5,000mAh ਦੀ ਬੈਟਰੀ ਵਾਲੇ Realme 7 ਦੀ ਸੇਲ ਅੱਜ, ਮਿਲਣਗੇ ਸ਼ਾਨਦਾਰ ਆਫਰ

Thursday, Oct 08, 2020 - 10:50 AM (IST)

5,000mAh ਦੀ ਬੈਟਰੀ ਵਾਲੇ Realme 7 ਦੀ ਸੇਲ ਅੱਜ, ਮਿਲਣਗੇ ਸ਼ਾਨਦਾਰ ਆਫਰ

ਗੈਜੇਟ ਡੈਸਕ–  ਰੀਅਲਮੀ ਦੇ ਲੇਟੈਸਟ ਸਮਾਰਟਫੋਨ Realme 7 ਨੂੰ ਅੱਜ ਇਕ ਵਾਰ ਫਿਰ ਫਲੈਸ਼ ਸੇਲ ’ਚ ਵਿਕਰੀ ਲਈ ਉਪਲੱਬਧ ਕਰਵਾਇਆ ਜਾਵੇਗਾ। ਇਸ ਡਿਵਾਈਸ ਦੀ ਵਿਕਰੀ ਕੰਪਨੀ ਦੀ ਅਧਿਕਾਰਤ ਸਾਈਟ ਰੀਅਲਮੀ ਡਾਟ ਕਾਮ ਅਤੇ ਈ-ਕਾਮਰਸ ਸਾਈਟ ਫਲਿਪਕਾਰਟ ’ਤੇ ਦੁਪਹਿਰ ਨੂੰ 12 ਵਜੇ ਸ਼ੁਰੂ ਹੋਵੇਗੀ। ਮੁੱਖ ਫੀਚਰਜ਼ ਦੀ ਗੱਲ ਕਰੀਏ ਤਾਂ ਰੀਅਲਮੀ 7 ’ਚ 5,000mAh ਦੀ ਬੈਟਰੀ ਅਤੇ ਐੱਚ.ਡੀ. ਡਿਸਪਲੇਅ ਦਿੱਤੀ ਗਈ ਹੈ। ਇਸ ਤੋਂ ਇਲਾਵਾ ਡਿਵਾਈਸ ਨੂੰ ਕੁੱਲ 5 ਕੈਮਰਿਾਂ ਦੀ ਸੁਪੋਰਟ ਮਿਲੀ ਹੈ। 

Relame 7 ਦੀ ਕੀਮਤ
ਰੀਅਲਮੀ ਦੇ ਨਵੇਂ ਮਿਡਰੇਂਜ ਸਮਾਰਟਫੋਨ ਦੇ ਦੋ ਮਾਡਲ ਬਾਜ਼ਾਰ ’ਚ ਉਤਾਰੇ ਗਏ ਹਨ। ਪਹਿਲੇ 6 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 14,999 ਰੁਪਏ ਰੱਖੀ ਗਈ ਹੈ। ਉਥੇ ਹੀ 8 ਜੀ.ਬੀ. ਰੈਮ ਅਤੇ 128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 16,999 ਰੁਪਏ ਹੈ। ਇਹ ਫੋਨ ਮਿਸਟ ਬਲਿਊ ਅਤੇ ਮਿਸਟ ਵਾਈਟ ਰੰਗ ’ਚ ਮਿਲੇਗਾ। 

PunjabKesari

ਆਫਰ ਦੀ ਗੱਲ ਕਰੀਏ ਤਾਂ ਐਕਸਿਸ ਬੈਂਕ ਆਪਣੇ ਕ੍ਰੈਡਿਟ ਕਾਰਡ ਹੋਲਡਰਾਂ ਨੂੰ ਰੀਅਲਮੀ 7 ਖਰੀਦਾਰੀ ਕਰਨ ’ਤੇ 5 ਫੀਸਦੀ ਦਾ ਕੈਸ਼ਬੈਕ ਦੇ ਰਿਹਾ ਹੈ। ਇਸ ਦੇ ਨਾਲ ਹੀ ਐਕਸਿਸ ਬੈਂਕ ਬਜ਼ ਵਲੋਂ ਕ੍ਰੈਡਿਟ ਕਾਰਡ ਹੋਲਡਰਾਂ ਨੂੰ ਇਹ ਡਿਵਾਈਸ ਖ਼ਰੀਦਣ ’ਤੇ 5 ਫੀਸਦੀ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਰੀਅਲਮੀ 7 ਨੂੰ 1,889 ਰੁਪਏ ਪ੍ਰਤੀ ਮਹੀਨਾ ਦੀ ਨੋ-ਕਾਸਟ ਈ.ਐੱਮ.ਆਈ. ’ਤੇ ਖ਼ਰੀਦ ਸਕਦੇ ਹੋ।

Realme 7 ਦੇ ਫੀਚਰਜ਼
Realme 7 ’ਚ ਐਂਡਰਾਇਡ 10 ਅਧਾਰਿਤ ਰੀਅਲਮੀ ਯੂਜ਼ਰ ਇੰਟਰਫੇਸ ਮਿਲੇਗਾ। ਨਾਲ ਹੀ ਇਸ ਵਿਚ 6.5 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 1080x2400 ਪਿਕਸਲ ਹੈ। ਡਿਸਪਲੇਅ ’ਤੇ ਗੋਰਿਲਾ ਗਲਾਸ 3 ਦਾ ਪ੍ਰੋਟੈਕਸ਼ਨ ਹੈ। ਫੋਨ ’ਚ ਮੀਡੀਆਟੈੱਕ ਹੇਲੀਓ ਜੀ95 ਪ੍ਰੋਸੈਸਰ ਹੈ ਜਿਸ ਦੇ ਨਾਲ ਗ੍ਰਾਫਿਕਸ ਲਈ ARM Mali-G76 MC4 GPU ਮਿਲੇਗਾ। ਇਸ ਫੋਨ ’ਚ ਵੀ 6 ਜੀ.ਬੀ. ਰੈਮ ਨਾਲ 64 ਜੀ.ਬੀ. ਅਤੇ 8 ਜੀ.ਬੀ. ਰੈਮ ਨਾਲ 128 ਜੀ.ਬੀ. ਦੀ ਸਟੋਰੇਜ ਮਿਲੇਗੀ। 

ਫੋਟੋਗ੍ਰਾਫੀ ਲਈ ਫੋਨ ’ਚ ਕਵਾਡ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਮੇਨ ਕੈਮਰਾ 64 ਮੈਗਾਪਿਕਸਲ ਦਾ ਸੋਨੀ IMX682 ਸੈਂਸਰ ਹੈ ਜਿਸ ਦਾ ਅਪਰਚਰ f/1.8 ਹੈ। ਉਥੇ ਹੀ ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਅਲਟਰਾ ਵਾਈਡ ਹੈ। ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੋਨੋਕ੍ਰੋਮ ਅਤੇ ਚੌਥਾ 2 ਮੈਗਾਪਿਕਸਲ ਦਾ ਮੈਕ੍ਰੋ ਲੈੱਨਜ਼ ਹੈ। ਸੈਲਫੀ ਲਈ ਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। 

ਫੋਨ ’ਚ 4G VoLTE, ਵਾਈ-ਫਾਈ, ਬਲੂਟੂਥ v5.0 ਜੀ.ਪੀ.ਐੱਸ./ਏ-ਜੀ.ਪੀ.ਐੱਸ. ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਮਿਲੇਗਾ। ਫੋਨ ਦੇ ਪਾਵਰ ਬਟਨ ’ਚ ਫਿੰਗਰਪ੍ਰਿੰਟ ਸੈਂਸਰ ਹੈ। ਇਸ ਵਿਚ 5,000mAh ਦੀ ਬੈਟਰੀ ਹੈ ਜੋ 30 ਵਾਟ ਦੀ ਡਰਟ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ।


author

Rakesh

Content Editor

Related News