6 ਕੈਮਰੇ ਵਾਲਾ Realme 6 Pro ਨਵੇਂ ਅਵਤਾਰ ''ਚ ਲਾਂਚ

08/05/2020 7:23:34 PM

ਗੈਜੇਟ ਡੈਸਕ—ਸਮਾਰਟਫੋਨ ਮੇਕਰ ਕੰਪਨੀ ਰੀਅਲਮੀ ਨੇ ਭਾਰਤ 'ਚ ਆਪਣੇ ਰੀਅਲਮੀ 6 ਪ੍ਰੋ ਸਮਾਰਟਫੋਨ ਦਾ ਨਵਾਂ ਲਾਈਟਨਿੰਗ ਰੈੱਡ (Lightning Red) ਕਲਰ ਆਪਸ਼ਨ ਲਾਂਚ ਕੀਤਾ ਹੈ। ਕੰਪਨੀ ਨੇ ਇਸ ਨਵੇਂ ਕਲਰ ਵੇਰੀਐਂਟ ਨੂੰ ਫਲਿੱਪਕਾਰਟ 'ਤੇ ਲਿਸਟ ਕਰ ਦਿੱਤਾ ਹੈ। 6 ਅਗਸਤ ਤੋਂ ਸ਼ੁਰੂ ਹੋ ਰਹੀ ਫਲਿੱਪਕਾਰਟ ਬਿਗ ਸੇਵਿੰਗ ਡੇਜ਼ ਸੇਲ ਦੌਰਾਨ ਇਸ ਨੂੰ ਖਰੀਦਿਆ ਜਾ ਸਕੇਗਾ। ਨਵੇਂ ਰੰਗ ਵਾਲੇ ਇਸ ਮਾਡਲ 'ਚ ਗ੍ਰੇਡੀਐਂਟ ਫਿਨਿਸ਼ ਬੈਕ ਪੈਨਲ ਦਿੱਤਾ ਗਿਆ ਹੈ। ਪੁਰਾਣੇ ਕਲਰ ਆਪਸ਼ਨ ਦੀ ਤਰ੍ਹਾਂ ਨਵੇਂ ਕਲਰ ਵਾਲਾ ਫੋਨ ਵੀ ਤਿੰਨ ਸਟੋਰੇਜ਼ ਵੇਰੀਐਂਟ 'ਚ ਆਵੇਗਾ। ਦੱਸ ਦੇਈਏ ਕਿ ਇਹ ਸਮਾਰਟਫੋਨ ਮਾਰਚ 'ਚ ਲਾਈਟਨਿੰਗ ਓਰੇਂਜ ਅਤੇ ਲਾਈਟਨਿੰਗ ਬਲੂ ਕਲਰ 'ਚ ਲਾਂਚ ਕੀਤਾ ਗਿਆ ਸੀ।

ਕੀ ਹੈ ਕੀਮਤ
ਫੋਨ ਦੇ 6ਜੀ.ਬੀ.+64ਜੀ.ਬੀ. ਸਟੋਰੇਜ਼ ਆਪਸ਼ਨ ਦੀ ਕੀਮਤ 17,999 ਰੁਪਏ, 6ਜੀ.ਬੀ. ਰੈਮ+128ਜੀ.ਬੀ. ਸਟੋਰੇਜ਼ ਆਪਸ਼ਨ ਦੀ ਕੀਮਤ 18,999 ਰੁਪਏ ਅਤੇ 8ਜੀ.ਬੀ.+128ਜੀ.ਬੀ. ਸਟੋਰੇਜ਼ ਆਪਸ਼ਨ ਦੀ ਕੀਮਤ 19,999 ਰੁਪਏ ਹੈ।

ਸਪੈਸੀਫਿਕੇਸ਼ਨਸ
ਇਸ 'ਚ 6.6 ਇੰਚ ਦੀ ਫੁਲ ਐੱਚ.ਡੀ..+ਡਿਸਪਲੇਅ (1080x2400 ਪਿਕਸਲ) ਦਿੱਤੀ ਗਈ ਹੈ। ਇਸ 'ਚ ਆਕਟਾਕੋਰ ਕੁਆਲਕਾਮ ਸਨੈਪਡਰੈਗਨ 720ਜੀ ਪ੍ਰੋਸੈਸਰ ਮਿਲਦਾ ਹੈ। ਫੋਟੋਗ੍ਰਾਫੀ ਲਈ ਫੋਨ 'ਚ 64 ਮੈਗਾਪਿਕਸਲ ਦਾ ਕਵਾਡ ਰੀਅਰ ਕੈਮਰਾ ਦਿੱਤਾ ਗਿਆ ਹੈ।

64 ਮੈਗਾਪਿਕਸਲ ਦੇ ਪ੍ਰਾਈਮਰੀ ਸੈਂਸਰ ਤੋਂ ਇਲਾਵਾ, 8 ਮੈਗਾਪਿਕਸਲ ਦਾ ਅਲਟਰਾ-ਵਾਇਡ ਐਂਗਲ ਕੈਮਰਾ, 12 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਅਤੇ 2 ਮੈਗਾਪਿਕਸਲ ਦਾ ਮੈਕ੍ਰੋ ਸ਼ੂਟ ਮਿਲਦਾ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ ਡਿਊਲ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 43,00 ਐੱਮ.ਏ.ਐੱਚ. ਦੀ ਬੈਟਰੀ ਮਿਲਦੀ ਹੈ ਜੋ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।


Karan Kumar

Content Editor

Related News