ਗੇਮਰਸ ਲਈ ਭਾਰਤ ''ਚ ਪੇਸ਼ ਕੀਤਾ ਗਿਆ ਇਹ ਸ਼ਾਨਦਾਰ ਕੀ-ਬੋਰਡ

04/26/2018 1:50:17 PM

ਜਲੰਧਰ- ਜੇਕਰ ਤੁਹਾਨੂੰ ਵੀ ਆਪਣੇ ਲੈਪਟਾਪ ਜਾਂ ਕੰਪਿਊਟਰ 'ਤੇ ਵੀਡੀਓ ਗੇਮਜ਼ ਖੇਡਣ ਦਾ ਸ਼ੌਕ ਹੈ ਤਾਂ ਤੁਹਾਡੇ ਲਈ ਵਾਇਰਲੈੱਸ ਐਕਸੇਸਰੀਜ਼ ਨਿਰਮਾਤਾ ਕੰਪਨੀ Rapoo ਨੇ ਨਵਾਂ ਗੇਮਿੰਗ ਕੀ-ਬੋਰਡ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਕੀ-ਬੋਰਡ ਨੂੰ ਕੰਪਨੀ VPRO V52S Backlit ਦਿੱਤਾ ਹੈ।

V52S ਬੈਕਲਾਈਟ ਕੀ-ਬੋਰਡ ਦੀਆਂ ਖਾਸੀਅਤਾਂ ਦੀ ਗੱਲ ਕਰੀਏ ਤਾਂ ਇਸ 'ਚ ਕਲਰਫੁੱਲ ਬੈਕਲਾਈਟ ਦਿੱਤੀ ਗਈ ਹੈ। ਅਜਿਹੇ 'ਚ ਗੇਮਿੰਗ ਦੇ ਦੌਰਾਨ ਤੁਸੀਂ ਕੀ-ਬੋਰਡ ਨੂੰ ਅਸਾਨੀ ਨਾਲ ਆਪਰੇਟ ਕਰ ਸਕੋਗੇ। ਇਸ ਦੇ ਲਈ ਇਸ 'ਚ ਮੀਡੀਆ ਪਲੇਅਰ, ਹੋਮਪੇਜ਼, ਵਾਲਿਊਮ ਕੰਟਰੋਲ ਜਿਹੇ ਕਈ ਫੰਕਸ਼ਨ ਦੀ ਵੀ ਦਿੱਤੇ ਗਏ ਹੋ। 

ਇਸ ਕੀ-ਬੋਰਡ ਦਿੱਤੀ ਗਈ USB ਵਾਇਰ ਦੀ ਲੰਬਾਈ 1.65m ਹੈ, ਇਸ 'ਚ ਤੁਹਾਨੂੰ 104 ਕੀਜ਼ ਮਿਲਣਗੀਆਂ ਅਤੇ ਗੇਮਿੰਗ ਜ਼ੋਨ 'ਚ ਡਾਇਰੈਕਟ ਜਾਣ ਲਈ ਸਪੈਸ਼ਲ ਕੀਜ਼ ਵੀ ਹੈ। ਇਸ ਕੀ -ਬੋਰਡ ਦੀ ਕੀਮਤ 2,999 ਰੁਪਏ ਹੈ ਅਤੇ ਇਸ ਨੂੰ ਆਨਲਾਈਨ ਤੋਂ ਇਲਾਵਾ ਆਫਲਾਈਨ ਵੀ ਖਰੀਦਿਆ ਜਾ ਸਕਦਾ ਹੈ। 

ਦਸ ਦਈਏ ਕਿ ਇਸ ਤੋਂ ਪਹਿਲਾਂ ਕੰਪਨੀ ਨੇ ਵਾਇਰਲੈੱਸ ਬਲੂਟੁੱਥ ਹੈੱਡਫੋਨ VPRO VM300 ਅਤੇ ਹਾਲ ਹੀ 'ਚ ਵਾਇਰਲੈੱਸ ਫੈਬਰਿਕ ਮਾਊਸ ਪੇਸ਼ ਕੀਤਾ ਸੀ। VPRO VM300 'ਚ ਬਲੂਟੁੱਥ 4.1 ਦਿੱਤਾ ਗਿਆ ਸੀ ਅਤੇ ਇਸ ਦੀ ਕੁਨੈਕਟੀਵਿਟੀ ਰੇਂਜ਼ 10 ਮੀਟਰ ਕੀਤੀ ਹੈ।


Related News