ਨੋ-ਕਾਸਟ ਈ.ਐੱਮ.ਆੀ. ਦਾ ਆਪਸ਼ਨ ਤਾਂ ਦਿੱਤਾ ਹੀ ਗਿਆ ਹੈ, ਨਾਲ ਹੀ ਰੀਅਲਮੀ ਦੀ ਸਾਈਟ ’ਤੇ ਐਕਸਚੇਂਜ ਆਫਰ ਵੀ ਮਿਲ ਰਿਹਾ ਹੈ। 


author

Rakesh

Content Editor

Related News