ਐਪ ਜੋ ਘਰ ਦੀਆਂ ਚੀਜਾਂ ਨੂੰ ਕੰਟਰੋਲ ਕਰਨ ''ਚ ਕਰੇਗਾ ਮਦਦ
Monday, Dec 14, 2015 - 06:40 PM (IST)
ਜਲੰਧਰ- ਤਕਨੀਕੀ ਦੁਨੀਆ ''ਚ ਕਿਸੇ ਤਰ੍ਹਾਂ ਦੀ ਵੀ ਕਲਪਨਾ ਕੀਤੀ ਜਾ ਸਕਦੀ ਹੈ ਜਿਵੇਂ ਕਿ ਇਕ ਅਜਿਹਾ ਲੈਂਪ ਜਿਸ ਦੀ ਰੌਸ਼ਨੀ ਨੂੰ ਘੱਟ ਕਰਨ ''ਤੇ ਟੀ ਵੀ ਦੀ ਆਵਾਜ਼ ਵੀ ਘੱਟ ਹੋ ਜਾਵੇ ਜਾਂ ਇਕ ਕਾਰ ਜੋ ਤੁਹਾਡੇ ਘਰ ਦੇ ਏਅਰ ਕੰਨਡਿਸ਼ਨ ਨੂੰ ਚਾਲੂ ਕਰ ਸਕੇ ਉਹ ਵੀ ਜਦੋਂ ਤੁਸੀਂ ਘਰ ਨਾ ਹੋਵੋ। ਪਰ ਹੁਣ ਸਿਰਫ ਇਕ ਐਪ ਦੀ ਵਰਤੋਂ ਨਾਲ ਇਹ ਸਭ ਸੰਭਵ ਹੈ ।
Massachusetts Institute of Technology ਦੇ Fluid Interfaces Lab ਨੇ ਰਿਆਲਿਟੀ ਏਡੀਟਰ ਨਾਂ ਦਾ ਇਕ ਐਪ ਵਿਕਸਤ ਕੀਤਾ ਹੈ । Fastcodesign.com ਦੀ ਰਿਪੋਟ ਅਨੁਸਾਰ ਇਹ ਰਿਆਲਿਟੀ ਐਡੀਟਰ ਇਕ ਅਜਿਹਾ ਐਪ ਹੈ ਜੋ ਉਂਗਲੀ ਨਾਲ ਸਿਰਫ ਇਕ ਕੁਨੈਕਸ਼ਨ ਡਰਾਅ ਕਰਨ ''ਤੇ ਤੁਹਾਨੂੰ ਤੁਹਾਡੇ ਆਲੇ-ਦੁਆਲੇ ਦੇ ਸਮਾਰਟ ਆਬਜੈੱਕਟਸ ਨਾਲ ਜੋੜਦਾ ਹੈ ।
ਇਸ ''ਚ ਫਿੰਗਰਪ੍ਰਿੰਟ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਕੋਡਸ ਨੂੰ ਨਵੇਂ ਆਬਜੈਕਟਸ ਨਾਲ ਐਪ ਦੁਆਰਾ ਜੋੜਿਆ ਜਾਂਦਾ ਹੈ ,ਜਿਸ ਤੋਂ ਬਾਅਦ ਇਹ ਇਕ HTML ਵੈੱਬਪੇਜ਼ ਨੂੰ ਲਿਖਤ ਰੂਪ ''ਚ ਦਰਸਾਉਂਦਾ ਹੈ ਅਤੇ ਤੁਸੀਂ ਇਸ ਨੂੰ ਪ੍ਰੋਗਰਾਮ ਕਰ ਸਕਦੇ ਹੋ। ਇਹ ਐਪ ਯੂਜ਼ਰ ਨੂੰ ਹਰ ਸਮਾਰਟ ਆਬਜੈਕਟ ਨੂੰ ਕੰਟਰੋਲ ਕਰਨ ਦੀ ਪੂਰੀ ਪਾਵਰ ਦਿੰਦਾ ਹੈ।
