20 ਨਵੰਬਰ ਨੂੰ ਭਾਰਤ ''ਚ ਲਾਂਚ ਹੋਵੇਗਾ Realme 5s
Saturday, Nov 16, 2019 - 07:33 PM (IST)

ਗੈਜੇਟ ਡੈਸਕ—ਚੀਨ ਦੀ ਸਮਾਰਟਫੋਨ ਕੰਪਨੀ ਰੀਅਲਮੀ ਭਾਰਤ 'ਚ ਆਪਣਾ ਰੀਅਲਮੀ 5 (Realme 5) ਸਮਾਰਟਫੋਨ ਲਾਂਚ ਕਰ ਚੁੱਕੀ ਹੈ। ਹੁਣ ਕੰਪਨੀ ਜਲਦ ਹੀ ਭਾਰਤ 'ਚ ਰੀਅਲਮੀ 5ਐੱਸ (Realme 5s) ਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਫੋਨ ਫਲਿੱਪਕਾਰਟ ਦੇ ਲੈਂਡਿੰਗ ਪੇਜ਼ 'ਤੇ ਨਜ਼ਰ ਆ ਚੁੱਕਿਆ ਹੈ। ਫਲਿੱਪਕਾਰਟ 'ਤੇ ਇਸ ਫੋਨ ਦੇ ਪ੍ਰੋਸੈਸਰ ਦੇ ਬਾਰੇ 'ਚ ਜਾਣਕਾਰੀ ਸਾਹਮਣੇ ਆਈ ਹੈ। ਫਲਿੱਪਕਾਰਟ 'ਤੇ ਲਿਸਟਿੰਗ ਨਾਲ ਪਤਾ ਚੱਲਿਆ ਹੈ ਕਿ ਫੋਨ 'ਚ ਸਨੈਪਡਰੈਗਨ 665 ਪ੍ਰੋਸੈਸਰ ਮਿਲੇਗਾ।
5,000 ਐੱਮ.ਏ.ਐੱਚ. ਦੀ ਦਮਦਾਰ ਬੈਟਰੀ
ਇਸ ਫੋਨ 'ਚ 5,000 ਐੱਮ.ਏ.ਐੱਚ. ਦੀ ਦਮਦਾਰ ਬੈਟਰੀ ਮਿਲੇਗੀ। ਹੋਰ ਫੀਚਰਸ ਦੀ ਗੱਲ ਕਰੀਏ ਤਾਂ ਇਸ ਫੋਨ 'ਚ 6.51 ਇੰਚ ਦੀ ਐÎਚ.ਡੀ. ਡਿਸਪਲੇਅ ਮਿਲੇਗੀ। ਫੋਨ ਦੇ ਰੀਅਰ 'ਚ 4 ਕੈਮਰੇ ਦਿੱਤੇ ਗਏ ਹਨ ਜਿਨ੍ਹਾਂ 'ਚ ਮੁੱਖ ਕੈਮਰਾ 48 ਮੈਗਾਪਿਕਸਲ ਦਾ ਹੈ। ਫਲਿੱਪਕਾਰਟ 'ਤੇ ਇਹ ਫੋਨ ਕ੍ਰਿਸਟਲ ਰੈੱਡ ਕਲਰ 'ਚ ਨਜ਼ਰ ਆ ਰਿਹਾ ਹੈ। ਫੋਨ ਦੇ ਰੀਅਰ 'ਚ ਫਿਜ਼ਿਲਕ ਫਿਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।
20 ਨਵੰਬਰ ਨੂੰ ਹੋਵੇਗਾ ਲਾਂਚ
ਇਹ ਫੋਨ 20 ਨਵੰਬਰ ਨੂੰ ਰੀਅਲਮੀ ਐਕਸ2 ਪ੍ਰੋ ਨਾਲ ਲਾਂਚ ਕੀਤਾ ਜਾਵੇਗਾ। ਇਹ ਫੋਨ ਭਾਰਤ 'ਚ ਲਾਂਚ ਹੋਏ ਰੀਅਲਮੀ 5 ਦਾ ਸਕਸੈਸਰ ਹੈ। ਫੋਨ ਦੀ ਕੀਮਤ ਦੇ ਬਾਰੇ 'ਚ ਅਜੇ ਤਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।