ਹੁਣ ਘਰ ਬੈਠੇ ਮਿਲੇਗੀ ਕੋਰੋਨਾ ਦੀ ਦਵਾਈ, ਬਾਬਾ ਰਾਮਦੇਵ ਲਿਆ ਰਹੇ ਹਨ ਐਪ

Tuesday, Jun 23, 2020 - 05:54 PM (IST)

ਹੁਣ ਘਰ ਬੈਠੇ ਮਿਲੇਗੀ ਕੋਰੋਨਾ ਦੀ ਦਵਾਈ, ਬਾਬਾ ਰਾਮਦੇਵ ਲਿਆ ਰਹੇ ਹਨ ਐਪ

ਗੈਜੇਟ ਡੈਸਕ– ਕੋਰੋਨਾ ਮਹਾਮਾਰੀ ਦੇ ਵਧਦੇ ਕਹਿਰ ਨੂੰ ਰੋਕਣ ਲਈ ਯੋਗ ਗੁਰੂ ਰਾਮਦੇਵ ਕੋਰੋਨਾਵਾਇਰਸ ਲਈ ਦਵਾਈ ਲੈ ਕੇ ਆਏ ਹਨ। ਦੱਸ ਦੇਈਏ ਕਿ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ਨੇ ਕੋਰੋਨਾਵਾਇਰਸ ਲਈ ਦਵਾਈ ਬਣਾਉਣ ਦਾ ਦਾਅਵਾ ਕੀਤਾ ਹੈ। ਕੰਪਨੀ ਨੇ ‘ਦਿਵਿਆ ਕੋਰੋਨਿਲ ਟੈਬਲੇਟ’ (Divya Coronil Tablet) ਨਾਂ ਦੀ ਆਯੁਰਵੈਦਿਕ ਦਵਾਈ ਲਾਂਚ ਕੀਤੀ ਹੈ। ਬਾਬਾ ਰਾਮਦੇਵ ਨੇ ਕਿਹਾ ਕਿ ਅਸੀਂ ਇਸ ਨੂੰ ਪੂਰੀ ਜਾਂਚ ਅਤੇ ਖੋਜ ਨਾਲ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਲੋਕ ਇਸ ਦਾਅਵੇ ਤੇ ਹੁਣ ਸਾਡੇ ਤੋਂ ਸਵਾਲ ਪੁੱਛਣ ਪਰ ਸਾਡੇ ਕੋਲ ਹਰ ਸਵਾਲ ਦਾ ਜਵਾਬ ਹੈ। ਖ਼ਾਸ ਗੱਲ ਹੈ ਕਿ ਇਸ ਦਵਾਈ ਦੀ ਡਿਲਿਵਰੀ ਲਈ ਪਤੰਜਲੀ OrderMe app ਨਾਂ ਦੀ ਐਪ ਲਾਂਚ ਕਰਨ ਜਾ ਰਹੀ ਹੈ।

ਘਰ ਬੈਠੇ ਮੰਗਵਾਓ ਦਵਾਈ
ਪਤੰਜਲੀ ਆਯੁਰਵੇਦ ਦੇ ਬੁਲਾਰੇ ਐੱਸ.ਕੇ. ਤਿਜਾਰਾਵਾਲਾ ਨੇ ਮੀਡੀਆ ਨੂੰ ਦੱਸਿਆ ਕਿ Orderme ਐਪ ਅਗਲੇ ਹਫ਼ਤੇ ਲਾਂਚ ਹੋਵੇਗੀ। ਇਸ ਐਪ ਰਾਹੀਂ ਕੋਰੋਨਾ ਦੀ ਦਵਾਈ ਕੋਰੋਨਿਲ ਤੋਂ ਇਲਾਵਾ ਪਤੰਜਲੀ ਦੇ ਸਾਰੇ ਪ੍ਰੋਡਕਟਸ ਮਿਲਣਗੇ। ਉਨ੍ਹਾਂ ਦੱਸਿਆ ਕਿ ਸਾਡਾ ਦੂਜੀਆਂ ਕੰਪਨੀਆਂ ਦੇ ਪ੍ਰੋਡਕਟਸ ਨੂੰ ਵੀ ਇਸ ਪਲੇਟਫਾਰਮ ਤਹਿਤ ਲਿਆਉਣ ਦੀ ਯੋਜਨਾ ਹੈ। ਇਹ ਇਕ ਫ੍ਰੀ ਐਪ ਹੋਵੇਗਾ, ਜੋ ਐਂਡਰਾਇਡ ਅਤੇ ਆਈ.ਓ.ਐੱਸ. ਦੋਹਾਂ ਯੂਜ਼ਰਸ ਲਈ ਮਹੁੱਈਆ ਹੋਵੇਗੀ। 

ਇੰਨੀ ਹੋਵੇਗੀ ਬਾਬਾ ਰਾਮਦੇਵ ਦੀ ਪਤੰਜਲੀ ਕੋਰੋਨਾ ਕਿੱਟ ਦੀ ਕੀਮਤ
ਦਵਾਈ ਦੀ ਲਾਂਚਿੰਗ ਦੌਰਾਨ ਆਚਾਰਿਆ ਬਾਲਕ੍ਰਿਸ਼ਣ ਨੇ ਦੱਸਿਆ ਕਿ ਇਸ ਇਕ ਕੋਰੋਨਾ ਕਿੱਟ ਦੀ ਕੀਮਤ ਸਿਰਫ 545 ਰੁਪਏ ਹੋਵੇਗੀ ਅਤੇ ਇਹ ਕਿੱਟ 30 ਦਿਨਾਂ ਲਈ ਹੋਵੇਗੀ। ਇਸ ਦਵਾਈ ਨੂੰ ਦਿਨ ਵਿਚ 2 ਵਾਰ ਯਾਨੀ ਸਵੇਰੇ ਅਤੇ ਰਾਤ ਨੂੰ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਦਵਾਈ ਕੋਰੋਨਾ ਪੀੜਤਾਂ ਲਈ ਕਾਰਗਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਜਦੋਂ ਕੋਰੋਨਾ ਦੀ ਬੀਮਾਰੀ ਆਈ ਹੈ, ਉਦੋਂ ਤੋਂ ਅਸੀਂ ਇਸ ਦਵਾਈ ਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਹੁਣ ਸਾਡੀ ਕੋਸ਼ਿਸ਼ ਸਫ਼ਲ ਹੋਈ ਹੈ। ਇਹ ਦਵਾਈ ਅਗਲੇ 7 ਦਿਨਾਂ ਵਿਚ ਪਤੰਜਲੀ ਦੇ ਸਾਰੇ ਸਟੋਰਾਂ 'ਚ ਮਿਲਣ ਲੱਗ ਜਾਏਗੀ।

PunjabKesari

ਪ੍ਰੈਸ ਕਾਨਫਰੰਸ ਵਿਚ ਯੋਗਗੁਰੂ ਰਾਮਦੇਵ ਨੇ ਕਿਹਾ ਕਿ ਇਸ ਦਵਾਈ ਨੂੰ ਬਣਾਉਣ ਲਈ ਸਿਰਫ ਦੇਸੀ ਸਮਾਨ ਦੀ ਵਰਤੋਂ ਕੀਤੀ ਗਈ ਹੈ। ਇਸ ਵਿਚ ਮੁਲੱਠੀ-ਕਾੜਾ ਸਮੇਤ ਕਈ ਚੀਜ਼ਾਂ ਪਾਈਆਂ ਗਈਆਂ ਹਨ। ਇਸ ਦੇ ਨਾਲ ਹੀ ਗਿਲੋਏ, ਅਸ਼ਵਗੰਧਾ, ਤੁਲਸੀ, ਸ਼ਵਾਸਰ ਦੀ ਵੀ ਵਰਤੋਂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਹ ਖੋਜ ਪਤੰਜਲੀ ਰਿਸਰਚ ਇੰਸਟੀਚਿਊਟ( (ਪੀਆਰਆਈ), ਹਰਿਦੁਆਰ ਐਂਡ ਨੈਸ਼ਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਨਿਮਜ਼) ਜੈਪੁਰ ਨੇ ਸਾਂਝੇ ਤੌਰ 'ਤੇ ਕੀਤੀ ਹੈ। ਇਸ ਦਵਾਈ ਦਾ ਨਿਰਮਾਣ ਦਿਵਿਆ ਫਾਰਮੇਸੀ ਹਰਿਦੁਆਰ ਅਤੇ ਪਤੰਜਲੀ ਆਯੁਰਵੈਦ ਲਿਮਿਟਡ ਹਰਿਦੁਆਰ ਵੱਲੋਂ ਕੀਤਾ ਜਾ ਰਿਹਾ ਹੈ।


author

Rakesh

Content Editor

Related News