ਹੁਣ ਆਪਣੇ ਫੋਨ ''ਚ ਪੜ੍ਹੋ ਕਿਸੇ ਦੀ ਵੀ ਵਟਸਐਪ ਚੈਟ, ਜਾਣੋ ਕਿਵੇਂ

05/28/2017 4:48:52 PM

ਜਲੰਧਰ- ਕੀ ਤੁਸੀਂ ਆਪਣੀ ਗਰਲਫਰੈਂਡ ਜਾਂ ਕਾਲਜ ਫਰੈਂਡ ਦੇ ਵਟਸਐਪ ਚੈਟ ਨੂੰ ਚੈੱਕ ਕਰਨਾ ਚਾਹੁੰਦੇ ਹੋ? ਜਾਂ ਤੁਹਾਨੂੰ ਸ਼ੱਕ ਹੈ ਕਿ ਤੁਹਾਡੀ ਫਰੈਂਡ ਵਟਸਐਪ ਚੈਟ ਡਿਲੀਟ ਕਰ ਦਿੰਦੀ ਹੈ ਤਾਂ ਹੁਣ ਤੁਸੀਂ ਉਨ੍ਹਾਂ ਦਾ ਝੂਠ ਫੜ੍ਹ ਸਕਦੇ ਹੋ। ਕੁਝ ਟ੍ਰਿਕਸ ਰਾਹੀਂ ਤੁਸੀਂ ਆਸਾਨੀ ਨਾਲ ਕਿਸੇ ਹੋਰ ਦੀ ਚੈਟ ਨੂੰ ਆਪਣੇ ਸਮਾਰਟਫੋਨ 'ਤੇ ਦੇਖ ਸਕਦੇ ਹੋ। ਮਤਲਬ ਕਿ ਕਿਸੇ ਦਾ ਵੀ ਵਟਸਐਪ ਅਕਾਊਂਟ ਹੁਣ ਤੁਸੀਂ ਆਪਣੇ ਮੋਬਾਇਲ 'ਚ ਖੋਲ੍ਹ ਸਕਦੇ ਹੋ। 

ਕੀ ਹੈ ਟ੍ਰਿਕ-
ਇਸ ਲਈ ਯੂਜ਼ਰ ਨੂੰ ਗੂਗਲ ਪਲੇ ਸਟੋਰ ਤੋਂ Whatscan for Whatsapp ਐਪ ਨੂੰ ਡਾਊਨਲੋਡ ਕਰੋ। ਇਸ ਰਾਹੀਂ ਤੁਸੀਂ ਦੂਜੇ ਦੇ ਅਕਾਊਂਟ ਦੇ ਮੈਸੇਜ ਨੂੰ ਆਪਣੇ ਮੋਬਾਇਲ 'ਚ ਪੜ੍ਹ ਸਕਦੇ ਹੋ। ਇਸ ਲਈ ਤੁਹਾਡੇ ਕੋਲ ਸਾਹਮਣੇ ਵਾਲੇ ਦਾ ਫੋਨ ਹੋਣਾ ਜ਼ਰੂਰੀ ਹੈ। 

Whatscan for Whatsapp ਕਿਵੇਂ ਕਰਦਾ ਹੈ ਕੰਮ?
ਇਸ ਲਈ ਸਭ ਤੋਂ ਪਹਿਲਾਂ ਤੁਹਾਨੂੰ ਗੂਗਲ ਪਲੇ ਸਟੋਰ ਤੋਂ Whatscan for Whatsapp ਐਪ ਨੂੰ ਡਾਊਨਲੋਡ ਕਰਨਾ ਹੋਵੇਗਾ। ਇਸ ਤੋਂ ਬਾਅਦ ਇਸ ਐਪ ਨੂੰ ਓਪਨ ਕਰਨ ਤੋਂ ਬਾਅਦ ਤੁਸੀਂ ਜਿਸ ਦਾ ਵਟਸਐਪ ਚੈੱਕ ਕਰਨਾ ਚਾਹੁੰਦੇ ਹੋ ਉਸ ਦੇ ਮੋਬਾਇਲ ਫੋਨ ਤੋਂ ਆਪਣੇ ਫੋਨ 'ਚ ਦਿਸ ਰਹੇ QR ਕੋਡ ਨੂੰ ਸਕੈਨ ਕਰਨਾ ਹੋਵੇਗਾ। ਇਸ ਕੋਡ ਨੂੰ ਸਕੈਨ ਕਰਨ ਤੋਂ ਬਾਅਦ ਉਸ ਦਾ ਵਟਸਐਪ ਅਕਾਊਂਟ ਤੁਹਾਡੇ ਮੋਬਾਇਲ 'ਚ ਓਪਨ ਹੋ ਜਾਵੇਗਾ। ਮਤਲਬ ਕਿ ਸਾਹਮਣੇ ਵਾਲੇ ਦੇ ਵਟਸਐਪ 'ਚ ਜੋ ਵੀ ਮੈਸੇਜ ਆਏਗਾ ਉਹ ਤੁਸੀਂ ਆਪਣੇ ਮੋਬਾਇਲ 'ਤੇ ਪੜ੍ਹ ਸਕੋਗੇ।


Related News