Realme ਨੇ ਲਾਂਚ ਕੀਤੇ 2 ਸਸਤੇ ਫੋਨ, ਮਿਲੇਗੀ 6,000mAh ਦੀ ਬੈਟਰੀ

Tuesday, Aug 18, 2020 - 09:57 PM (IST)

Realme ਨੇ ਲਾਂਚ ਕੀਤੇ 2 ਸਸਤੇ ਫੋਨ, ਮਿਲੇਗੀ 6,000mAh ਦੀ ਬੈਟਰੀ

ਗੈਜੇਟ ਡੈਸਕ– ਰੀਅਲਮੀ ਨੇ ਆਪਣੇ ਨਵੇਂ ਬਜਟ ਸਮਾਰਟਫੋਨ ਰੀਅਲਮੀ C12 ਅਤੇ ਰੀਅਲਮੀ C15 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਦੋਵੇਂ ਹੀ ਨਵੇਂ ਸਮਾਰਟਫੋਨ ਵਾਟਰਡ੍ਰੋਪ ਨੌਚ ਅਤੇ ਇਕੋ ਜਿਹੇ ਡਿਜ਼ਾਇਨ ਨਾਲ ਲਿਆਏ ਗਏ ਹਨ। ਉਥੇ ਹੀ ਦੋਵਾਂ ਫੋਨਾਂ ਦੇ ਰੀਅਰ ’ਚ ਫਿੰਗਰਪ੍ਰਿੰਟ ਸੈਂਸਰ ਦੀ ਸੁਪੋਰਟ ਵੀ ਦਿੱਤੀ ਗਈ ਹੈ। 

ਕੀਮਤ ਅਤੇ ਉਪਲੱਬਧਤਾ
- ਰੀਅਲਮੀ C12 ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਭਾਰਤ ’ਚ ਕੀਮਤ 8,999 ਰੁਪਏ ਹੈ।

PunjabKesari

- ਉਥੇ ਹੀ ਰੀਅਲਮੀ C15 ਦੇ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 9,999 ਰੁਪਏ ਰੱਖੀ ਗਈ ਹੈ। 
- ਇਸ ਦੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ ਤੁਸੀਂ 10,999 ਰੁਪਏ ’ਚ ਖ਼ਰੀਦ ਸਕੋਗੇ। ਦੋਵੇਂ ਹੀ ਫੋਨ ਤੁਹਾਨੂੰ ਨੀਲੇ ਅਤੇ ਪਾਵਰ ਸਿਲਵਰ ਰੰਗ ’ਚ ਮਿਲਣਗੇ। 

PunjabKesari

ਰੀਅਲਮੀ C12 ਦੀ ਵਿਕਰੀ 24 ਅਗਸਤ ਨੂੰ ਦੁਪਹਿਰ ਦੇ 12 ਵਜੇ ਸ਼ੁਰੂ ਹੋਵੇਗੀ, ਜਦਕਿ ਰੀਅਲਮੀ C15 ਨੂੰ ਪਹਿਲੀ ਵਾਰ 27 ਅਗਸਤ ਨੂੰ ਵਿਕਰੀ ਲਈ ਫਲਿਪਕਾਰਟ ਅਤੇ ਰੀਅਲਮੀ ਡਾਟ ਕਾਮ ’ਤੇ ਉਪਲੱਬਧ ਕਰਵਾਇਆ ਜਾਵੇਗਾ। ਉਥੇ ਹੀ ਜੇਕਰ ਤੁਸੀਂ ਦੁਕਾਨਾਂ ਤੋਂ ਇਸ ਫੋਨ ਨੂੰ ਖ਼ਰੀਦਣਾ ਚਾਹੁੰਦੇ ਹੋ ਤਾਂ ਰੀਅਲਮੀ C12 ਦੀ ਆਫਲਾਈਨ ਸੇਲ 31 ਅਗਸਤ ਨੂੰ ਸ਼ੁਰੂ ਹੋਵੇਗੀ, ਜਦਕਿ ਰੀਅਲਮੀ C15 ਨੂੰ ਦੁਕਾਨਾਂ ’ਤੇ 3 ਸਤੰਬਰ ਤੋਂ ਉਪਲੱਬਧ ਕੀਤਾ ਜਾਵੇਗਾ। 

PunjabKesari

Realme C12 ਦੇ ਫੀਚਰਜ਼
ਡਿਸਪਲੇਅ    - 6.5 ਇੰਚ ਦੀ HD+ (720x1,600 ਪਿਕਸਲ) LCD
ਪ੍ਰੋਸੈਸਰ    - ਮੀਡੀਆਟੈੱਕ ਹੇਲੀਓ G35
ਰੈਮ    - 3GB
ਸਟੋਰੇਜ    - 32GB
ਓ.ਐੱਸ.    - ਐਂਡਰਾਇਡ 10 ਅਧਾਰਿਤ Realme UI
ਰੀਅਰ ਕੈਮਰਾ    - 13MP ਪ੍ਰਾਈਮਰੀ+ 8MP ਮੋਨੋਕ੍ਰੋਮ ਸੈਂਸਰ+ 2MP ਮੈਕ੍ਰੋ ਸੈਂਸਰ+ 2MP
ਫਰੰਟ ਕੈਮਰਾ    - 8MP
ਬੈਟਰੀ    - 6,000mAh (18 ਵਾਟ ਫਾਸਟ ਚਾਰਜਿੰਗ)
ਕੁਨੈਕਟੀਵਿਟੀ    - 4ਜੀ, ਵਾਈ-ਫਾਈ 802.11 b/g/n, ਬਲੂਟੂਥ 5.0, 4G, GPS, ਗਲੋਨਾਸ, 3.5mm ਹੈੱਡਫੋਨ ਜੈੱਕ ਅਤੇ ਮਾਈਕ੍ਰੋ-ਯੂ.ਐੱਸ.ਬੀ. ਪੋਰਟ

PunjabKesari

Realme C15 ਦੇ ਫੀਚਰਜ਼
ਡਿਸਪਲੇਅ    - 6.5 ਇੰਚ ਦੀ ਮਿਨੀ ਡ੍ਰੋਪ (720x1,600 ਪਿਕਸਲ) LCD
ਪ੍ਰੋਸੈਸਰ    - ਮੀਡੀਆਟੈੱਕ ਹੇਲੀਓ G35
ਰੈਮ    - 3GB/4GB
ਸਟੋਰੇਜ    - 32GB/64GB
ਓ.ਐੱਸ.    - ਐਂਡਰਾਇਡ 10 ਅਧਾਰਿਤ Realme UI
ਰੀਅਰ ਕੈਮਰਾ    - 13MP ਪ੍ਰਾਈਮਰੀ+ 8MP ਮੋਨੋਕ੍ਰੋਮ ਸੈਂਸਰ+ 2MP ਮੈਕ੍ਰੋ ਸੈਂਸਰ
ਫਰੰਟ ਕੈਮਰਾ    - 5MP
ਬੈਟਰੀ    - 6,000mAh 
ਕੁਨੈਕਟੀਵਿਟੀ    - 4ਜੀ, ਵਾਈ-ਫਾਈ 802.11 b/g/n, ਬਲੂਟੂਥ 5.0, 4G, GPS, ਗਲੋਨਾਸ, 3.5mm ਹੈੱਡਫੋਨ ਜੈੱਕ 


author

Rakesh

Content Editor

Related News