Realme ਦਾ ਪਹਿਲਾ ‘ਸਮਾਰਟ ਬੈਂਡ’ ਭਾਰਤ ’ਚ ਲਾਂਚ, ਮਿਲੇਗਾ ਕ੍ਰਿਕੇਟ ਮੋਡ ਫੀਚਰ

03/06/2020 11:06:14 AM

ਗੈਜੇਟ ਡੈਸਕ– ਰੀਅਲਮੀ ਨੇ ਭਾਰਤ ’ਚ ਆਪਣਾ ਪਹਿਲਾ ਫਿਟਨੈੱਸ ਬੈਂਡ ਲਾਂਚ ਕੀਤਾ ਹੈ। ਰੀਅਲਮੀ ਬੈਂਡ ਦੀ ਕੀਮਤ 1,499 ਰੁਪਏ ਹੈ। ਭਾਰਤੀ ਬਾਜ਼ਾਰ ’ਚ ਰੀਅਲਮੀ ਦੇ ਫਿਟਨੈੱਸ ਬੈਂਡ ਦਾ ਮੁਕਾਬਲਾ ਸ਼ਾਓਮੀ ਦੇ ਮੀ ਬੈਂਡ 4 ਅਤੇ ਆਨਰ ਬੈਂਡ 5 ਨਾਲ ਹੋਵੇਗਾ। ਰੀਅਲਮੀ ਬੈਂਡ ’ਚ ਰੀਅਲ ਟਾਈਮ ਹਾਰਟ ਰੇਟ ਮਾਨੀਟਰਿੰਗ, 9 ਸਪੋਰਟਸ ਮੋਡ ਅਤੇ ਪਰਸਨਲਾਈਜ਼ਡ ਡਾਇਲ ਫੇਸ ਦਿੱਤੇ ਗਏ ਹਨ। ਫਿਟਨੈੱਸ ਬੈਂਡ ’ਚ 2.4cm ਕਲਰ ਸਕਰੀਨ ਦਿੱਤੀ ਗਈ ਹੈ ਜੋ ਕਿ ਸਮੂਦ ਐਕਸਪੀਰੀਅੰਸ ਲਈ 65,000 ਤੋਂ ਜ਼ਿਆਦਾ ਕਲਰਸ ਨੂੰ ਸੁਪੋਰਟ ਕਰਦੀ ਹੈ। ਰੀਅਲਮੀ ਬੈਂਡ ’ਚ USB ਡਾਇਰੈਕਟ ਚਾਰਜ ਅਤੇ ਸਮਾਰਟ ਨੋਟੀਫਿਕੇਸ਼ੰਸ ਵਰਗੇ ਫੀਚਰਜ਼ ਦਿੱਤੇ ਗਏ ਹਨ। 

PunjabKesari

ਭਾਰਤੀ ਯੂਜ਼ਰਜ਼ ਲਈ ਡੈਡੀਕੇਟਿਡ ਕ੍ਰਿਕੇਟ ਮੋਡ
ਰੀਅਲਮੀ ਬੈਂਡ 5 ਪਰਸਨਲਾਈਜ਼ਡ ਫੇਸ ਦੇ ਨਾਲ ਆਉਂਦਾ ਹੈ। ਇਸ ਵਿਚ 3 ਸਟ੍ਰੈਪ ਕਲਰ ਆਪਸ਼ਨ ਦਿੱਤੇ ਗਏ ਹਨ। ਰੀਅਲਮੀ ਲਿੰਕ ਐਪ ਦਾ ਇਸਤੇਮਾਲ ਕਰਦੇ ਹੋਏ ਰੀਅਲਮੀ ਬੈਂਡ ਨੂੰ ਐਂਡਰਾਇਡ ਸਮਾਰਟਫੋਨ ਨਾਲ ਕੁਨੈਕਟ ਕਰ ਸਕੋਗੇ। ਫਿਟਨੈੱਸ ਬੈਂਡ ’ਚ ਭਾਰਤੀ ਯੂਜ਼ਰਜ਼ ਲਈ ਡੈਡੀਕੇਟਿਡ ਕ੍ਰਿਕੇਟ ਮੋਡ ਦਿੱਤਾ ਗਿਆ ਹੈ। ਰੀਅਲਮੀ ਬੈਂਡ ’ਚ ਰਨਿੰਗ, ਸਾਈਕਲਿੰਗ, ਯੋਗਾ, ਸਪਿਨਿੰਗ, ਵਾਕ ਫਿਟਨੈੱਸ ਸਮੇਤ ਕੁਲ 9 ਸਪੋਰਟਸ ਮੋਡ ਦਿੱਤੇ ਗਏ ਹਨ। ਕੰਪਨੀ ਦਾ ਕਹਿਣਾ ਹੈ ਕਿ ਇਹ ਬੈਂਡ 24/7 ਹੈਲਥ ਅਸਿਸਟੈਂਟ ਦੀ ਤਰ੍ਹਾਂ ਕੰਮ ਕਰਦਾ ਹੈ। ਇਹ ਨਾ ਸਿਰਫ ਯੂਜ਼ਰਜ ਦੀ ਸਲੀਪ ਕੁਆਲਿਟੀ ਨੂੰ ਟ੍ਰੈਕ ਕਰਦਾ ਹੈ, ਸਗੋਂ ਵਾਟਰ ਰਿਮਾਇੰਡਰਸ ਵੀ ਦਿੰਦਾ ਹੈ। 

 

ਹਰ 5 ਮਿੰਟ ’ਚ ਯੂਜ਼ਰਜ਼ ਨੂੰ ਰੀਅਲ-ਟਾਈਮ ਹਾਰਟ ਰੇਟ ਦਿੰਦਾ ਹੈ ਬੈਂਡ
ਰੀਅਲਮੀ ਫਿਟਨੈੱਸ ਬੈਂਡ ਫੇਸਬੁੱਕ, ਟਵਿਟਰ, ਇੰਸਟਾਗ੍ਰਾਮ, ਯੂਟਿਊਬ ਅਤੇ ਵਟਸਐਪ ਸਮੇਤ ਜ਼ਿਆਦਾਤਰ ਮਸ਼ਹੂਰ ਐਪਸ ਦੇ ਨਾਲ ਇੰਟੀਗ੍ਰੇਟਿਡ ਹੈ। ਆਸਾਨੀ ਨੈਵਿਗੇਸ਼ਨ ਲਈ ਬੈਂਡ ਦੀ ਸਕਰੀਨ ਦੇ ਬਾਟਮ ’ਚ ਟੱਚ ਬਟਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰੀਅਲਮੀ ਬੈਂਡ ’ਚ ਯੂ.ਐੱਸ.ਬੀ. ਡਾਇਰੈਕਟ ਚਾਰਜ ਦਿੱਤਾ ਗਿਆ ਹੈ। ਰੀਅਲਮੀ ਦਾ ਦਾਅਵਾ ਹੈ ਕਿ ਰੀਅਲ-ਟਾਈਮ ਹਾਰਟ ਰੇਟ ਮਾਨੀਟਰ ਨੂੰ ਭਾਰਤੀਆਂ ਲਈ ਕਸਟਮਾਈਜ਼ਡ ਕੀਤਾ ਗਿਆ ਹੈ ਤਾਂ ਜੋ ਜ਼ਿਆਦਾ ਸਹੀ ਡਾਟਾ ਮਿਲ ਸਕੇ। ਫਿਟਨੈੱਸ ਬੈਂਡ ’ਚ PPG ਆਪਟਿਕਲ ਹਾਰਟ ਰੇਟ ਸੈਂਸਰ ਦਿੱਤਾ ਗਿਆ ਹੈ। ਕੰਪਨੀ ਮੁਤਾਬਕ, ਇਹ ਹਰ 5 ਮਿੰਟ ’ਚ ਯੂਜ਼ਰਜ਼ ਨੂੰ ਰੀਅਲ-ਟਾਈਮ ਹਾਰਟ ਰੇਟ ਦਿੰਦਾ ਹੈ। ਰੀਅਲਮੀ ਦਾ ਇਹ ਬੈਂਡ ਯੂਜ਼ਰਜ਼ ਦੀ ਸਲੀਪ ਕੁਆਲਿਟੀ ਅਤੇ ਸਲੀਪ ਪੈਟਰਨ ਨੂੰ ਵੀ ਮਾਨੀਟਰ ਕਰਦਾ ਹੈ। ਰੀਅਲਮੀ ਦਾ ਬੈਂਡ IP68 ਰੇਟਿੰਗ ਦੇ ਨਾਲ ਆਉਂਦਾ ਹੈ, ਇਸ ਦਾ ਮਤਲਬ ਹੈ ਕਿ ਇਹ ਬੈਂਡ ਧੂੜ ਅਤੇ ਪਾਣੀ ਤੋਂ ਪ੍ਰੋਟੈਕਟਿਡ ਹੈ। ਕੰਪਨੀ ਮੁਤਾਬਕ, ਇਹ ਬੈਂਡ 6-9 ਦਿਨਾਂ ਦੀ ਬੈਟਰੀ ਲਾਈਫ ਦਿੰਦਾ ਹੈ।

ਇਹ ਵੀ ਪੜ੍ਹੋ–  Realme ਦਾ 6 ਕੈਮਰਿਆਂ ਵਾਲਾ ਫੋਨ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼


Related News