ਰੀਅਲਮੀ ਦਾ ਨਵਾਂ ਫੋਨ ਭਾਰਤ ’ਚ ਲਾਂਚ, ਕੀਮਤ 7 ਹਜ਼ਾਰ ਰੁਪਏ ਤੋਂ ਵੀ ਘੱਟ

Saturday, Jun 26, 2021 - 03:33 PM (IST)

ਗੈਜੇਟ ਡੈਸਕ– ਰੀਅਲਮੀ ਦਾ ਨਵਾਂ ਸਮਾਰਟਫੋਨ Realme C11 (2021) ਭਾਰਤ ’ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਇਸ ਫੋਨ ਨੂੰ ਰੂਸ ਅਤੇ ਫਿਲੀਪੀਂਸ ’ਚ ਲਾਂਚ ਕੀਤਾ ਗਿਆ ਸੀ। Realme C11 (2021)  ਪਿਛਲੇ ਸਾਲ ਲਾਂਚ ਹੋਏ Realme C11 ਦਾ ਅਪਗ੍ਰੇਡਿਡ ਮਾਡਲ ਹੈ। ਇਸ ਤੋਂ ਇਲਾਵਾ ਇਹ ਰੀਅਲਮੀ ਦਾ ਪਹਿਲਾ ਫੋਨ ਹੇ ਜਿਸ ਵਿਚ ਮੀਡੀਆਟੈੱਕ ਜਾਂ ਕੁਆਲਕਾਮ ਦਾ ਨਹੀਂ ਸਗੋਂ Unisoc ਦਾ ਪ੍ਰੋਸੈਸਰ ਦਿੱਤਾ ਗਿਆ ਹੈ। Realme C11 (2021) ਡਿਜ਼ਾਇਨ ਦੇ ਮਾਮਲੇ ’ਚ ਕਾਫੀ ਹੱਦ ਤਕ Realme C20 ਵਰਗਾ ਹੈ। 

Realme C11 (2021) ਦੀ ਕੀਮਤ
Realme C11 (2021) ਕੂਲ ਬਲਿਊ ਅਤੇ ਕੂਲ ਗ੍ਰੇਅ ਰੰਗ ’ਚ ਮਿਲੇਗਾ। ਇਸ ਦੀ ਕੀਮਤ 6,999 ਰੁਪਏ ਹੈ ਪਰ ਲਾਂਚਿੰਗ ਆਫਰ ਤਹਿਤ ਇਸ ਨੂੰ ਫਿਲਹਾਲ 6,799 ਰੁਪਏ ’ਚ ਖ਼ਰੀਦਿਆ ਜਾ ਸਕਦਾ ਹੈ। 

Realme C11 (2021) ਦੇ ਫੀਚਰਜ਼
ਫੋਨ ’ਚ ਐਂਡਰਾਇਡ 11 ਆਧਾਰਿਤ ਰੀਅਲਮੀ ਯੂ.ਆਈ. 2.0 ਹੈ। ਇਸ ਤੋਂ ਇਲਾਵਾ ਫੋਨ ’ਚ 6.5 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1600x720 ਪਿਕਸਲ ਹੈ। ਫੋਨ ’ਚ Unisoc SC9863 ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਵਿਚ 2 ਜੀ.ਬੀ. ਰੈਮ ਅਤੇ 32 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। 

ਇਸ ਵਿਚ ਕੈਮਰਾ ਸੈੱਟਅਪ Realme C20 ਵਰਗਾ ਹੀ ਹੈ। ਫੋਨ ’ਚ 8 ਮੈਗਾਪਿਕਸਲ ਦਾ ਸਿੰਗਲ ਰੀਅਰ ਕੈਮਰਾ ਹੈ। ਉਥੇ ਹੀ ਸੈਲਫੀ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। 

ਫੋਨ ’ਚ 5000mAh ਦੀ ਬੈਟਰੀ ਦਿੱਤੀ ਗਈ ਹੈ ਜਿਸ ਨੂੰ ਲੈ ਕੇ 48 ਘੰਟਿਆਂ ਦੇ ਸਟੈਂਡਬਾਈ ਦਾ ਦਾਅਵਾ ਹੈ। ਇਸ ਦੇ ਨਾਲ 10 ਵਾਟ ਦੀ ਚਾਰਜਿੰਗ ਦਾ ਵੀ ਸੁਪੋਰਟ ਹੈ। ਕੁਨੈਕਟੀਵਿਟੀ ਲਈ ਇਸ ਵਿਚ ਜੀ.ਪੀ.ਐੱਸ., ਮਾਈਕ੍ਰੋ-ਯੂ.ਐੱਸ.ਬੀ. ਪੋਰਟ, ਯੂ.ਐੱਸ.ਬੀ. ਓ.ਟੀ.ਜੀ., 4ਜੀ, ਬਲੂਟੂਥ ਅਤੇ ਵਾਈ-ਫਾਈ ਦਾ ਸੁਪੋਰਟ ਹੈ।


Rakesh

Content Editor

Related News