Realme C12 ਦੀ ਪਹਿਲੀ ਸੇਲ ਅੱਜ, ਕੀਮਤ 8,999 ਰੁਪਏ ਤੋਂ ਸ਼ੁਰੂ

08/24/2020 11:08:56 AM

ਗੈਜੇਟ ਡੈਸਕ– ਰੀਅਲਮੀ ਦੇ ਨਵੇਂ ਸਮਾਰਟਫੋਨ Realme C12 ਨੂੰ ਬੀਤੇ ਦਿਨੀਂ ਲਾਂਚ ਕੀਤਾ ਗਿਆ ਹੈ, ਜਿਸ ਦੀ ਫਲੈਸ਼ ਸੇਲ ਸੋਮਵਾਰ ਨੂੰ ਯਾਨੀ ਅੱਜ ਹੋਵੇਗੀ। ਇਸ ਸ਼ਾਨਦਾਰ ਬਜਟ ਫ੍ਰੈਂਡਲੀ ਫੋਨ ਨੂੰ 24 ਅਗਸਤ ਨੂੰ ਦੁਪਹਿਰ 12 ਵਜੇ ਸ਼ਾਪਿੰਗ ਸਾਈਟ ਫਲਿਪਕਾਰਟ ਅਤੇ realme.com ਤੋਂ ਖਰੀਦਿਆ ਜਾ ਸਕੇਗਾ। 

ਕੰਪਨੀ ਨੇ ਇਸ ਫੋਨ ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 8,999 ਰੁਪਏ ਰੱਖੀ ਹੈ। ਇਸ ਨੂੰ ਨੀਲੇ ਅਤੇ ਪਾਵਰ ਸਿਲਵਰ ਰੰਗ ’ਚ ਸਭ ਤੋਂ ਪਹਿਲਾਂ ਆਨਲਾਈਨ ਉਪਲੱਬਧ ਕੀਤਾ ਜਾਵੇਗਾ ਜਦਕਿ ਆਫਲਾਈਨ ਸਟੋਰਾਂ ’ਤੇ ਫੋਨ ਦੀ ਵਿਕਰੀ 31 ਅਗਸਤ ਤੋਂ ਸ਼ੁਰੂ ਹੋਵੇਗੀ। 

Realme C12 ਦੇ ਫੀਚਰਜ਼
ਡਿਸਪਲੇਅ    - 6.5 ਇੰਚ ਦੀ HD+ (720x1,600 ਪਿਕਸਲ) LCD
ਪ੍ਰੋਸੈਸਰ    - ਮੀਡੀਆਟੈੱਕ ਹੇਲੀਓ G35
ਰੈਮ    - 3GB
ਸਟੋਰੇਜ    - 32GB
ਓ.ਐੱਸ.    - ਐਂਡਰਾਇਡ 10 ’ਤੇ ਅਧਾਰਿਤ Realme UI 
ਰੀਅਰ ਕੈਮਰਾ    - 13MP ਪ੍ਰਾਈਮਰੀ+8MP ਮੋਨੋਕ੍ਰੋਮ ਸੈਂਸਰ+2MP (ਮੈਕ੍ਰੋ ਸੈਂਸਰ)+2MP
ਫਰੰਟ ਕੈਮਰਾ    - 8MP
ਬੈਟਰੀ    - 6,000mAh (18 ਵਾਟ ਫਾਸਟ ਚਾਰਜਿੰਗ)
ਕੁਨੈਕਟੀਵਿਟੀ    - 4G, ਵਾਈ-ਫਾਈ 802.11 b/g/n, ਬਲੂਟੂਥ 5.0, 4ਜੀ, ਜੀ.ਪੀ.ਐੱਸ., ਗਲੋਨਾਸ, 3.5mm ਹੈੱਡਫੋਨ ਜੈੱਕ ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ


Rakesh

Content Editor

Related News