PUBG Mobile ਸੀਜ਼ਨ 14 ਦੀ ਟ੍ਰੇਲਰ ਵੀਡੀਓ ਲੀਕ, ਨਵੇਂ ''Livik'' ਮੈਪ ਦੀ ਵੀ ਮਿਲੀ ਝਲਕ

07/02/2020 4:13:40 PM

ਗੈਜੇਟ ਡੈਸਕ– ਪਬਜੀ ਮੋਬਾਇਲ ਸੀਜ਼ਨ 14 ਦਾ ਟ੍ਰੇਲਰ ਇਕ ਰਿਪੋਰਟ ਮੁਤਾਬਕ ਲੀਕ ਹੋ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਨਵਾਂ ਪਬਜੀ ਸੀਜ਼ਨ ਜਲਦੀ ਸ਼ੁਰੂ ਹੋਣ ਵਾਲਾ ਹੈ। ਹੁਣ ਇਕ ਯੂਟਿਊਬਰ ਨੇ ਕਥਿਤ ਸੀਜ਼ਨ 14 ਦੀ ਇਕ ਟੀਜ਼ਰ ਵੀਡੀਓ ਸਾਂਝੀ ਕਰ ਦਿੱਤੀ ਹੈ। ਯੂਟਿਊਬਰ ਇਹ ਵੀ ਦੱਸਦਾ ਹੈ ਕਿ ਆਉਣ ਵਾਲੇ ਸੀਜ਼ਨ ਨੂੰ 'Spark the Fame' ਕਿਹਾ ਜਾਵੇਗਾ। ਵੀਡੀਓ ’ਚ ਵਿਖਾਇਆ ਗਿਆ ਹੈ ਕਿ ਪਲੇਅਰਾਂ ਦੀ ਸਕਿਨ ਤੋਂ ਲੈ ਕੇ ਗੱਡੀਆਂ ਤਕ ਅਸੀਂ ਆਉਣ ਵਾਲੇ ਪਬਜੀ ਸੀਜ਼ਨ 14 ਤੋਂ ਕੀ ਉਮੀਦ ਕਰ ਸਕਦੇ ਹਾਂ। ਅਜੇ ਤਕ ਪਬਜੀ ਮੋਬਾਇਲ ਨੇ ਅਧਿਕਾਰਤ ਤੌਰ ’ਤੇ ਆਉਣ ਵਾਲੇ ਸੀਜ਼ਨ ਦੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ। 

ਪਬਜੀ ਮੋਬਾਇਲ ਨਾਲ ਸਬੰਧਤ ਗੇਮਿੰਗ ਯੂਟਿਊਬ ਚੈਨਲ Mr Ghost Gaming ਦੁਆਰਾ ਪੋਸਟ ਕੀਤੀ ਗਈ ਵੀਡੀਓ ’ਚ 1 ਮਿੰਟ ਦਾ ਛੋਟਾ ਕਲਿੱਪ ਵਿਖਾਇਆ ਗਿਆ ਹੈ, ਜਿਸ ਨੂੰ ਸੀਜ਼ਨ 14 ਦਾ ਅਧਿਕਾਰਤ ਟ੍ਰੇਲਰ ਦੱਸਿਆ ਜਾ ਰਿਹਾ ਹੈ। ਇਹ ਮੈਡ ਮੈਕਸ ਸਕਿਨ ਵਾਲੇ ਵਾਹਨਾਂ ’ਚ ਰੇਗਿਸਤਾਨ ’ਚ ਕਾਰ ਦਾ ਪਿੱਛਾ ਕਰਨ ਦੇ ਨਾਲ ਸ਼ੁਰੂ ਹੁੰਦਾ ਹੈ। ਇਹ ਨਵੇਂ ਪਲੇਅਰ ਸਕਿਨ, ਹੈੱਡਗਿਅਰ ਅਤੇ ਆਊਟਫਿਟ ਵੀ ਵਿਖਾਉਂਦਾ ਹੈ ਜੋ ਨਵੇਂ ਰੋਇਲ ਪਾਸ ਦਾ ਹਿੱਸਾ ਹੋ ਸਕਦੇ ਹਨ। ਇਸ ਤੋਂ ਬਾਅਦ Livik ਮੈਪ ਅਤੇ ਇਸ ਦੇ ਵੱਖ-ਵੱਖ ਖੇਤਰਾਂ ’ਚ ਜਵਾਲਾਮੁਖੀ ਅਤੇ ਕੁਝ ਬਰਫੀਲੇ ਪਹਾੜਾਂ ਦੇ ਕੁਝ ਕਲਿੱਪ ਵਿਖਾਈ ਦਿੰਦੇ ਹਨ। 

 

ਯੂਟਿਊਬਰ ਨੇ ਇਹ ਵੀ ਸਾਂਝਾ ਕੀਤਾ ਹੈ ਕਿ ਸੀਜ਼ਨ 14 ’ਚ ਡਾਇਮੰਡ ਟੀਅਰ ’ਚ M24 ਸਨਾਈਪਰ ਰਾਇਫਲ ਲਈ ਇਕ ਨਵੀਂ ਸਕਿਨ ਹੋਵੇਗੀ ਅਤੇ 100RP ਦੇ ਰਿਵਾਰਡ ’ਚ ਇਕ ਹੈਲਮੇਟ ਸਕਿਨ, ਇਕ M416 ਅਸਾਲਟ ਰਾਇਫਲ ਸਕਿਨ, ਇਕ ਡਾਸੀਆ ਅਤੇ ਇਕ UAZ ਸਕਿਨ ਸ਼ਾਮਲ ਹੋਵੇਗੀ। 

ਪਬਜੀ ਮੋਬਾਇਲ ਸੀਜ਼ਨ 14 ਲਈ ਰਿਲੀਜ਼ ਦੀ ਤਾਰੀਖ਼ ਨਹੀਂ ਦੱਸੀ ਗਈ। ਸੀਜ਼ਨ 13 ਆਉਣ ਵਾਲੀ 12 ਜੁਲਾਈ ਨੂੰ ਖ਼ਤਮ ਹੋ ਰਿਹਾ ਹੈ, ਇਸ ਲਈ ਅਗਲਾ ਸੀਜ਼ਨ ਜਲਦ ਹੀ ਸ਼ੁਰੂ ਹੋਵੇਗਾ। ਇਸ ਤੋਂ ਇਲਾਵਾ ਪਬਜੀ ਮੋਬਾਇਲ ਨੇ ਟਵੀਟ ਕੀਤਾ ਹੈ ਕਿ ਅਗਲੀ ਅਪਡੇਟ 0.19.0 7 ਜੁਲਾਈ ਨੂੰ ਜਾਰੀ ਕੀਤਾ ਜਾਵੇਗਾ, ਜੋ ਨਵੇਂ ਲਿਵਿਕ ਮੈਪ ਨਾਲ ਆਏਗਾ। ਇਕ ਅਲੱਗ ਟਵੀਟ ’ਚ ਕੰਪਨੀ ਨੇ ਇਕ ਨਵੀਂ ਯਾਮਾਹਾ ਬਾਈਕ ਨੂੰ ਟੀਜ਼ ਕੀਤਾ ਹੈ, ਜੋ ਜਲਦੀ ਹੀ ਗੇਮ ’ਚ ਆਉਣ ਵਾਲੀ ਹੈ। 


Rakesh

Content Editor

Related News