ਰਿਲਾਇੰਸ ਨੇ ਲਾਂਚ ਕੀਤੀ ਨਵੀਂ 4G Mi-Fi ਡਿਵਾਈਸ

Tuesday, Apr 26, 2016 - 05:35 PM (IST)

ਰਿਲਾਇੰਸ ਨੇ ਲਾਂਚ ਕੀਤੀ ਨਵੀਂ 4G Mi-Fi ਡਿਵਾਈਸ
ਜਲੰਧਰ— ਰਿਲਾਇੰਸ ਕਮਿਊਨਿਕੇਸ਼ਨ (RCom) ਨੇ ਮਾਈ-ਫਾਈ ਨਾਂ ਦੀ ਇਕ 4ਜੀ ਡਿਵਾਈਸ 2,699 ਰੁਪਏ ਕੀਮਤ ''ਚ ਲਾਂਚ ਕਰ ਦਿੱਤੀ ਹੈ। ਇਸ ਡਿਵਾਈਸ ਰਾਹੀਂ 31 ਯੂਜ਼ਰਜ਼ ਇਕ ਵਾਰ ''ਚ ਆਪਣੇ ਫੋਨ, ਲੈਪਟਾਪ ਜਾਂ ਟੈਬਲੇਟ ਆਦਿ ''ਤੇ ਇੰਟਰਨੈੱਟ ਦੀ ਵਰਤੋਂ ਕਰ ਸਕਣਗੇ। ਹੁਣ ਤੱਕ ਬਾਜ਼ਾਰ ''ਚ ਮੌਜੂਦ ਇਸ ਤਰ੍ਹਾਂ ਦੀਆਂ ਡਿਵਾਈਸਿਸ ਜ਼ਿਆਦਾ ਤੋਂ ਜ਼ਿਆਦਾ 10 ਯੂਜ਼ਰਜ਼ ਨੂੰ ਇਕ ਵਾਰ ''ਚ ਕੁਨੈੱਕਟ ਕਰ ਸਕਦੀਆਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਮਈ ਦੇ ਆਖਰੀ ਹਫਤੇ ਤੱਕ ਕੰਪਨੀ ਇਸ ਡਿਵਾਈਸ ਦੀ ਸ਼ਿਪਿੰਗ ਸ਼ੁਰੂ ਕਰ ਦੇਵੇਗੀ। 
ਇਹ ਮਾਈ-ਫਾਈ ਡਿਵਾਈਸ ਐੱਲ.ਟੀ.ਈ. ਦੇ ਸਾਰੇ ਬੈਂਡਸ ''ਤੇ ਕੰਮ ਕਰੇਗੀ ਪਰ ਇਸ ਨੂੰ ਚਲਾਉਣ ਲਈ ਤੁਹਾਨੂੰ ਰਿਲਾਇੰਸ ਕਮਿਊਨਿਕੇਸ਼ਨ ਜਾਂ ਰਿਲਾਇੰਸ ਜਿਓ ਦੇ ਟੈਰਿਫ ਪਲਾਨ ਲੈਣ ਦੀ ਲੋੜ ਹੋਵੇਗੀ। ਕੰਪਨੀ ਦੀ ਵੈੱਬਸਾਈਟ ''ਤੇ ਇਸ ਡਿਵਾਈਸ ਦੀ ਕੀਮਤ 3,199 ਰੁਪਏ ਦਿਖਾਈ ਜਾ ਰਹੀ ਹੈ ਪਰ ਕੰਪਨੀ ਵੱਲੋਂ ਫਿਲਹਾਲ ਇਸ ''ਤੇ 500 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਜਿਸ ਨਾਲ ਇਸ ਦੀ ਕੀਮਤ 2,699 ਰੁਪਏ ਬਣ ਜਾਂਦੀ ਹੈ। 
ਵੈੱਬਸਾਈਟ ''ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਦੀ ਡਿਲੀਵਰੀ ਕੰਪਨੀ ਵੱਲੋਂ ਫ੍ਰੀ ਦਿੱਤੀ ਜਾਵੇਗੀ ਜਿਸ ਨੂੰ 25 ਮਈ ਤੋਂ ਬਾਅਦ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਵਿਚ 2300ਐੱਮ.ਏ.ਐੱਚ. ਦੀ ਬੈਟਰੀ ਸ਼ਾਮਲ ਹੈ ਜੋ ਕੰਪਨੀ ਮੁਤਾਬਕ 5 ਤੋਂ 6 ਘੰਟੇ ਦਾ ਬੈਟਰੀ ਬੈਕਅਪ ਦੇਵੇਗੀ। ਇਸ ਸੀ.ਡੀ.ਐੱਮ.ਏ. ਨੂੰ 4ਜੀ ਡਾਂਗਲ (Dongle) ਦੀ ਥਾਂ ਇਸਤੇਮਾਲ ਕੀਤਾ ਜਾ ਸਕੇਗਾ।

Related News