Realme 9i 5G ਭਾਰਤ ’ਚ ਲਾਂਚ, ਘੱਟ ਕੀਮਤ ’ਚ ਮਿਲਦਾ ਹੈ ਸ਼ਾਨਦਾਰ ਕੈਮਰਾ ’ਤੇ ਪ੍ਰੋਸੈਸਰ

Thursday, Aug 18, 2022 - 02:32 PM (IST)

ਗੈਜੇਟ ਡੈਸਕ– ਸਮਾਰਟਫੋਨ ਬ੍ਰਾਂਡ ਰੀੱਲਮੀ ਨੇ ਆਪਣੇ ਨਵੇਂ 5ਜੀ ਫੋਨ Realme 9i 5G ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਬਜਟ ਸੈਗਮੈਂਟ ’ਚ ਪੇਸ਼ ਕੀਤਾ ਗਿਆ ਹੈ। ਫੋਨ ’ਚ 6.6 ਇੰਚ ਦੀ ਡਿਸਪਲੇਅ ਨਾਲ ਮੀਡੀਆਟੈੱਕ ਡਾਈਮੈਂਸਿਟੀ 810 ਪ੍ਰੋਸੈਸਰ ਦਿੱਤਾ ਗਿਆ ਹੈ। ਫੋਨ ’ਚ 6 ਜੀ.ਬੀ. ਤਕ ਰੈਮ ਅਤੇ 128 ਜੀ.ਬੀ. ਤਕ ਸਟੋਰੇਜ ਮਿਲਦੀ ਹੈ। ਆਓ ਜਾਣਦੇ ਹਾਂ ਇਸ ਫੋਨ ਕੀਮਤ ਤੇ ਫੀਚਰਜ਼ ਬਾਰੇ ਵਿਸਤਾਰ ਨਾਲ...

Realme 9i 5G ਦੀ ਕੀਮਤ
Realme 9i 5G ਨੂੰ ਐਂਡਰਾਇਡ 12 ਆਧਾਰਿਤ UI 3.0 ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਵਿਚ 6.6 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਮਿਲਦੀ ਹੈ ਜੋ 90Hz ਰਿਫ੍ਰੈਸ਼ ਰੇਟ, (1080x2400 ਪਿਕਸਲ) ਰੈਜ਼ੋਲਿਊਸ਼ਨ ਅਤੇ 400 ਨਿਟਸ ਦੀ ਬ੍ਰਾਈਟਨੈੱਸ ਨਾਲ ਆਉਂਦੀ ਹੈ। ਫੋਨ ’ਚ ਆਕਟਾਕੋਰ ਦਾ ਮੀਡੀਆਟੈੱਕ ਡਾਈਮੈਂਸਿਟੀ 810 ਪ੍ਰੋਸੈਸਰ ਅਤੇ 6 ਜੀ.ਬੀ. ਤਕ ਦੀ LPDDR4X ਰੈਮ ਮਿਲਦੀ ਹੈ। ਫੋਨ ਦੀ ਸਟੋਰੇਜ ਨੂੰ ਮੈਮਰੀ ਕਾਰਡ ਦੀ ਮਦਦ ਨਾਲ ਵਧਾਇਆ ਵੀ ਜਾ ਸਕਦਾ ਹੈ। 

ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜੋ 50 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਨਾਲ ਆਉਂਦਾ ਹੈ। ਇਸਤੋਂ ਇਲਾਵਾ ਇਕ-ਇਕ ਡੈਪਥ ਅਤੇ ਮੈਕ੍ਰੋ ਸੈਂਸਰ ਵੀ ਮਿਲਦੇ ਹਨ। ਫੋਨ ’ਚ ਸੈਲਫੀ ਲਈ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ। 

ਫੋਨ ’ਚ 5000mAh ਦੀ ਬੈਟਰੀ ਦਿੱਤੀ ਗਈ ਹੈ ਜੋ 18 ਵਾਟ ਫਾਸਟ ਚਾਰਜਿੰਗ ਦੇ ਨਾਲ ਆਉਂਦੀ ਹੈ। ਫੋਨ ’ਚ ਕੁਨੈਕਟੀਵਿਟੀ ਲਈ 5G, 4G LTE, Wi-Fi, ਬਲੂਟੁੱਥ v5.2, GPS/AGPS ਅਤੇ USB ਟਾਈਪ-ਸੀ ਪੋਰਟ ਮਿਲਦਾ ਹੈ। ਨਾਲ ਹੀ ਫੋਨ ’ਚ ਸਕਿਓਰਿਟੀ ਲਈ ਫਿੰਗਰਪ੍ਰਿੰਟ ਸੈਂਸਰ ਵੀ ਮਿਲਦਾ ਹੈ। 


Rakesh

Content Editor

Related News