Realme C11 2021 ਭਾਰਤ ’ਚ ਲਾਂਚ, ਕੀਮਤ 7 ਹਜ਼ਾਰ ਰੁਪਏ ਤੋਂ ਵੀ ਘੱਟ

Saturday, Jul 10, 2021 - 03:13 PM (IST)

Realme C11 2021 ਭਾਰਤ ’ਚ ਲਾਂਚ, ਕੀਮਤ 7 ਹਜ਼ਾਰ ਰੁਪਏ ਤੋਂ ਵੀ ਘੱਟ

ਗੈਜੇਟ ਡੈਸਕ– ਆਪਣੀ ਸੀ-ਸੀਰੀਜ਼ ਦਾ ਵਿਸਤਾਰ ਕਰਦੇ ਹੋਏ ਸਮਾਰਟਫੋਨ ਬ੍ਰਾਂਡ ਰੀਅਲਮੀ ਨੇ ਸ਼ਨੀਵਾਰ ਨੂੰ ਇਕ ਨਵਾਂ ਸਮਾਰਟਫੋਨ Realme C11 2021 ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਕੀਮਤ 6,999 ਰੁਪਏ ਰੱਖੀ ਗਈ ਹੈ। ਫੋਨ ’ਚ 5,000mAh ਦੀ ਬੈਟਰੀ, 6.5 ਇੰਚ ਦੀ ਡਿਸਪਲੇਅ, 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। 

ਰੀਅਲਮੀ ਇੰਡੀਆ ਅਤੇ ਯੂਰਪ ਦੇ ਵਾਈਸ ਪ੍ਰੈਜ਼ੀਡੈਂਟ, ਰੀਅਲਮੀ ਅਤੇ ਚੀਫ ਐਗਜ਼ੀਕਿਊਟਿਵ ਅਫ਼ਸਤ ਮਾਧਵ ਸੇਠ ਨੇ ਇਕ ਬਿਆਨ ’ਚ ਕਿਹਾ ਕਿ ਰੀਅਲਮੀ ਦੀ ਐਂਟਰੀ ਲੈਵਲ ਸੀ-ਸੀਰੀਜ਼ ਨੂੰ ਭਾਰਤ ਅਤੇ ਗਲੋਬਲ ਪੱਧਰ ’ਤੇ ਸਾਡੇ ਯੂਜ਼ਰਸ ਤੋਂ ਸ਼ਾਨਦਾਰ ਪ੍ਰਤੀਕਿਰਿਆ ਮਿਲੀ ਹੈ। ਸੇਠ ਨੇ ਕਿਹਾ ਕਿ ਹੁਣ ਤਕ ਸਾਡੇ ਕੋਲ ਗਲੋਬਲ ਪੱਧਰ ’ਤੇ 3.2 ਕਰੋੜ ਰੀਅਲਮੀ ਸੀਰੀਜ਼ ਦੇ ਯੂਜ਼ਰਸ, ਹਨ ਅਤੇ ਸਾਨੂੰ ਵਿਸ਼ਵਾਸ ਹੈ ਕਿ ਰੀਅਲਮੀ ਸੀ 11 ਸਾਨੂੰ ਨਵੀਆਂ ਉਚਾਈਆਂ ਤਕ ਪਹੁੰਚਾਉਣ ’ਚ ਮਦਦ ਕਰੇਗਾ। 

ਇਹ ਹਨ ਫੋਨ ਦੇ ਖਾਸ ਫੀਚਰਜ਼
ਫੋਨ ’ਚ UNISOC ਦਾ SC9863A, ਇਕ ਆਕਟਾ-ਕੋਰ ਪ੍ਰੋਸੈਸਰ ਹੈ ਜੋ 1.6gGHz ਆਰਮ ਕੋਰਟੈਕਸ-ਏ55 ਪ੍ਰੋਸੈਸਰ ਆਰਕੀਟੈਕਚਰ ਨਾਲ ਆਉਂਦਾ ਹੈ। ਸਮਾਰਟਫੋਨ ਇਕ ਜੀਓਮੈਟ੍ਰਿਕ ਡਿਜ਼ਾਇਨ ਨਾਲ ਆਉਂਦਾ ਹੈ ਅਤੇ ਬੈਕ ਕਵਰ ਨੇ ਇੰਡਸਟਰੀ ਲੀਡਿੰਗ ਜਰਮਨ ਪੰਜ ਐਕਸਿਸ ਪ੍ਰੀਸਾਈਸ ਇਨਗ੍ਰੈਵਿੰਗ ਮਸ਼ੀਨ ਦਾ ਇਸਤੇਮਾਲ ਕਰਕੇ ਬਣਾਵਟ ਨੂੰ ਟੈਕਸਚਰਡ ਕੀਤਾ ਹੈ ਅਤੇ ਇਕ ਸਪੈਸ਼ਲ ਰਿਫਲੈਕਟਿਵ ਲਾਈਟ ਇਫੈਕਟ ਬਣਾਉਣ ਲਈ 450+ ਕਰਵ ਉਕੇਰੇ ਗਏ ਹਨ। 

ਕੰਪਨੀ ਨੇ ਕਿਹਾ ਹੈ ਕਿ ਇਸ ਤਕਨੀਕ ਦਾ ਇਸਤੇਮਾਲ ਰੀਅਲਮੀ ਸੀ11 2021 ਨੂੰ ਜ਼ਿਆਦਾ ਰੰਗੀਨ, ਆਕਰਸ਼ਕ, ਯੂਜ਼ਰਸ ਦੇ ਹੱਥਾਂ ’ਚ ਆਰਾਮਦਾਇਕ, ਉਂਗਲੀਆਂ ਦੇ ਨਿਸ਼ਾਨ ਪ੍ਰਤੀ ਘੱਟ ਸੰਵੇਦਨਸ਼ੀਲ ਅਤੇ ਪ੍ਰਭਾਵੀ ਰੂਪ ਨਾਲ ਰਗੜ ਅਤੇ ਫਿਸਲਣ ਤੋਂ ਰੋਕਦਾ ਹੈ। ਇਹ ਰੀਅਲਮੀ ਡਾਟ ਕਾਮ, ਐਮੇਜ਼ਨ ਡਾਟ ਕਾਮ ਅਤੇ ਮੇਨਲਾਈਨ ਚੈਨਲਾਂ ’ਤੇ ਦੋ ਆਕਰਸ਼ਕ ਕਰਲਸ- ਕੂਲ ਬਲਿਊ ਅਤੇ ਕੂਲ ਗ੍ਰੇਅ ’ਚ ਉਪਲੱਬਧ ਹੋਵੇਗਾ। 


author

Rakesh

Content Editor

Related News