ਰੀਅਲਮੀ ਦੀ ਸਸਤੀ ਵਾਚ ਤੇ ਨੈੱਕਬੈਂਡ ਲਾਂਚ, ਜਾਣੋ ਕੀਮਤ ਤੇ ਖੂਬੀਆਂ

Sunday, May 15, 2022 - 02:12 PM (IST)

ਗੈਜੇਟ ਡੈਸਕ– ਪ੍ਰਸਿੱਧ ਸਮਾਰਟਫੋਨ ਬ੍ਰਾਂਡ ਰੀਅਲਮੀ ਦੇ ਵਿਅਰੇਬਲ ਸਬ-ਬ੍ਰਾਂਡ Dizo ਨੇ ਆਪਣਾ ਨਵਾਂ ਪ੍ਰੋਡਕਟ ਭਾਰਤ ’ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਦੋ ਨਵੇਂ ਪ੍ਰੋਡਕਟ ਭਾਰਤੀ ਬਾਜ਼ਾਰ ’ਚ ਲਾਂਚ ਕੀਤੇ ਹਨ। ਬ੍ਰਾਂਡ ਨੇ  DIZO Wireless Power i ਨੈੱਕਬੈਂਡ ਅਤੇ DIZO Watch 2 Sports i ਲਾਂਚ ਕੀਤੇ ਹਨ। ਦੋਵੇਂ ਹੀ ਪ੍ਰੋਡਕਟ ਭਾਰਤੀ ਬਾਜ਼ਾਰ ’ਚ ਆਫਲਾਈਨ ਬਾਜ਼ਾਰ ’ਚ ਉਪਲੱਬਧ ਹੋਣਗੇ। ਬ੍ਰਾਂਡ ਨੇ ਇਨ੍ਹਾਂ ਦੋਵਾਂ ਡਿਵਾਈਸਿਜ਼ ਨੂੰ ਕਿਫਾਇਤੀ ਸੈਗਮੈਂਟ ’ਚ ਲਾਂਚ ਕੀਤਾ ਹੈ। ਆਓ ਜਾਣਦੇ ਹਾਂ ਇਨ੍ਹਾਂ ਦੀ ਕੀਮਤ ਅਤੇ ਖੂਬੀਆਂ।

DIZO Watch 2 Sports i 
ਘੱਟ ਕੀਮਤ ’ਚ ਸਮਾਰਟਵਾਚ ਦੀ ਭਾਲ ਕਰ ਰਹੇ ਗਾਹਕਾਂ ਲਈ ਇਹ ਇਕ ਚੰਗਾ ਆਪਸ਼ਨ ਹੋ ਸਕਦਾ ਹੈ। ਇਸ ਵਿਚ 1.69 ਇੰਚ ਦੀ ਟੱਚਸਕਰੀਨ ਡਿਸਪਲੇਅ ਮਿਲਦੀ ਹੈ ਜੋ 600 ਨਿਟਸ ਦੀ ਬ੍ਰਾਈਟਨੈੱਸ ਦੇ ਨਾਲ ਆਉਂਦੀ ਹੈ। ਇਸ ਵਿਚ ਚੌਰਸ ਸ਼ੇਪਡ ਕੰਪੈਕਟ ਡਿਜ਼ਾਇਨ ਦਿੱਤਾ ਗਿਆ ਹੈ। ਵਾਚ ’ਚ 110 ਸਪੋਰਟ ਮੋਡ ਮਿਲਦੇ ਹਨ, ਜਿਸ ਵਿਚ ਸਵਿਮਿੰਗ, ਰਨਿੰਗ ਦੇ ਨਾਲ ਦੂਜੇ ਆਪਸ਼ਨ ਮਿਲਦੇ ਹਨ।

ਇਸ ਵਾਚ ’ਚ 150 ਵਾਚ ਫੇਸ ਦਾ ਆਪਸ਼ਨ ਵੀ ਹੈ। ਹੈਲਥ ਟ੍ਰੈਕਿੰਗ ਫੀਚਰਜ਼ ਦੀ ਗੱਲ ਕਰੀਏ ਤਾਂ ਕੰਪਨੀ ਨੇ ਇਸ ਵਿਚ SpO2 ਮਾਨੀਟਰ ਦਿੱਤਾ ਹੈ। ਇਸਤੋਂ ਇਲਾਵਾ 24x7 ਹਾਰਟ ਰੇਟ ਮਾਨੀਟਰ, ਸਲੀਪ ਟ੍ਰੈਕਰ ਅਤੇ ਵਾਟਰ ਰਿਮਾਇੰਡਰ ਵਰਗੇ ਆਪਸ਼ਨ ਵੀ ਮਿਲਦੇ ਹਨ। 

ਡਿਵਾਈਸ ਨੂੰ ਪਾਵਰ ਦੇਣ ਲਈ 260mAh ਦੀ ਬੈਟਰੀ ਦਿੱਤੀ ਗਈ ਹੈ ਜੋ ਇਕ ਵਾਰ ਚਾਰਜ ਕਰਕੇ 10 ਦਿਨਾਂ ਤਕ ਚੱਲ ਸਕਦੀ ਹੈ। DIZO Watch 2 Sports i  5ATM ਲੈਵਲ ਤਕ ਵਾਟਰ ਰੈਸਿਸਟੈਂਟ ਹੈ। ਇਸਦੀ ਕੀਮਤ 2599 ਰੁਪਏ ਹੈ ਅਤੇ ਇਹ ਕਲਾਸਿਕ ਬਲੈਕ, ਯੈਲੋ ਬਲੈਕ ਅਤੇ ਡੀਪ ਬਲਿਊ ਰੰਗ ’ਚ ਮਿਲੇਗੀ। ਇਸਦੀ ਵਿਕਰੀ 2 ਜੂਨ 2022 ਤੋਂ ਸ਼ੁਰੂ ਹੋਵੇਗੀ।

DIZO Wireless Power i 
ਨਵਾਂ ਹੈੱਡਫੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ DIZO Wireless Power i ਨੂੰ ਟ੍ਰਾਈ ਕਰ ਸਕਦੇ ਹੋ। ਇਸ ਵਿਚ ਟੀ.ਪੀ.ਯੂ. ਮਟੀਰੀਅਲ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਵਿਚ 11.2mm ਦਾ ਡ੍ਰਾਈਵਰ ਮਿਲਦਾ ਹੈ। ਈਅਰਫੋਨ ENC ਅਤੇ ਗੇਮਿੰਗ ਲਈ ਅਲੱਗ ਤੋਂ ਇਕ ਮੋਡ ਦੇ ਨਾਲ ਆਉਂਦਾ ਹੈ।

ਇਸ ਵਿਚ 150mAh ਦੀ ਬੈਟਰੀ ਦਿੱਤੀ ਗਈ ਹੈ ਜੋ 18 ਘੰਟਿਆਂ ਦੇ ਪਲੇਅਬੈਕ ਮਿਊਜ਼ਿਕ ਟਾਈਮ ਨਾਲ ਆਉਂਦੀ ਹੈ। 10 ਮਿੰਟਾਂ ਤਕ ਚਾਰਜ ਕਰਕੇ ਤੁਸੀਂ ਇਸ ਨਾਲ 120 ਮਿੰਟ ਯਾਨੀ ਦੋ ਘੰਟਿਆਂ ਤਕ ਇਸਤੇਮਾਲ ਕਰ ਸਕਦੇ ਹੋ। ਇਸਦੀ ਕੀਮਤ 1499 ਰੁਪਏ ਹੈ। ਨੈੱਕਬੈਂਡ ਤਿੰਨ ਰੰਗਾਂ- ਕਲਾਸਿਕ ਬਲੈਕ, ਸਿਲਵਰ ਗ੍ਰੇਅ ਅਤੇ ਗੁਲਾਬੀ ’ਚ ਮਿਲਦਾ ਹੈ।


Rakesh

Content Editor

Related News