Realme ਦਾ ਸਸਤਾ ਸਮਾਰਟਫੋਨ ਭਾਰਤ ’ਚ ਲਾਂਚ, ਕੀਮਤ 8 ਹਜ਼ਾਰ ਰੁਪਏ ਤੋਂ ਵੀ ਘੱਟ

06/21/2022 2:16:20 PM

ਗੈਜੇਟ ਡੈਸਕ– ਰੀਅਲਮੀ ਇੰਡੀਆ ਨੇ ਆਪਣੇ ਨਵੇਂ ਐਂਟਰੀ ਲੈਵਲ ਫੋਨ Realme C30 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। Realme C30 ਦੇ ਨਾਲ ਅਲਟਰਾ ਸਲਿਮ ਵਰਟਿਕਲ ਸਟ੍ਰਿਪ ਡਿਜ਼ਾਇਨ ਹੈ। ਇਸਤੋਂ ਇਲਾਵਾ Realme C30 ਨੂੰ ਲੈ ਕੇ ਦਾਅਵਾ ਕੀਤਾ ਗਿਆ ਹੈ ਕਿ ਆਪਣੇ ਸੈਗਮੈਂਟ ’ਚ ਇਹ ਸਭ ਤੋਂ ਪਤਲਾ ਅਤੇ ਹਲਕਾ ਸਮਾਰਟਫੋਨ ਹੈ। Realme C30 ਦਾ ਭਾਰ 182 ਗ੍ਰਾਮ ਹੈ। ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ Realme C30 ’ਚ Unisoc T612 ਪ੍ਰੋਸੈਸਰ ਦੇ ਨਾਲ 5000mAh ਦੀ ਬੈਟਰੀ ਦਿੱਤੀ ਗਈ ਹੈ ਜਿਸਨੂੰ ਲੈ ਕੇ 45 ਦਿਨਾਂ ਦੇ ਸਟੈਂਡਬਾਈ ਦਾ ਦਾਅਵਾ ਹੈ।

Realme C30 ਦੀ ਕੀਮਤ
Realme C30 ਦੇ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 7,499 ਰੁਪਏ ਹੈ, ਉੱਥੇ ਹੀ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 8,299 ਰੁਪਏ ਹੈ। ਫੋਨ ਨੂੰ ਲੇਕ ਬਲਿਊ, ਬੰਬੂ ਗਰੀਨ ਅਤੇ ਡੈਨਿਮ ਬਲੈਕ ਰੰਗ ’ਚ ਖਰੀਦਿਆ ਜਾ ਸਕੇਗਾ। ਫੋਨ ਦੀ ਪਹਿਲੀ ਸੇਲ 27 ਜੂਨ ਨੂੰ ਦੁਪਹਿਰ 12 ਵਜੇ ਫਲਿਪਕਾਰਟ ਤੋਂ ਇਲਾਵਾ ਤਮਾਮ ਸਟੋਰਾਂ ’ਤੇ ਹੋਵੇਗੀ।

Realme C30 ਦੇ ਫੀਚਰਜ਼
Realme C30 ’ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈਹੈ। ਇਸਤੋਂ ਇਲਾਵਾ ਇਸ ਫੋਨ ’ਚ 3 ਜੀ.ਬੀ. ਤਕ ਰੈਮ ਅਤੇ 32 ਜੀ.ਬੀ. ਤਕ ਦੀ ਸਟੋਰੇਜ ਹੈ। ਫੋਨ ’ਚ Unisoc T612 ਪ੍ਰੋਸੈਸਰ ਹੈ ਜਿਸਦੀ ਕਲਾਕ ਸਪੀਡ 1.82GHz ਹੈ। ਕੈਮਰੇ ਦੀ ਗੱਲ ਕਰੀਏ ਤਾਂ ਫੋਨ ’ਚ 8 ਮੈਗਾਪਿਕਸਲ ਦਾ ਰੀਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਕੈਮਰੇ ਨਾਲ ਏ.ਆਈ. ਦਾ ਸਪੋਰਟ ਹੈ।


Rakesh

Content Editor

Related News