Realme ਦਾ ਬਜਟ 5ਜੀ ਸਮਾਰਟਫੋਨ ਹੋਇਆ ਲਾਂਚ, 50MP ਕੈਮਰੇ ਨਾਲ ਹੈ ਲੈਸ

Friday, Nov 11, 2022 - 06:22 PM (IST)

Realme ਦਾ ਬਜਟ 5ਜੀ ਸਮਾਰਟਫੋਨ ਹੋਇਆ ਲਾਂਚ, 50MP ਕੈਮਰੇ ਨਾਲ ਹੈ ਲੈਸ

ਗੈਜੇਟ ਡੈਸਕ– ਰੀਅਲਮੀ ਨੇ ਆਪਣੇ ਨਵੇਂ ਬਜਟ ਫੋਨ Realme 10 ਨੂੰ ਚੁਣੇ ਹੋਏ ਬਾਜ਼ਾਰਾਂ ’ਚ ਲਾਂਚ ਕਰ ਦਿੱਤਾ ਹੈ। Realme 10 ਦਾ 5ਜੀ ਵਰਜ਼ਨ ਚੀਨ ’ਚ ਲਾਂਚ ਹੋਇਆ ਹੈ। Realme 10 5ਜੀ ਦੇ ਨਾਲ 6.6 ਇੰਚ ਦੀ ਫੁਲ ਐੱਚ.ਡੀ. ਪਲੱਸ ਡਿਸਪਲੇਅ ਦਿੱਤੀ ਗਈਹੈ। ਇਸ ਤੋਂ ਇਲਾਵਾ ਇਸ ਵਿਚ ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ ਵੀ ਹੈ। ਇਸ ਵਿਚ ਤਿੰਨ ਰੀਅਰ ਕੈਮਰੇ ਵੀ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। 

Realme 10 5G ਦੀ ਕੀਮਤ
Realme 10 5ਜੀ ਦੀ ਸ਼ੁਰੂਆਤੀ ਕੀਮਤ 1,299 ਚੀਨੀ ਯੁਆਨ (ਕਰੀਬ 14,700 ਰੁਪਏ) ਹੈ। ਇਸ ਕੀਮਤ ’ਚ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲਾ ਫੋਨ ਮਿਲੇਗਾ, ਉੱਥੇ ਹੀ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 1,599 ਯੁਆਨ (ਕਰੀਬ 18,000 ਰੁਪਏ) ਹੈ। ਰੀਅਲਮੀ 10 5ਜੀ ਦੀ ਵਿਕਰੀ ਚੀਨ ’ਚ ਸ਼ੁਰੂ ਹੋ ਗਈ ਹੈ, ਹਾਲਾਂਕਿ ਭਾਰਤ ’ਚ ਇਸਦੇ ਆਉਣ ਦੀ ਫਿਲਹਾਲ ਕੋਈ ਖਬਰ ਨਹੀਂ ਹੈ। 

Realme 10 5G ਦੇ ਫੀਚਰਜ਼
ਰੀਅਲਮੀ 10 5ਜੀ ’ਚ ਐਂਡਰਾਇਡ 12 ਦੇ ਨਾਲ realme UI 3.0 ਹੈ। ਇਸ ਤੋਂ ਇਲਾਵਾ ਇਸ ਵਿਚ 6.6 ਇੰਚ ਦੀ ਫੁਲ ਐੱਚ.ਡੀ. ਪਲੱਸ ਐਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਸਦੇ ਨਾਲ ਗੋਰਿਲਾ ਗਲਾਸ 5 ਦਾ ਸਪੋਰਟ ਹੈ। ਡਿਸਪਲੇਅ ਦੇ ਨਾਲ ਐੱਨ.ਟੀ.ਐੱਸ. ਕਲਰ ਗੇਮਟ ਦਾ ਵੀ ਸਪੋਰਟ ਹੈ। ਫੋਨ ’ਚ ਮੀਡੀਆਟੈੱਕ ਡਾਈਮੈਂਸਿਟੀ 700 5ਜੀ ਪ੍ਰੋਸੈਸਰ ਹੈ ਅਤੇ ਨਾਲ 8 ਜੀ.ਬੀ. LPDDR4X ਰੈਮ ਦੇ ਨਾਲ 256 ਜੀ.ਬੀ. ਤਕ ਦੀ ਸਟੋਰੇਜ ਹੈ। ਫੋਨ ’ਚ 6 ਜੀ.ਬੀ. ਤਕ ਵਰਚੁਅਲ ਰੈਮ ਵੀ ਮਿਲੇਗੀ।

ਫੋਨ ’ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ ਹੈ। ਦੂਜਾ ਲੈੱਨਜ਼ 2 ਮਗਾਪਿਕਸਲ ਦਾ ਮੈਕ੍ਰੋ ਅਤੇ ਤੀਜਾ ਪੋਟ੍ਰੇਟ ਲੈੱਨਜ਼ ਵੀ ਹੈ। ਕੈਮਰੇ ਦੇ ਨਾਲ ਪੈਨੋਰਮਾ, ਐੱਚ.ਡੀ.ਆਰ., ਪੋਟ੍ਰੇਟ, ਸੁਪਰ ਮੈਕ੍ਰੋ, ਏ.ਆਈ. ਬਿਊਟੀ ਮੋਡ ਮਿਲਦੇ ਹਨ। ਸੈਲਫੀ ਲਈਫੋਨ ’ਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ।

Realme 10 5G ’ਚ ਯੂ.ਐੱਫ.ਐੱਸ. 2.2 ਸਟੋਰੇਜ ਮਿਲਦੀ ਹੈ। ਇਸ ਤੋਂ ਇਲਾਵਾ ਇਸ ਵਿਚ ਕੁਨੈਕਟੀਵਿਟੀ ਲਈ 5ਜੀ, ਵਾਈ-ਫਾਈ IEEE802.11 a/b/g/n/ac, ਬਲੂਟੁੱਥ v5.2, GPS/AGPS, ਗਲੋਨਾਸ ਅਤੇ Beidou, 3.5mm ਆਡੀਓ ਜੈੱਕ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਅਤੇ ਸਾਈਡ ਮਾਊਂਟੇਡ ਫਿੰਗਰਪ੍ਰਿੰਟ ਸੈਂਸਰ ਹੈ। ਫੋਨ ’ਚ 5000mAh ਦੀ ਬੈਟਰੀ ਹੈ।


author

Rakesh

Content Editor

Related News