12 ਦਿਨਾਂ ਦੀ ਬੈਕਅਪ ਬੈਟਰੀ ਨਾਲ ਡੀਜ਼ੋ ਵਾਚ ਲਾਂਚ, ਸਿਰਫ਼ ਇੰਨੀ ਹੈ ਕੀਮਤ

08/03/2021 11:26:39 AM

ਨਵੀਂ ਦਿੱਲੀ- ਰੀਅਲਮੀ ਟੈਕਲਾਈਫ ਦੇ ਪਹਿਲੇ ਬ੍ਰਾਂਡ ਡੀਜ਼ੋ ਨੇ ਆਪਣੀ ਸਮਾਰਟਵਾਚ ਭਾਰਤ ਵਿਚ ਲਾਂਚ ਕਰ ਦਿੱਤੀ ਹੈ। ਈ-ਕਾਮਰਸ ਸਾਈਟ ਫਲਿੱਪਕਾਰਟ 'ਤੇ 6 ਅਗਸਤ ਨੂੰ ਦੁਪਹਿਰ ਵਜੇ ਤੋਂ ਇਸ ਦੀ ਵਿਕਰੀ ਸ਼ੁਰੂ ਹੋ ਰਹੀ ਹੈ। ਡੀਜ਼ੋ ਸਮਾਰਟਵਾਚ ਦੀ ਕੀਮਤ 3,499 ਰੁਪਏ ਹੈ, ਹਾਲਾਂਕਿ ਫਲਿੱਪਕਾਰਟ 'ਤੇ ਸ਼ੁਰੂ ਵਿਚ ਇਹ ਵਿਸ਼ੇਸ਼ ਕੀਮਤ 2,999 ਰੁਪਏ ਵਿਚ ਉਪਲਬਧ ਹੋਵੇਗੀ।

ਕੰਪਨੀ ਦਾ ਕਹਿਣਾ ਹੈ ਕਿ ਸਟੈਂਡਰਡ ਯੂਜ਼ ਲਈ ਸਿੰਗਲ ਚਾਰਜ ਵਿਚ ਇਸ ਸਮਾਰਟਵਾਚ ਦੀ ਬੈਟਰੀ 12 ਦਿਨਾਂ ਤੱਕ ਚੱਲਦੀ ਹੈ। ਡੀਜ਼ੋ ਦੀ ਇਹ ਪਹਿਲੀ ਸਮਾਰਟਵਾਚ ਹੈ।

ਗਾਹਕ ਇਹਸ ਸਮਾਰਟਵਾਚ ਕਾਰਬਨ ਗ੍ਰੇ ਅਤੇ ਸਿਲਵਰ ਰੰਗਾਂ ਵਿਚ ਖਰੀਦ ਸਕਦੇ ਹਨ। ਇਸ ਵਿਚ ਕੰਪਨੀ ਨੇ 315mAh ਦੀ ਬੈਟਰੀ ਅਤੇ ਬਲੂਟੁੱਥ 5.0 ਦਿੱਤਾ ਹੈ। ਡੀਜ਼ੋ ਵਾਚ ਐਂਡਰਾਇਡ ਅਤੇ ਆਈ. ਓ. ਐੱਸ. ਦੋਹਾਂ ਪਲੇਟਫਾਰਮ ਨੂੰ ਰੀਅਲਮੀ ਲਿੰਕ ਐਪ ਸਪੋਰਟ ਕਰਦੇ ਹਨ। ਯੂਜ਼ਰਜ਼ ਸਮਾਰਟਵਾਚ ਨਾਲ ਰੀਅਲਮੀ ਅਤੇ ਡੀਜ਼ੋ ਈਅਰਬਡਸ ਨੂੰ ਵੀ ਕੰਟਰੋਲ ਕਰ ਸਕਦੇ ਹਨ। ਸਮਾਰਟਵਾਚ ਵਿਚ ਰੀਅਲ-ਟਾਈਮ ਹਾਰਟ ਰੇਟ ਮਾਨਿਟਰਿੰਗ ਲਈ ਪੀ. ਪੀ. ਜੀ. ਸੈਂਸਰ ਹੈ। ਇਸ ਬਲੱਡ ਆਕਸੀਜਨ ਮਾਨਿਟਰ ਵੀ ਹੈ। ਧੂੜ ਤੇ ਪਾਣੀ ਤੋਂ ਬਚਾਉਣ ਲਈ ਇਸ ਵਿਚ IP68 ਰੇਟੇਡ ਫੀਚਰ ਮਿਲਦਾ ਹੈ। ਇਸ ਵਿਚ 90 ਸਪੋਰਟਸ ਮੋਡ ਦਿੱਤੇ ਗਏ ਹਨ।
 
 


Sanjeev

Content Editor

Related News