PUBG: New State ਦਾ ਨਵਾਂ ਰਿਕਾਰਡ, 3 ਦਿਨਾਂ ’ਚ 1 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਹੋਈ ਗੇਮ

Tuesday, Nov 16, 2021 - 01:15 PM (IST)

PUBG: New State ਦਾ ਨਵਾਂ ਰਿਕਾਰਡ, 3 ਦਿਨਾਂ ’ਚ 1 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਹੋਈ ਗੇਮ

ਗੈਜੇਟ ਡੈਸਕ– ਗੇਮ ਡਿਵੈਲਪਰ ਕੰਪਨੀ ਕਰਾਫਟੋਨ ਦੀ PUBG: New State ਗੇਮ ਨੂੰ ਲਾਂਚ ਹੋਏ ਅਜੇ 3 ਦਿਨ ਹੀ ਹੋਏ ਹਨ ਅਤੇ ਇਸ ਗੇਮ ਨੇ ਡਾਊਨਲੋਡਿੰਗ ਦੇ ਮਾਮਲੇ ’ਚ ਨਵਾਂ ਰਿਕਾਰਡ ਬਣਾ ਦਿੱਤਾ ਹੈ। ਪਬਜੀ ਨਿਊ ਸਟੇਟ ਗੇਮ ਨੂੰ ਸਿਰਫ 3 ਦਿਨਾਂ ’ਚ ਗੂਗਲ ਪਲੇਅ ਸਟੋਰ ’ਤੋਂ 1 ਕਰੋੜ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਗੇਮ ਭਾਰਤ ਸਮੇਤ 200 ਦੇਸ਼ਾਂ ’ਚ ਉਪਲੱਬਧ ਕੀਤੀ ਗਈ ਹੈ। 

ਇਹ ਵੀ ਪੜ੍ਹੋ– ਗੂਗਲ ਨੇ ਇਨ੍ਹਾਂ ਦੋ ਸਮਾਰਟ ਟੀ.ਵੀ. ਐਪਸ ’ਤੇ ਲਗਾਇਆ ਬੈਨ, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ

PUBG: New State ਗੇਮ ’ਚ ਨਵਾਂ ਮੈਪ ਵੇਖਣ ਨੂੰ ਮਿਲਿਆ ਹੈ ਅਤੇ ਇਸ ਵਿਚ ਨਵੇਂ ਮਾਲ ਅਤੇ ਮਲਟੀ-ਸਟੋਰੀ ਬਿਲਡਿੰਗਸ ਵੇਖੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਯੂਜ਼ਰਸ ਨੂੰ ਗੇਮ ’ਚ ਡ੍ਰੋਨ, ਬੈਲਿਸਟਿਕ ਸ਼ੀਲਡ ਦੀ ਸਪੋਰਟ ਵੀ ਮਿਲੀ ਹੈ। ਹੁਣ ਯੂਜ਼ਰ ਨੂੰ ਬੂਲੇਟ ਮੀਟਰ ਵੀ ਦਿੱਤਾ ਗਿਆ ਹੈ ਜਿਸ ਨਾਲ ਇਹ ਜਾਣਕਾਰੀ ਮਿਲੇਗੀ ਕਿ ਉਨ੍ਹਾਂ ਦੀ ਗਨ ’ਚ ਕਿੰਨੀਆਂ ਗੋਲੀਆਂ ਬਚੀਆਂ ਹਨ। 

ਇਹ ਵੀ ਪੜ੍ਹੋ– 63 ਲੱਖ ਰੁਪਏ ’ਚ ਵਿਕਿਆ ਇਹ ਪੁਰਾਣਾ iPhone, ਕਾਰਨ ਜਾਣ ਹੋ ਜਾਓਗੇ ਹੈਰਾਨ


author

Rakesh

Content Editor

Related News