5000mAh ਦੀ ਬੈਟਰੀ ਤੇ 50 ਮੈਗਾਪਿਕਸਲ ਕੈਮਰੇ ਨਾਲ ਆ ਰਿਹੈ ਰੀਅਲਮੀ ਦਾ ਇਹ ਫੋਨ
Saturday, Dec 25, 2021 - 10:50 AM (IST)
ਗੈਜੇਟ ਡੈਸਕ– 50 ਮੈਗਾਪਿਕਸਲ ਦਾ ਕੈਮਰਾ ਹੁਣ ਸਮਾਰਟਫੋਨ ਬਾਜ਼ਾਰ ਲਈ ਇਕ ਨਵਾਂ ਟ੍ਰੈਂਡ ਹੋ ਗਿਆ ਹੈ। ਤਮਾਮ ਕੰਪਨੀਆਂ 50 ਮੈਗਾਪਿਕਸਲ ਕੈਮਰੇ ਦੇ ਨਾਲ ਆਪਣੇ ਸਮਾਰਟਫੋਨ ਲਾਂਚ ਕਰ ਰਹੀਆਂ ਹ। ਹੁਣ Realme 9i ਨੂੰ ਚੀਨੀ ਈ-ਕਾਮਰਸ ਸਾਈਟ AliExpress ’ਤੇ 50 ਮੈਗਾਪਿਕਸਲ ਦੇ ਰੀਅਰ ਕੈਮਰੇ ਨਾਲ ਲਿਸਟ ਕੀਤਾ ਗਿਆ ਹੈ। ਦੱਸ ਦੇਈਏ ਕਿ Realme 9 ਸੀਰੀਜ਼ ਇਸੇ ਸਾਲ ਜਨਵਰੀ ’ਚ ਚੀਨ ’ਚ ਲਾਂਚ ਹੋਈ ਸੀ।
ਲਿਸਟਿੰਗ ਮੁਤਾਬਕ, Realme 9i ’ਚ 50 ਮੈਗਾਪਿਕਸਲ ਦਾ ਰੀਅਰ ਕੈਮਰਾ ਮਿਲੇਗਾ। ਇਸਤੋਂ ਇਲਾਵਾ ਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ। ਫੋਨ ’ਚ 5000mAh ਦੀ ਦਮਦਾਰ ਬੈਟਰੀ ਵੀ ਹੋਵੇਗੀ ਜਿਸ ਦੇ ਨਾਲ 33W ਦੀ ਫਾਸਟ ਚਾਰਜਿੰਗ ਦਾ ਸਪੋਰਟ ਹੋਵੇਗਾ।
AliExpress ’ਤੇ ਲਿਸਟਿੰਗ ਮੁਤਾਬਕ, Realme 9i ’ਚ 5.59 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸਦਾ ਰੈਜ਼ੋਲਿਊਸ਼ਨ 2400x1080 ਪਿਕਸਲ ਹੈ। ਫੋਨ ਨੂੰ ਕਾਲੇ ਅਤੇ ਨੀਲੇ ਦੋ ਰੰਗਾਂ ’ਚ ਪੇਸ਼ ਕੀਤਾ ਜਾਵੇਗਾ। Realme 9i ’ਚ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਮਿਲੇਗਾ। ਕਿਹਾ ਜਾ ਰਿਹਾ ਹੈ ਕਿ Realme 9i ਨੂੰ ਸਨੈਪਡ੍ਰੈਗਨ ਪ੍ਰੋਸੈਸਰ ਦੇ ਨਾਲ ਪੇਸ਼ ਕੀਤਾ ਜਾਵੇਗਾ, ਹਾਲਾਂਕਿ ਪ੍ਰੋਸੈਸਰ ਦੇ ਮਾਡਲ ਜਾਂ ਨਾਮ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ। Realme 9i ’ਚ 4 ਜੀ.ਬੀ. ਦੀ ਰੈਮ ਨਾਲ 128 ਜੀ.ਬੀ. ਦੀ ਸਟੋਰੇਜ ਮਿਲੇਗੀ।
ਫੋਨ ’ਚ 3.5mm ਦਾ ਹੈੱਡਫੋਨ ਜੈੱਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਮਿਲੇਗਾ। Realme 9i ’ਚ Realme UI 2 ਮਿਲੇਗਾ ਜੋ ਕਿ ਐਂਡਰਾਇਡ 11 ’ਤੇ ਆਧਾਰਿਤ ਹੋਵੇਗਾ। ਫੋਨ ਦਾ ਡਿਜ਼ਾਇਨ Realme GT Neo 2 ਵਰਗਾ ਹੋਵੇਗਾ। ਦੱਸ ਦੇਈਏ ਕਿ Realme 8i ਨੂੰ ਇਸੇ ਸਾਲ ਸਤੰਬਰ ’ਚ ਮੀਡੀਆਟੈੱਕ Helio G96 ਪ੍ਰੋਸੈਸਰ, 4 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਨਾਲ ਪੇਸ਼ ਕੀਤਾ ਗਿਆ ਸੀ। Realme 9i ਦੀ ਲਾਂਚਿੰਗ ਅਗਲੇ ਮਹੀਨੇ ਹੋ ਸਕਦੀ ਹੈ।