ਰੀਅਲਮੀ 3 ਤੋਂ ਬਾਅਦ ਅਪ੍ਰੈਲ ''ਚ ਕੰਪਨੀ ਲਾਂਚ ਕਰ ਸਕਦੀ ਹੈ ਇਸ ਦਾ ਪ੍ਰੋ ਵਰਜ਼ਨ

Tuesday, Mar 05, 2019 - 10:48 AM (IST)

ਰੀਅਲਮੀ 3 ਤੋਂ ਬਾਅਦ ਅਪ੍ਰੈਲ ''ਚ ਕੰਪਨੀ ਲਾਂਚ ਕਰ ਸਕਦੀ ਹੈ ਇਸ ਦਾ ਪ੍ਰੋ ਵਰਜ਼ਨ

ਗੈਜੇਟ ਡੈਸਕ- ਓਪੋ ਦੇ ਸਭ ਬਰਾਂਡ ਦੇ ਤੌਰ 'ਤੇ ਕੰਮ ਸ਼ੁਰੂ ਕਰ ਵਾਲੀ ਰੀਅਲਮੀ ਨੇ ਹਾਲ 'ਚ ਭਾਰਤ 'ਚ ਰੀਅਲਮੀ 3 ਨੂੰ ਲਾਂਚ ਕੀਤਾ ਹੈ। ਇਸ ਲਾਂਚ ਈਵੈਂਟ 'ਚ ਕੰਪਨੀ ਨੇ Realme 3 Pro ਦਾ ਐਲਾਨ ਕਰ ਦਿੱਤੀ ਹੈ ਜਿਸ ਨੂੰ ਅਪ੍ਰੈਲ 'ਚ ਲਾਂਚ ਕੀਤਾ ਜਾਵੇਗਾ। ਹਾਲਾਂਕਿ ਕੰਪਨੀ ਨੇ ਇਸ ਸਮਾਰਟਫੋਨ ਦੀ ਸਪੈਸੀਫਿਕੇਸ਼ਨਸ ਦਾ ਖੁਲਾਸਾ ਨਹੀਂ ਕੀਤਾ ਹੈ। ਕੰਪਨੀ ਨੇ ਇਸ ਸਮਾਰਟਫੋਨ ਦੀ ਲਾਂਚ ਡੇਟ ਦਾ ਵੀ ਖੁਲਾਸਾ ਨਹੀਂ ਕੀਤਾ ਹੈ। ਹਾਲਾਂਕਿ ਕੰਪਨੀ ਦੇ ਸੀ. ਈ. ਓ ਸ੍ਰੀ ਕਿਸ਼ਨ ਸੇਠ ਨੇ ਸੰਕੇਤ ਦਿੱਤਾ ਹੈ ਕਿ ਸਮਾਰਟਫੋਨ ਨੂੰ ਅਪ੍ਰੈਲ 'ਚ ਲਾਂਚ ਕੀਤਾ ਜਾਵੇਗਾ। 

ਰੀਅਲਮੀ ਦੇ ਇਸ ਸਮਾਰਟਫੋਨ (Realme 3 Pro) ਦੀ ਟੱਕਰ ਰੈਡਮੀ ਨੋਟ 7 ਪ੍ਰੋਅ ਨਾਲ ਹੋਵੇਗੀ। ਕੰਪਨੀ ਇਸ ਸਮਾਰਟਫੋਨ ਨੂੰ Speed Awakens”ਟੈਗਲਾਈਨ ਨਾਲ ਪ੍ਰਮੋਟ ਕਰ ਰਹੀ ਹੈ। ਲੀਕ ਖਬਰਾਂ ਮੁਤਾਬਕ Realme 3 Pro 'ਚ 48 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਹੋ ਸਕਦਾ ਹੈ। ਜਦ ਕੀ ਰੈਡਮੀ ਨੋਟ 7 ਪ੍ਰੋ 'ਚ ਵੀ 48ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਰੀਅਲਮੀ ਦਾ ਅਗਲਾ ਸਮਾਰਟਫੋਨ ਫਾਸਟ ਚਾਰਜਿੰਗ ਕਪੈਬੀਲਿਟੀ ਦੇ ਨਾਲ ਆ ਸਕਦਾ ਹੈ।PunjabKesari
ਫੋਨ ਨੂੰ ColorOS 6 ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ ਜੋ ਐਂਡ੍ਰਾਇਡ 9 ਪਾਈ 'ਤੇ ਬੇਸਡ ਹੋਵੇਗਾ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਉਹ ਇਸ ਸਾਲ ਦੇ ਮੱਧ ਤੱਕ ਸਾਰੇ ਪੁਰਾਣੇ ਰੀਅਲਮੀ ਸਮਾਰਟਫੋਨ ਨੂੰ ਨਵੀਂ ਅਪਡੇਟ ਦੇਵੇਗੀ।


Related News