ਕੁਆਲਕਾਮ ਨੇ ਕੀਤਾ 3 ਨਵੇਂ ਚਿੱਪਸੈੱਟ ਦਾ ਐਲਾਨ, ਫੋਨ ਦੇ ਕੈਮਰਾ ਤੇ AI ’ਚ ਹੋਵੇਗਾ ਸੁਧਾਰ

Wednesday, Apr 10, 2019 - 12:32 PM (IST)

ਗੈਜੇਟ ਡੈਸਕ– ਅਮਰੀਕੀ ਚਿੱਪਸੈੱਟ ਕੰਪਨੀ ਕੁਆਲਕਾਮ ਨੇ AI DAY ਨੂੰ ਸੈਲੀਬ੍ਰੇਟ ਕਰਦੇ ਹੋਏ 3 ਨਵੇਂ SoC ਦਾ ਐਲਾਨ ਕੀਤਾ ਹੈ ਜਿਨ੍ਹਾਂ ਨੂੰ ਜਲਦੀ ਹੀ ਮਿਡ ਰੇਂਜ ਅਤੇ ਅਪਰ ਮਿਡ ਰੇਂਜ ਸਮਾਰਟਫੋਨ ਲਈ ਪੇਸ਼ ਕੀਤਾ ਜਾਵੇਗਾ। ਇਸ ਨਵੇਂ ਚਿੱਸਸੈੱਟ ’ਚ Snapdragon 665, Snapdragon 730 ਅਤੇ Snapdragon 730G ਦੇ ਨਾਂ ਸ਼ਾਮਲ ਹਨ। ਇਨ੍ਹਾਂ ਤਿੰਨਾਂ ਚਿੱਪਸੈੱਟ ਨੂੰ ਕੈਮਰਾ, ਗੇਮਿੰਗ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਧਿਆਨ ’ਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ। ਕੰਪਨੀ ਨੇ ਸਨੈਪਡ੍ਰੈਗਨ 665 ਅਤੇ ਸਨੈਪਡ੍ਰੈਗਨ 730 SOCs ਨੂੰ ਜਿਥੇ ਵੱਡੇ ਵਰਗ ਲਈ ਤਿਆਰ ਕੀਤਾ ਹੈ, ਉਥੇ ਹੀ ਸਨੈਪਡ੍ਰੈਗਨ 730G SoC ਨੂੰ ਖਾਸਤੌਰ ’ਤੇ ਮੋਬਾਇਲ ਗੇਮਰਜ਼ ਨੂੰ ਧਿਆਨ ’ਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ। 

ਸਨੈਪਡ੍ਰੈਗਨ 665, ਸਨੈਪਡ੍ਰੈਗਨ 770 ਅਤੇ ਸਨੈਪਡ੍ਰੈਗਨ 730SoC ਤਿੰਨੇ ਚਿੱਪਸੈੱਟ Qualcomm AI Engine variants ਅਤੇ dedicated Hexagon Vector eXtensions (HVX) core ਦੇ ਨਾਲ AI ਸਪੋਰਟੇਬਲ ਹਨ। ਕੁਆਲਕਾਮ ਇਸ ਦੇ ਨਾਲ ਮਲਟੀ ਕੈਮਰਾ ਸਪੋਰਟ ਦੇ ਨਾਲ ਨਾਲ ਸੀਨ ਰਿਕੋਗਨਾਈਜੇਸ਼ਨ ਅਤੇ ਆਟੋ ਅਡਜਸਟਮੈਂਟ HDR ਵਰਗੀ ਸੁਵਿਧਾ ਦੇ ਰਿਹਾ ਹੈ।

ਸਨੈਪਡ੍ਰੈਗਨ 665, ਸਨੈਪਡ੍ਰੈਗਨ 730, ਅਤੇ ਸਨੈਪਡ੍ਰੈਗਨ 730G SoCs ਨੂੰ ਪਹਿਲਾਂ ਤੋਂ ਹੀ ਤਿਆਰ ਕਰ ਲਿਆ ਗਿਆ ਹੈ। ਅਜਿਹੀ ਉਮੀਦ ਹੈ ਕਿ OEMs ਇਨ੍ਹਾਂ ਚਿੱਪਸੈੱਟ ਵਾਲੇ ਸਮਾਰਟਫੋਨ ਨੂੰ 2019 ਦੇ ਅੱਧ ’ਚ ਲਾਂਚ ਕਰ ਸਕਦੀ ਹੈ। Qualcomm Technologies Inc ਦੇ ਵਾਈਸ ਪ੍ਰੈਜ਼ੀਡੈਂਟ ਅਤੇ ਪ੍ਰੋਡਕਟ ਮੈਨੇਜਮੈਂਟ Kedar Kondap ਨੇ ਕਿਹਾ ਕਿ ਸਾਡੇ ਇਨ੍ਹਆੰ ਤਿੰਨਾਂ ਚਿੱਪਸੈੱਟ ਨਾਲ ਮੋਬਾਇਲ ਫੋਨ ਯੂਜ਼ਰਜ਼ ਦੇ ਐਕਸਪੀਰੀਅੰਸ ’ਚ ਸੁਧਾਰ ਦੇਖਣ ਨੂੰ ਮਿਲੇਗਾ।


Related News