TikTok ਨੂੰ ਲੱਗਾ ਝਟਕਾ, 4.7 ਤੋਂ ਘੱਟ ਕੇ 2 ਹੋਈ ਐਪ ਦੀ ਰੇਟਿੰਗ
Tuesday, May 19, 2020 - 04:03 PM (IST)

ਗੈਜੇਟ ਡੈਸਕ— ਸ਼ਾਰਟ ਵੀਡੀਓ ਮੇਕਿੰਗ ਪਲੇਟਫਾਰਮ ਟਿਕਟਾਕ ਦੀ ਪਲੇਅ ਸੋਟਰ 'ਤੇ ਯੂਜ਼ਰਜ਼ ਰੇਟਿੰਗ ਅਚਾਣਕ ਘੱਟ ਕੇ 2 'ਤੇ ਆ ਗਈ ਹੈ। ਕੁਝ ਦਿਨ ਪਹਿਲਾਂ ਤਕ ਪਲੇਅ ਸਟੋਰ 'ਤੇ ਟਿਕਟਾਕ ਦੀ ਰੇਟਿੰਗ 4.7 ਸੀ ਅਤੇ ਦੇਖਦੇ ਹੀ ਦੇਖਦੇ ਇਹ ਘੱਟ ਹੋ ਕੇ 2 'ਤੇ ਪਹੁੰਚ ਗਈ ਹੈ। ਦਰਅਸਲ, ਯੂਟਿਊਬ ਅਤੇ ਟਿਕਟਾਕ ਵਿਚਕਾਰ ਬਿਹਤਰ ਕੌਣ ਹੈ, ਇਸ ਸਵਾਲ ਦੇ ਨਾਲ ਸ਼ੁਰੂ ਹੋਈ ਵਰਚੁਅਲ ਫਾਈਟ 'ਚ ਹੁਣ ਢੇਰ ਸਾਰੇ ਇੰਟਰਨੈੱਟ ਯੂਜ਼ਰਜ਼ ਵੀ ਸ਼ਾਮਲ ਹੋ ਗਏ ਹਨ।
ਟਿਕਟਾਕ ਬੈਨ ਕਰਨ ਦੀ ਹੋ ਰਹੀ ਮੰਗ
ਢੇਰਾਂ ਯੂਜ਼ਰਜ਼ ਟਿਕਟਾਕ ਨੂੰ 1 ਸਟਾਰ ਦੇ ਰਹੇ ਹਨ ਅਤੇ ਇਸ ਨੂੰ ਭਾਰਤ 'ਚ ਬੈਨ ਤਕ ਕਰਨ ਦੀ ਮੰਗ ਕਰ ਰਹੇ ਹਨ। ਉਥੇ ਹੀ ਟਿਕਟਾਕ ਲਾਈਟ ਵੀ ਪਲੇਅ ਸਟੋਰ 'ਤੇ ਮੌਜੂਦ ਹੈ ਜਿਸ ਨੂੰ 7 ਲੱਖ ਯੂਜ਼ਰਜ਼ ਨੇ 1.1 ਸਟਾਰ ਰੇਟਿੰਗ ਦਿੱਤੀ ਹੈ। ਉਥੇ ਹੀ ਐਪਲ ਐਪ ਸਟੋਰ 'ਤੇ ਇਹ ਰੇਟਿੰਗ 4.8 ਸਟਾਰ ਹੈ।
ਕੀ ਹੈ ਪੂਰਾ ਮਾਮਲਾ
ਟਿਕਟਾਕ ਦੀ ਰੇਟਿੰਗ ਅਚਾਣਕ ਘਟਣ ਦਾ ਕਾਰਨ ਵਰਚੁਅਲ ਵਰਲਡ 'ਚ ਚੱਲ ਰਿਹਾ Youtube vs TikTok ਟ੍ਰੈਂਡ ਹੈ। ਦਰਅਸਲ, ਟਿਕਟਾਕ ਦੀਆਂ ਵੀਡੀਓਜ਼ ਦਾ ਕੁਝ ਮਸ਼ਹੂਰ ਯੂਟਿਊਬਰਜ਼ ਵਲੋਂ ਮਜ਼ਾਕ ਬਣਾਉਣ ਤੋਂ ਬਾਅਦ ਕੁਝ ਟਿਕਟਾਕ ਯੂਜ਼ਰਜ਼ ਸਾਹਮਣੇ ਆਏ ਸਨ ਅਤੇ ਆਪਣੇ ਪਲੇਟਫਾਰਮ ਨੂੰ ਯੂਟਿਊਬ ਤੋਂ ਬਿਹਤਰ ਦੱਸਿਆ ਸੀ। ਇਸ ਤੋਂ ਬਾਅਦ ਮਾਮਲਾ ਅੱਗੇ ਵਧ ਗਿਆ ਅਤੇ ਯੂਟਿਊਬ ਦੇ ਕਈ ਨਾਂ ਇਸ ਵਿਚ ਜੁੜਦੇ ਚਲੇ ਗਏ। ਇੰਡੀਆ ਦੇ ਟਾਪ ਯੂਟਿਊਬਰਾਂ 'ਚ ਸਾਮਲ ਕੈਰੀਮਿਨਾਤੀ ਵਲੋਂ ਵੀ ਇਕ ਰੋਸਟ ਵੀਡੀਓ ਟਿਕਟਾਕ ਅਤੇ ਯੂਟਿਊਬ ਦੇ ਵਿਚਕਾਰ ਚੱਲ ਰਹੀ ਜੰਗ 'ਤੇ ਬਣਾਈ ਗਈ ਸੀ ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ।
ਯੂਟਿਊਬ ਤੋਂ ਹਟਾਈ ਗਈ ਕੈਰੀਮਿਨਾਤੀ ਦੀ ਵੀਡੀਓ
ਯੂਟਿਊਬ ਕੈਰੀਮਿਨਾਤੀ ਵਲੋਂ ਜਾਰੀ ਕੀਤੀ ਗਈ Youtube vs TikTok: The End ਨਾਂ ਦੀ ਵੀਡੀਓ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ ਪਰ ਹੁਣ ਯੂਟਿਊਬ ਨੇ ਸਾਈਬਰ ਬੁਲਿੰਗ ਗਾਈਡਲਾਈਨ ਦੇ ਉਲੰਘਣ ਦਾ ਹਵਾਲਾ ਦਿੰਦੇ ਹੋਏ ਆਪਣੇ ਪਲੇਟਫਾਰਮ ਤੋਂ ਕੈਰੀ ਦੀ ਵੀਡੀਓ ਨੂੰ ਹਟਾ ਦਿੱਤਾ ਹੈ।